Road Accident: ਦੋ ਕਾਰਾਂ ਦੀ ਭਿਆਨਕ ਟੱਕਰ ’ਚ ਇੱਕ ਵਿਅਕਤੀ ਦੀ ਮੌਤ, ਦੂਜਾ ਗੰਭੀਰ ਜ਼ਖਮੀ

Road-Accident
ਅਬੋਹਰ : ਸੀਤੋਗੁੰਨੋ-ਸਾਦੁਲ ਸਹਿਰ ਰੋਡ ’ਤੇ ਕਾਰ ਡਰਾਈਵਰ ਵੱਲੋਂ ਇਕ ਜਾਨਵਰ ਨੂੰ ਬਚਾਉਂਦੇ ਸਮੇਂ ਆਪਸ ਵਿਚ ਟਕਰਾਈਆਂ ਕਾਰਾਂ ਦਾ ਦ੍ਰਿਸ਼। ਤਸਵੀਰ : ਮੇਵਾ ਸਿੰਘ

Road Accident: (ਮੇਵਾ ਸਿੰਘ) ਸੀਤੋਗੁੰਨੋ-ਅਬੋਹਰ। ਅਬੋਹਰ ਦੇ ਸੀਤਗੁੰਨੋ-ਸਦੁਲਸ਼ਹਿਰ ਰੋਡ ’ਤੇ ਸਵੇਰੇ-ਸਵੇਰੇ ਵਾਪਰੇ ਇੱਕ ਭਿਆਨਕ ਹਾਦਸੇ ’ਚ ਦੋ ਕਾਰਾਂ ਦੀ ਟੱਕਰ ਵਿੱਚ ਇੱਕ ਕਾਰ ਚਾਲਕ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ ਅਤੇ ਦੂਜਾ ਡਰਾਈਵਰ ਜ਼ਖਮੀ ਹੋ ਗਿਆ। ਜ਼ਖਮੀ ਨੂੰ ਸੀਤੋਗੁੰਨੋ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਸ਼੍ਰੀ ਗੰਗਾਨਗਰ ਦਾ ਰਹਿਣ ਵਾਲਾ ਸਤੀਸ਼ ਕੁਮਾਰ ਸੀਤੋ-ਗੰਨੋ ਵਿੱਚ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਿਹਾ ਸੀ ਜਦੋਂ ਉਸਦੀ ਕਾਰ ਸਵੇਰੇ 4:30 ਵਜੇ ਸੀਤੋਗੁੰਨੋ-ਸਦੁਲਸ਼ਹਿਰ ਰੋਡ ’ਤੇ ਪਹੁੰਚੀ।

ਇਹ ਵੀ ਪੜ੍ਹੋ: Farmers News: ਕਿਸਾਨਾਂ ਨੇ ਖੇਤਾਂ ’ਚ ਲਗਾਈ ਅੱਗ, ਮੌਕੇ ’ਤੇ ਪਹੁੰਚੀ ਪੁਲਿਸ

ਸੜਕ ’ਤੇ ਅਚਾਨਕ ਇੱਕ ਜਾਨਵਰ ਦਿਖਾਈ ਦੇਣ ਤੋਂ ਬਾਅਦ ਉਸਦੀ ਕਾਰ ਸਾਦੁਲਸ਼ਹਿਰ ਦੇ ਰਹਿਣ ਵਾਲੇ ਰੋਹਿਤ ਕੁਮਾਰ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਕਾਰਾਂ ਬੁਰੀ ਤਰਾਂ ਨੁਕਸਾਨੀਆਂ ਗਈਆਂ ਅਤੇ ਸਤੀਸ਼ ਕੁਮਾਰ ਦੀ ਮੌਤ ਹੋ ਗਈ। ਆਸ-ਪਾਸ ਦੇ ਲੋਕਾਂ ਨੇ 112 ਹੈਲਪਲਾਈਨ ਅਤੇ ਨਰ ਸੇਵਾ ਟੀਮ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੇ ਵਲੰਟੀਅਰ ਬਿੱਟੂ ਨਰੂਲਾ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਸੀਤੋਗੁੰਨੋ ਚੌਕੀ ਦੇ ਏਐਸਆਈ ਬਲਵੀਰ ਸਿੰਘ ਦੀ ਮੌਜੂਦਗੀ ਵਿੱਚ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਦਿੱਤਾ। ਮੌਕੇ ’ਤੇ ਪਹੁੰਚੀ ਐਸਐਸਐਫ ਟੀਮ ਨੇ ਜ਼ਖਮੀ ਕਾਰ ਚਾਲਕ ਨੂੰ ਸੀਤੋ ਗੁੰਨੋ ਹਸਪਤਾਲ ਵਿੱਚ ਦਾਖਲ ਕਰਵਾਇਆ। Road Accident