
School News: (ਸੁਸ਼ੀਲ ਕੁਮਾਰ) ਭਾਦਸੋਂ। 69ਵੀਂ ਸਕੂਲ ਖੇਡਾਂ (ਸਾਲ 2025-26) ਕਰਾਟੇ ਅੰਡਰ-14, ਅੰਡਰ-17, ਅੰਡਰ-19 ਦੇ ਮੁਕਾਬਲੇ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਕਰਵਾਏ ਗਏ, ਜਿਸ ਵਿੱਚ ਸ. ਹਰਦਮ ਸਿੰਘ ਪਬਿਲਕ ਸਕੂਲ, ਜਿੰਦਲਪੁਰ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ: Rohan Bopanna News: ਭਾਰਤੀ ਟੈਨਿਸ ਸਟਾਰ ਰੋਹਨ ਬੋਪੰਨਾ ਨੇ ਲਿਆ ਸੰਨਿਆਸ
ਕਰਾਟੇ ਅੰਡਰ-19 ਵਿੱਚ ਹਸ਼ਪਿੰਦਰ ਕੌਰ ਨੇ ਸੋਨੇ ਦਾ ਤਗਮਾ (ਗੋਲਡ ਮੈਡਲ) ਜਿੱਤ ਕੇ ਸਕੂਲ ਦਾ ਨਾਂਅ ਰੋਸ਼ਨ ਕੀਤਾ ਹੈ ਅਤੇ ਉਸਦੀ ਰਾਸ਼ਟਰੀ ਖੇਡਾਂ (ਨੈਸ਼ਨਲ ਗੇਮਸ) ਲਈ ਚੋਣ ਹੋਈ ਹੈ, ਜੋ ਕਿ ਜਨਵਰੀ 2026 ਵਿੱਚ ਪੁਣੇ, ਮਹਾਂਰਾਸ਼ਟਰ ਵਿੱਚ ਹੋਣ ਜਾ ਰਹੀਆਂ ਹਨ। ਇਸੇ ਕੈਟਾਗਰੀ ਵਿੱਚ ਖੁਸ਼ਪ੍ਰੀਤ ਕੌਰ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗਮਾ (ਬਰਾਉਨਜ ਮੈਡਲ) ਹਾਸਲ ਕੀਤਾ ਹੈ। ਇਸ ਮੌਕੇ ਚੇਅਰਮੈਨ ਸੁਰਿੰਦਰ ਸਿੰਘ ਟਿਵਾਣਾ, ਪ੍ਰਿੰਸੀਪਲ ਸੰਗੀਤਾ ਜ਼ਖਮੀ, ਨਾਜਰ ਸਿੰਘ ਟਿਵਾਣਾ ਅਤੇ ਪ੍ਰਬੰਧਕ ਮੰਡਲ, ਅਧਿਆਪਕ ਵਰਗ ਨੇ ਦੋਵਾਂ ਖਿਡਾਰਨਾਂ ਨੂੰ ਉਨ੍ਹਾਂ ਦੀ ਇਸ ਉਪਲੱਬਧੀ ਲਈ ਦਿਲੋਂ ਵਧਾਈ ਦਿੰਦੇ ਹਨ ਅਤੇ ਭਵਿੱਖ ਵਿੱਚ ਹੋਰ ਵੱਡੀਆਂ ਸਫ਼ਲਤਾਵਾਂ ਦੀ ਕਾਮਨਾ ਕਰਦੇ ਹਨ। School News













