P&K Fertilizers: ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਮੰਗਲਵਾਰ ਨੂੰ ਹਾੜ੍ਹੀ ਸੀਜ਼ਨ 2025-26 ਲਈ ਫਾਸਫੇਟਿਕ ਅਤੇ ਪੋਟਾਸ਼ਿਕ (ਪੀਐਂਡਕੇ) ਖਾਦਾਂ ’ਤੇ ਪੌਸ਼ਟਿਕ ਤੱਤਾਂ ’ਤੇ ਆਧਾਰਿਤ ਸਬਸਿਡੀ (ਐੱਨਬੀਐੱਸ) ਦਰਾਂ ਨਿਰਧਾਰਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ। ਹਾੜ੍ਹੀ ਸੀਜ਼ਨ 2025-26 ਲਈ ਅਨੁਮਾਨਿਤ ਬਜਟ ਦੀ ਲੋੜ ਲੱਗਭੱਗ 37,952.29 ਕਰੋੜ ਰੁਪਏ ਹੋਵੇਗੀ, ਜੋ ਕਿ ਖਰੀਫ ਸੀਜ਼ਨ 2025 ਲਈ ਬਜਟ ਦੀ ਲੋੜ ਨਾਲੋਂ ਲੱਗਭੱਗ 736 ਕਰੋੜ ਰੁਪਏ ਵੱਧ ਹੈ।
Read Also : ਸਮਾਰਟ ਬਿਜਲੀ ਮੀਟਰਾਂ ਸਬੰਧੀ ਕਿਸਾਨ ਆਗੂਆਂ ਦਾ ਵੱਡਾ ਐਲਾਨ, ਹਰ ਪਿੰਡ ’ਚ ਹੋਵੇਗਾ ਇਸ ਤਰ੍ਹਾਂ ਵਿਰੋਧ
ਇਸ ਪ੍ਰਸਤਾਵ ਦੀ ਪ੍ਰਵਾਨਗੀ ਕਿਸਾਨਾਂ ਨੂੰ ਸਬਸਿਡੀ ਵਾਲੀਆਂ, ਕਿਫਾਇਤੀ ਅਤੇ ਵਾਜਬ ਕੀਮਤ ਵਾਲੀਆਂ ਖਾਦਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਏਗੀ। ਕਿਸਾਨਾਂ ਨੂੰ ਡਾਈ-ਅਮੋਨੀਅਮ ਫਾਸਫੇਟ (ਡੀਏਪੀ) ਅਤੇ ਐੱਨਪੀਕੇਅੱੈਸ (ਨਾਈਟ੍ਰੋਜਨ, ਫਾਸਫੋਰਸ, ਪੋਟਾਸ਼, ਸਲਫਰ) ਗ੍ਰੇਡ ਸਮੇਤ ਪੀਐਂਡਕੇ ਖਾਦਾਂ ’ਤੇ ਸਬਸਿਡੀ, ਹਾੜੀ 2025-26 ਲਈ ਪ੍ਰਵਾਨਿਤ ਦਰਾਂ ਦੇ ਆਧਾਰ ’ਤੇ ਪ੍ਰਦਾਨ ਕੀਤੀ ਜਾਵੇਗੀ। ਇਹ ਕਿਸਾਨਾਂ ਨੂੰ ਕਿਫਾਇਤੀ ਕੀਮਤਾਂ ’ਤੇ ਇਨ੍ਹਾਂ ਮਹੱਤਵਪੂਰਨ ਖਾਦਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਵੇਗਾ। P&K Fertilizers














