Crime News Punjab: ਸ਼ਰੇਆਮ ਕੀਤੇ ਜਾ ਰਹੇ ਹਨ ਫੋਨ, ਲੱਖਾਂ-ਕਰੋੜਾਂ ਰੁਪਏ ਤੱਕ ਪੁੱਜੀ ਰੰਗਦਾਰੀ
- ਪਿਛਲੇ 4 ਸਾਲਾਂ ਦੌਰਾਨ 600 ਤੋਂ ਜ਼ਿਆਦਾ ਮਾਮਲੇ ਸਿਰਫ਼ ਰੰਗਦਾਰੀ ਦੇ
Crime News Punjab: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ’ਚ ਅਪਰਾਧਕ ਗਤੀਵਿਧੀਆਂ ਇਕ ਵਾਰ ਫਿਰ ਸਿਖਰ ’ਤੇ ਦਿਖਾਈ ਦੇ ਰਹੀਆਂ ਹਨ। ਖ਼ਾਸ ਕਰਕੇ ‘ਰੰਗਦਾਰੀ’ ਮੰਗਣ ਦੇ ਮਾਮਲੇ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਵਧ ਰਹੇ ਹਨ। ਹਰ ਦੂਜੇ ਦਿਨ ਕਿਸੇ ਨਾ ਕਿਸੇ ਸ਼ਹਿਰ ਤੋਂ ਖ਼ਬਰ ਆਉਂਦੀ ਹੈ ਕਿ ਸਥਾਨਕ ਕਾਰੋਬਾਰੀ, ਫਿਲਮ ਨਿਰਮਾਤਾ ਤੇ ਗਾਇਕ ਜਾਂ ਪ੍ਰਾਪਰਟੀ ਡੀਲਰ ਨੂੰ ਅਣਪਛਾਤੇ ਗੈਂਗਸਟਰਾਂ ਵੱਲੋਂ ਫ਼ੋਨ ਕਰਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਵੱਡੀ ਰਕਮ ਦੀ ਰੰਗਦਾਰੀ ਮੰਗੀ ਜਾ ਰਹੀ ਹੈ।
ਹਾਲਾਤ ਅਜਿਹੇ ਹਨ ਕਿ ਕਈ ਸ਼ਹਿਰਾਂ ਵਿੱਚ ਕਾਰੋਬਾਰੀ ਅਤੇ ਧਮਕੀ ਮਿਲਣ ਵਾਲਾ ਵਿਅਕਤੀ ਵਿਸ਼ੇਸ਼ ਪੁਲਿਸ ਨੂੰ ਸ਼ਿਕਾਇਤ ਕਰਨ ਦੀ ਥਾਂ ’ਤੇ ਸਿੱਧੇ ਗੈਂਗਸਟਰ ਜਾਂ ਫਿਰ ਰੰਗਦਾਰੀ ਮੰਗਣ ਵਾਲੇ ਨੂੰ ਪੈਸੇ ਦੀ ਅਦਾਇਗੀ ਤੱਕ ਕਰਨ ਵਿੱਚ ਲੱਗੇ ਹੋਏ ਹਨ। ਇਸ ਦੇ ਬਾਵਜੂਦ ਪੰਜਾਬ ਵਿੱਚ ਪਿਛਲੇ 4 ਸਾਲਾਂ ਦੌਰਾਨ 600 ਤੋਂ ਜ਼ਿਆਦਾ ਮਾਮਲੇ ਰੰਗਦਾਰੀ ਅਤੇ ਗੈਂਗਸਟਰਾਂ ਵੱਲੋਂ ਦਿੱਤੀ ਗਈ ਧਮਕੀ ਦੇ ਹੀ ਦਰਜ ਕੀਤੇ ਗਏ ਹਨ।
Read Also : ਹਰਿਆਣਾ ਦੇ ਇਸ ਜ਼ਿਲ੍ਹੇ ਨੂੰ ਮਿਲਿਆ ਮੈਟਰੋ ਦਾ ਤੋਹਫਾ, ਕੇਂਦਰ ਸਰਕਾਰ ਨੇ ਦਿੱਤੀ ਮਨਜ਼ੂਰੀ
ਪੰਜਾਬ ਪੁਲਿਸ ਦੇ ਸੂਤਰਾਂ ਅਨੁਸਾਰ ਪੰਜਾਬ ਦੇ ਲੁਧਿਆਣਾ, ਜਲੰਧਰ, ਮੋਗਾ, ਅੰਮ੍ਰਿਤਸਰ ਅਤੇ ਮੁਹਾਲੀ ਵਰਗੇ ਸ਼ਹਿਰ ਸਭ ਤੋਂ ਵੱਧ ਪ੍ਰਭਾਵਿਤ ਦਿਖਾਈ ਦੇ ਰਹੇ ਹਨ ਪਹਿਲਾਂ ਪ੍ਰਮੁੱਖ ਵਿਅਕਤੀਆਂ ਤੋਂ ਰੰਗਦਾਰੀ ਮੰਗਣ ਨੂੰ ਤਵੱਜੋਂ ਦਿੱਤੀ ਜਾਂਦੀ ਸੀ ਤਾਂ ਹੁਣ ਆਮ ਵਪਾਰੀ ਤੋਂ ਲੈ ਕੇ ਦੁਕਾਨਦਾਰ ਤੱਕ ਤੋਂ ਰੰਗਦਾਰੀ ਮੰਗੀ ਜਾ ਰਹੀ ਹੈ।
ਬੀਤੇ ਤਿੰਨ ਦਿਨਾਂ ਵਿੱਚ ਹੀ 2 ਇਹੋ ਜਿਹੇ ਮਾਮਲੇ ਸਾਹਮਣੇ ਆ ਗਏ ਹਨ, ਜਿਸ ਵਿੱਚ ਲੱਖਾਂ ਰੁਪਏ ਦੀ ਰੰਗਦਾਰੀ ਮੰਗੀ ਗਈ ਅਤੇ ਲੁਧਿਆਣਾ ਦੇ ਇੱਕ ਦੁਕਾਨਦਾਰ ਨੇ ਇੱਕ ਫੋਨ ਕਾਲ ਤੋਂ ਡਰਦੇ ਹੋਏ ਹੀ ਰੰਗਦਾਰੀ ਵਿੱਚ 3 ਲੱਖ 45 ਹਜ਼ਾਰ ਰੁਪਏ ਬੈਂਕ ਰਾਹੀਂ ਭੇਜ ਵੀ ਦਿੱਤੇ ਤਾਂ ਸਿੰਗਰ ਹੰਸਰਾਜ ਰਘੂੁਵੰਸ਼ੀ ਤੋਂ 15 ਲੱਖ ਰੁਪਏ ਦੀ ਰੰਗਦਾਰੀ ਮੰਗੀ ਗਈ ਹੈ ਹਾਲਾਂਕਿ ਹੰਸਰਾਜ ਰਘੁਵੰਸ਼ੀ ਵਲੋਂ ਹੁਣ ਤੱਕ ਕੋਈ ਵੀ ਅਦਾਇਗੀ ਨਹੀਂ ਕੀਤੇ ਜਾਣ ਬਾਰੇ ਦੱਸਿਆ ਜਾ ਰਿਹਾ ਹੈ।
Crime News Punjab
ਪੰਜਾਬ ਵਿੱਚ ਬੀਤੇ ਕੁਝ ਮਹੀਨੇ ਦੌਰਾਨ ਕਾਰੋਬਾਰੀਆਂ ਵਿੱਚ ਖੌਫ਼ ਦਾ ਮਾਹੌਲ ਬਣਿਆ ਹੋਇਆ ਹੈ, ਅਬੋਹਰ ਦੇ ਕੱਪੜਾ ਵਪਾਰੀ ਦੇ ਕਤਲ ਤੋਂ ਬਾਅਦ ਪੰਜਾਬ ਦੇ ਵੱਡੀ ਗਿਣਤੀ ਵਿੱਚ ਵਪਾਰੀਆਂ ਵਿੱਚ ਖੌਫ਼ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਹੀ ਇਹੋ ਜਿਹੇ ਮਾਮਲੇ ਪੁਲਿਸ ਦੀ ਸਹਾਇਤਾ ਲੈਣ ਦੀ ਥਾਂ ’ਤੇ ਕਈ ਵਪਾਰੀ ਰੰਗਦਾਰੀ ਦੇਣ ਵਿੱਚ ਹੀ ਲੱਗੇ ਹੋਏ ਹਨ।
ਵਿਦੇਸ਼ੀ ਨੰਬਰਾਂ ਤੋਂ ਆਉਂਦੀ ਐ ਜ਼ਿਆਦਾਤਰ ਫੋਨ ਕਾਲ
ਪੰਜਾਬ ਵਿੱਚ ਹੁਣ ਤੱਕ ਦਰਜ ਕੀਤੇ ਗਏ ਜ਼ਿਆਦਾਤਰ ਰੰਗਦਾਰੀ ਦੇ ਮਾਮਲੇ ਵਿੱਚ ਫੋਨ ਕਾਲ ਵਿਦੇਸ਼ੀ ਨੰਬਰਾਂ ਤੋਂ ਵਟਸਐਪ ਰਾਹੀਂ ਹੀ ਆ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਰਿਕਾਰਡ ਵੀ ਨਹੀਂ ਕੀਤਾ ਜਾ ਸਕਦਾ ਹੈ














