Success Story: ਇੱਕ ਸਫ਼ਲ ਕਿਸਾਨ ਦੀ ਮੂਹ ਬੋਲਦੀ ਕਹਾਣੀ, ਵਾਤਾਵਰਣ ਦਾ ਵੀ ਬਣਿਆ ਰਖਵਾਲਾ, ਜਾਣੋ ਕੌਣ ਹੈ ਕਿਸਾਨ ਰਿੰਪਾ ਸਿੰਘ

Success Story
Success Story: ਇੱਕ ਸਫ਼ਲ ਕਿਸਾਨ ਦੀ ਮੂਹ ਬੋਲਦੀ ਕਹਾਣੀ, ਵਾਤਾਵਰਣ ਦਾ ਵੀ ਬਣਿਆ ਰਖਵਾਲਾ, ਜਾਣੋ ਕੌਣ ਹੈ ਕਿਸਾਨ ਰਿੰਪਾ ਸਿੰਘ

Success Story: ਪਰਾਲੀ ਵਾਧੂ ਚੀਜ਼ ਨਹੀਂ ਸਗੋਂ ਧਰਤੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਵਰਦਾਨ

Success Story: ਮੋਗਾ (ਸੱਚ ਕਹੂੰ ਨਿਊਜ਼)। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਖੇਤੀਬਾੜੀ ਟੈਕਨੋਲਾਜੀ ਮੈਨੇਜ਼ਮੈਂਟ ਏਜੰਸੀ (ਆਤਮਾ), ਜ਼ਿਲ੍ਹਾ ਮੋਗਾ ਦੀ ਸਹਾਇਤਾ ਨਾਲ ਪਿੰਡ ਬੁੱਟਰ ਦਾ ਕਿਸਾਨ ਰਿੰਪਾ ਸਿੰਘ ਪਿਛਲੇ 5 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਾਏ 72 ਏਕੜ ਦੀ ਵਾਤਾਵਰਨ ਪੱਖੀ ਖੇਤੀਬਾੜੀ ਕਰ ਰਿਹਾ ਹੈ।

ਕਿਸਾਨ ਰਿੰਪਾ ਸਿੰਘ ਦਾ ਕਹਿਣਾ ਹੈ ਕਿ ਸੁਪਰ ਐੱਸਐੱਮਐੱਸ ਕੰਬਾਇਨ ਨਾਲ ਝੋਨੇ ਦੀ ਕਟਾਈ ਕਰਵਾਉਣ ਤੋਂ ਬਾਅਦ ਮਲਚਰ ਨਾਲ ਪਰਾਲੀ ਖੇਤ ਵਿੱਚ ਮਿਲਾ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਉਹ ਰੋਟਾਵੇਟਰ, ਫਿਰ ਪਲੋਅ ਤੇ ਫਿਰ ਰੋਟਾਵੇਟਰ ਨਾਲ ਖੇਤ ਦੀ ਵਹਾਈ ਕਰਦੇ ਹਨ। ਉਸਨੇ ਕਿਹਾ ਕਿ ਇਸ ਵਿਧੀ ਨਾਲ ਉਸਨੂੰ ਬਹੁਤ ਲਾਭ ਮਿਲਿਆ ਹੈ। ਖੇਤ ਵਿੱਚ ਗੰਡੋਏ ਬਹੁਤ ਬਣਨ ਲੱਗ ਪਏ ਹਨ, ਜਿਸ ਨਾਲ ਜ਼ਮੀਨ ਦੀ ਸਿਹਤ ਵਿੱਚ ਵੀ ਸੁਧਾਰ ਹੋ ਰਿਹਾ ਹੈ, ਇਸ ਨਾਲ ਜ਼ਮੀਨ ਵਿੱਚ ਢੁਕਵਾਂ ਤਾਪਮਾਨ ਤੇ ਨਮੀ ਬਣੇ ਰਹਿੰਦੇ ਹਨ ਨਦੀਨਾਂ ਦੀ ਉਪਜ ਵੀ ਘੱਟ ਹੁੰਦੀ ਹੈ। Success Story

Read Also : ਪੰਜਾਬ ਵਿੱਚ ਸ਼ੁਰੂ ਨਹੀਂ ਹੋਇਆ ‘ਡਰੱਗ ਸੈਂਸਸ’, ਬਜਟ ਵਿੱਚ ਰੱਖੇ ਗਏ ਸਨ 150 ਕਰੋੜ ਰੁਪਏ

ਅਗਾਂਹਵਧੂ ਕਿਸਾਨ ਰਿੰਪਾ ਸਿੰਘ ਨੇ ਕਿਹਾ ਕਿ ਪਰਾਲੀ ਕੋਈ ਖੇਤ ਦੀ ਵਾਧੂ ਚੀਜ ਨਹੀਂ ਹੈ, ਸਗੋਂ ਇਹ ਖੇਤ ਲਈ ਖਾਦ ਦਾ ਕੰਮ ਕਰਕੇ ਇਸਦੀ ਉਪਜਾਊ ਸ਼ਕਤੀ ਵਿੱਚ ਵਾਧਾ ਕਰਦੀ ਹੈ। ਸਰਕਾਰ ਦੇ ਨਵੇਂ ਆਏ ਆਧੁਨਿਕ ਖੇਤੀਬਾੜੀ ਉਪਕਰਨਾਂ ਨਾਲ ਪਰਾਲੀ ਨੂੰ ਅੱਗ ਲਾਉਣ ਦੀ ਕੋਈ ਵੀ ਜ਼ਰੂਰਤ ਨਹੀਂ ਹੈ, ਇਸ ਨਾਲ ਅਗਲੀ ਫਸਲ ਦੀ ਬਿਜਾਈ ਬਹੁਤ ਹੀ ਕਾਰਗਰ ਤਰੀਕੇ ਨਾਲ ਕੀਤੀ ਜਾ ਸਕਦੀ ਹੈ। ਰਿੰਪਾ ਸਿੰਘ ਪਸ਼ੂ ਪਾਲਣ ਦਾ ਸਹਾਇਕ ਧੰਦਾ ਵੀ ਬਹੁਤ ਸੁਚੱਜੇ ਤਰੀਕੇ ਨਾਲ ਚਲਾ ਰਿਹਾ ਹੈ।

Success Story

ਕਿਸਾਨ ਰਿੰਪਾ ਸਿੰਘ ਨੇ ਕਿਹਾ ਕਿ ਸਮੂਹ ਕਿਸਾਨਾਂ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ੁੱਧ ਵਾਤਾਵਰਨ ਮੁਹੱਈਆ ਕਰਵਾਉਣ ਲਈ ਪਰਾਲੀ ਸਾੜਨੀ ਬੰਦ ਕਰ ਦੇਣੀ ਚਾਹੀਦੀ ਹੈ ਕਿਉਂਕਿ ਪਰਾਲੀ ਨਾ ਜਲਾਉਣ ਨਾਲ ਅਗਲੀ ਫਸਲ ਦੀ ਬਿਜਾਈ ਵਿੱਚ ਕੋਈ ਵੀ ਮੁਸ਼ਕਲ ਪੇਸ਼ ਨਹੀਂ ਆਉਂਦੀ ਕਿਉਂਕਿ ਹੁਣ ਤਾਂ ਖੇਤੀਬਾੜੀ ਵਿਭਾਗ ਵੱਲੋਂ ਵਾਤਾਵਰਨ ਪੱਖੀ ਖੇਤੀਬਾੜੀ ਸੰਦ ਹੀ ਕਿਸਾਨਾਂ ਤੱਕ ਪਹੁੰਚਾ ਦਿੱਤੇ ਹਨ, ਇਸ ਤੋਂ ਝੋਨੇ ਦੀ ਪਰਾਲੀ ਦੇ ਨਿਪਟਾਰੇ ਲਈ ਗੱਠਾਂ ਬਣਾਉਣ ਵਰਗੇ ਹੋਰ ਪ੍ਰਬੰਧ ਵੀ ਕੀਤੇ ਜਾ ਸਕਦੇ ਹਨ, ਜਿਹਨਾਂ ਨਾਲ ਪਰਾਲੀ ਕਮਾਈ ਦਾ ਸਾਧਨ ਬਣ ਰਹੀ ਹੈ। ਉਸ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸੂਬੇ ਨੂੰ ਜ਼ੀਰੋ ਸਟਬਲ ਬਰਨਿੰਗ ਸੂਬਾ ਬਣਾਉਣ ਵਿੱਚ ਯੋਗਦਾਨ ਪਾਉਣ।

ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਉਹ ਰਿੰਪਾ ਸਿੰਘ ਅਤੇ ਅਜਿਹੇ ਹਰ ਇੱਕ ਕਿਸਾਨ ਦੀ ਸ਼ਲਾਘਾ ਕਰਦੇ ਹਨ ਜਿਹੜੇ ਪਰਾਲੀ ਨੂੰ ਬਿਨਾਂ ਸਾੜੇ ਖੇਤੀ ਕਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਪਰਾਲੀ ਦੇ ਨਿਪਟਾਰੇ ਲਈ ਹਰ ਇੱਕ ਕਿਸਾਨ ਦੀ ਸਹਾਇਤਾ ਕਰ ਰਹੀ ਹੈ ਅਤੇ ਵਾਤਾਵਰਨ ਖੇਤੀਬਾੜੀ ਸੰਦ ਵੀ ਸਬਸਿਡੀ ਉਪਰ ਲੋੜੀਂਦੀ ਗਿਣਤੀ ਵਿੱਚ ਜ਼ਿਲ੍ਹੇ ਅੰਦਰ ਮੌਜ਼ੂਦ ਹਨ।

ਕੌਣ ਹੈ ਕਿਸਾਨ ਰਿੰਪਾ ਸਿੰਘ

ਅਗਾਂਹਵਧੂ ਤੇ ਵਾਤਾਵਰਣ ਪੱਖੀ ਸੋਚ ਦਾ ਮਾਲਕ ਕਿਸਾਨ ਰਿੰਪਾ ਸਿੰਘ ਪਿੰਡ ਬੁੱਟਰ ਜ਼ਿਲ੍ਹਾ ਮੋਗਾ ਦਾ ਵਸਨੀਕ ਹੈ। ਕਿਸਾਨ ਰਿੰਪਾ ਸਿੰਘ ਬਚਪਨ ਤੋਂ ਹੀ ਕਿਸਾਨੀ ਨਾਲ ਜੁੜਿਆ ਹੋਇਆ ਹੈ ਤੇ ਆਧੁਨਿਕ ਤਰੀਕੇ ਨਾਲ ਖੇਤੀ ਕਰਨ ਦਾ ਸ਼ੌਂਕ ਰੱਖਦਾ ਹੈ।