Canada News: ਸੰਗਰੂਰ (ਨਰੇਸ਼ ਕੁਮਾਰ)। ਕੈਨੇਡਾ ’ਚ ਸੰਗਰੂਰ ਦੀ ਲੜਕੀ ਦਾ ਟੋਰਾਂਟੋ ’ਚ ਬੇਰਹਿਮੀ ਨਾਲ ਕਤਲ ਹੋਣ ਦਾ ਸਮਾਚਾਰ ਹਾਸਲ ਹੋਇਆ ਹੈ। ਕੁਝ ਦਿਨਾਂ ’ਚ ਕੁੜੀ ਦੀ ਕੈਨੇਡਾ ਪੀਆਰ ਹੋਣ ਵਾਲੀ ਸੀ ਤੇ ਅਚਾਨਕ ਇਹ ਮਾੜੀ ਖਬਰ ਉਸਦੇ ਘਰ ਪੁੱਜ ਗਈ। ਸ਼ਹਿਰ ਦੀ ਪ੍ਰੇਮੀ ਬਸਤੀ ਨਿਵਾਸੀ ਇੰਦਰਜੀਤ ਸਿੰਘ ਸੈਣੀ ਨੇ ਦੱਸਿਆ ਕਿ ਉਨ੍ਹਾਂ ਦੀ 27 ਸਾਲ ਦੀ ਧੀ ਅਮਨਪ੍ਰੀਤ ਕੌਰ ਸਾਲ 2021 ’ਚ ਪੜ੍ਹਾਈ ਲਈ ਕੈਨੇਡਾ ਗਈ ਸੀ। ਜਦਕਿ ਉਸਦੀ ਵੱਡੀ ਭੈਣ ਪਹਿਲਾਂ ਹੀ ਉੱਥੇ ਸੀ। Canada News
ਇਹ ਖਬਰ ਵੀ ਪੜ੍ਹੋ : Hansraj Raghuvanshi News: ਗਾਇਕ ਹੰਸਰਾਜ ਰਘੂਵੰਸ਼ੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਉਨ੍ਹਾਂ ਦੱਸਿਆ ਕਿ ਅਮਨਪ੍ਰੀਤ ਪੜ੍ਹਾਈ ਦੇ ਨਾਲ-ਨਾਲ ਕੰਮ ਵੀ ਕਰਨ ਲੱਗੀ ਸੀ। ਹੁਣ ਉਹ ਕਿਸੇ ਹਸਪਤਾਲ ਵਿੱਚ ਨੌਕਰੀ ਕਰਦੀ ਸੀ। ਲੰਘੀ 20 ਅਕਤੂਬਰ ਨੂੰ ਉਸਦਾ ਆਖਰੀ ਫੋਨ ਆਇਆ ਸੀ ਤੇ ਕਰੀਬ ਇੱਕ ਘੰਟੇ ਵਾਂਗ ਉਸਨੇ ਗੱਲ ਕੀਤੀ, ਪਰ ਉਸ ਤੋਂ ਬਾਅਦ ਉਸਦਾ ਫੋਨ ਬੰਦ ਹੋ ਗਿਆ ਤੇ ਅਗਲੇ ਦਿਨ ਫੋਨ ’ਤੇ ਉਸਦੇ ਕਤਲ ਦੀ ਖਬਰ ਮਿਲੀ। ਉਨ੍ਹਾਂ ਦੱਸਿਆ ਕਿ ਅਮਨਪ੍ਰੀਤ ਨੇ ਫੋਨ ’ਤੇ ਗੱਲ ਕਰਦੇ ਸਮੇਂ ਕਾਫੀ ਖੁਸ਼ ਸੀ ਅਤੇ ਉਸਨੇ ਦੱਸਿਆ ਸੀ ਕਿ ਕੁਝ ਹੀ ਦਿਨਾਂ ’ਚ ਉਸਨੂੰ ਕੈਨੇਡਾ ਦੀ ਪੀਆਰ ਮਿਲ ਜਾਵੇਗੀ।
ਪੀਆਰ ਮਿਲਣ ਤੋਂ ਬਾਅਦ ਅਮਨਪ੍ਰੀਤ ਨੇ ਵਾਪਸ ਪੰਜਾਬ ਆਉਣਾ ਸੀ, ਪਰ ਅਜਿਹਾ ਨਾ ਹੋਇਆ ਤੇ ਉਸਦੀ ਮੌਤ ਦੀ ਖਬਰ ਪੁੱਜਣ ਨਾਲ ਸਾਰਾ ਪਰਿਵਾਰ ਸਦਮੇ ’ਚ ਹੈ। ਉਨ੍ਹਾਂ ਦੱਸਿਆ ਕਿ ਅਮਨਪ੍ਰੀਤ ਦੇ ਕਤਲ ਤੋਂ ਬਾਅਦ ਉਸਦੀ ਵੱਡੀ ਭੈਣ ਨੂੰ ਕੈਨੇਡਾ ਦੀ ਪੁਲਿਸ ਨੇ ਸੁਰੱਖਿਆ ਮੁਹੱਈਆ ਕਰਵਾਈ ਹੋਈ ਹੈ। ਉਨ੍ਹਾਂ ਭਾਰਤ ਤੇ ਕੈਨੇਡਾ ਸਰਕਾਰ ਤੋਂ ਜਿੱਥੇ ਕਾਤਲ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ, ਉੱਥੇ ਹੀ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਧੀ ਦੀ ਲਾਸ਼ ਨੂੰ ਪੰਜਾਬ ਲਿਆਉਣ ਵਿੱਚ ਮਦਦ ਕੀਤੀ ਜਾਵੇ, ਤਾਂ ਜੋ ਉਹ ਉਸਦਾ ਅੰਤਿਮ ਸਸਕਾਰ ਕਰ ਸਕਣ। Canada News














