ਨਵੇਂ ਸਾਲ ਤੋਂ 1.42 ਕਰੋੜ ਲੋਕਾਂ ਨੂੰ ਮਿਲੇਗੀ ਹੋਮ ਡਿਲੀਵਰੀ
- ਪੰਜਾਬ ’ਚ ‘ਆਪ’ ਦੀ ਸਭ ਤੋਂ ਵੱਡੀ ਬਚਤ ਪਹਿਲ! ਮੁਫ਼ਤ ਬਿਜਲੀ, ਮੁਫ਼ਤ ਸਫ਼ਰ, ਤੇ ਹੁਣ ਘਰ-ਘਰ ਰਾਸ਼ਨ
- ਮਾਨ ਸਰਕਾਰ ਦੀ ਖੁਸ਼ਹਾਲੀ ਦੀ ਡਿਲੀਵਰੀ ਗਰੀਬਾਂ ਲਈ
Punjab Atta Dal Scheme: ਚੰਡੀਗੜ੍ਹ। ਪੰਜਾਬ ਦੇ ਲੱਖਾਂ ਪਰਿਵਾਰਾਂ ਲਈ ਇੱਕ ਇਤਿਹਾਸਕ ਐਲਾਨ ਬਹੁਤ ਜਲਦ ਸ਼ੁਰੂ ਹੋਣ ਜਾ ਰਿਹਾ ਹੈ ਘਰ-ਘਰ ਰਾਸ਼ਨ ਵੰਡ ਦਾ ਕੰਮ। ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੇ ਸੂਬੇ ਦੀ ਸਭ ਤੋਂ ਵੱਡੀ ਲੋਕ ਭਲਾਈ ਸਕੀਮ ‘ਆਟਾ-ਦਾਲ’ ਨੂੰ ਇੱਕ ਨਵਾਂ ਆਯਾਮ ਦਿੰਦਿਆਂ ਇਸ ਨੂੰ ‘ਪੂਰਾ ਰਸੋਈ ਪੈਕੇਜ’ ’ਚ ਬਦਲ ਦਿੱਤਾ ਹੈ। ਇਹ ਸਿਰਫ਼ ਇੱਕ ਯੋਜਨਾ ਨਹੀਂ, ਸਗੋਂ ਪੰਜਾਬ ਦੇ ਗਰੀਬ ਤੇ ਮੱਧ ਵਰਗ ਲਈ ‘ਆਪ’ ਸਰਕਾਰ ਵੱਲੋਂ ਸਿੱਧੀ ਰਾਹਤ ਤੇ ਬਚਤ ਦੀ ਗਾਰੰਟੀ ਹੈ। ਮੁੱਖ ਮੰਤਰੀ ਮਾਨ ਨੇ ਇੱਕ ਵੱਡਾ ਅਤੇ ਲੋਕ-ਪੱਖੀ ਫੈਸਲਾ ਲੈਂਦੇ ਹੋਏ ਮੌਜ਼ੂਦਾ ਲਾਭਪਾਤਰੀਆਂ ਲਈ ਰਾਸ਼ਨ ’ਚ ਕਈ ਮਹੱਤਵਪੂਰਨ ਵਸਤੂਆਂ ਜੋੜਨ ਦਾ ਐਲਾਨ ਕੀਤਾ ਹੈ। Punjab Atta Dal Scheme
ਇਹ ਖਬਰ ਵੀ ਪੜ੍ਹੋ : Sunam News: ਬੈਂਕ ਵੱਲੋਂ ਘਰ ਦੀ ਕੁਰਕੀ ਦਾ ਐਲਾਨ, ਹੱਕ ‘ਚ ਖੜੀ ਕਿਸਾਨ ਯੂਨੀਅਨ
ਜਲਦੀ ਹੀ, ਯੋਗ ਪਰਿਵਾਰਾਂ ਨੂੰ ਕਣਕ ਦੇ ਨਾਲ-ਨਾਲ ਇਹ ਪੂਰਾ ਪੈਕੇਜ ਮੁਫ਼ਤ ’ਚ ਮਿਲੇਗਾ, ਜਿਸ ’ਚ ਸ਼ਾਮਲ ਹਨ 2 ਕਿਲੋ ਦਾਲ, 2 ਕਿਲੋ ਚੀਨੀ, 1 ਕਿਲੋ ਚਾਹ ਪੱਤੀ, 1 ਲੀਟਰ ਸਰੋਂ ਦਾ ਤੇਲ, ਅਤੇ 200 ਗ੍ਰਾਮ ਹਲਦੀ। ਇਹ ਯਕੀਨੀ ਬਣਾਉਂਦਾ ਹੈ ਕਿ ਰਸੋਈ ਦੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਕਰਨ ਲਈ ਪਰਿਵਾਰਾਂ ਨੂੰ ਬਾਜ਼ਾਰ ’ਤੇ ਨਿਰਭਰ ਨਾ ਰਹਿਣਾ ਪਵੇ। ਇਸ ਯੋਜਨਾ ਨੂੰ ਅਪ੍ਰੈਲ 2026 ਤੋਂ ਪੂਰੀ ਤਰ੍ਹਾਂ ਲਾਗੂ ਕਰਨ ਦੀ ਤਿਆਰੀ ਹੈ। ਮਾਨ ਸਰਕਾਰ ਨੇ ਰਾਸ਼ਨ ਵੰਡ ਦੀ ਪ੍ਰਕਿਰਿਆ ਨੂੰ ਵੀ ਕ੍ਰਾਂਤੀਕਾਰੀ ਰੂਪ ’ਚ ਬਦਲ ਦਿੱਤਾ ਹੈ।
ਨਵੇਂ ਸਾਲ ਤੋਂ, ਗਰੀਬਾਂ ਦੇ ਘਰ ਤੱਕ ਆਟਾ ਤੇ ਕਣਕ ਦੀ ਹੋਮ ਡਿਲੀਵਰੀ ਸ਼ੁਰੂ ਹੋ ਜਾਵੇਗੀ। ਇਹ ਯੋਜਨਾ ਕੌਮੀ ਖੁਰਾਕ ਸੁਰੱਖਿਆ ਐਕਟ ਤਹਿਤ ਆਉਣ ਵਾਲੇ 1.42 ਕਰੋੜ ਲਾਭਪਾਤਰੀਆਂ ਨੂੰ ਕਵਰ ਕਰੇਗੀ, ਜਿਸ ਤਹਿਤ ਹਰ ਮਹੀਨੇ 72,500 ਮੀਟ੍ਰਿਕ ਟਨ ਰਾਸ਼ਨ ਦੀ ਵੰਡ ਕੀਤੀ ਜਾਵੇਗੀ। ਲਾਭਪਾਤਰੀਆਂ ਨੂੰ ਰਾਸ਼ਨ ਲਈ ਲੰਬੀਆਂ ਲਾਈਨਾਂ ’ਚ ਲੱਗਣ ਦੀ ਚਿੰਤਾ ਤੋਂ ਮੁਕਤੀ ਮਿਲੇਗੀ, ਜੋ ‘ਆਪ’ ਸਰਕਾਰ ਦੀ ‘ਈਮਾਨਦਾਰ ਤੇ ਪਾਰਦਰਸ਼ੀ’ ਗਵਰਨੈਂਸ ਦਾ ਪ੍ਰਮਾਣ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ੋਰ ਦੇ ਕੇ ਕਿਹਾ, ‘ਸਾਡਾ ਨਿਸ਼ਾਨਾ ਹੈ ਕਿ ਪੰਜਾਬ ਦਾ ਕੋਈ ਵੀ ਪਰਿਵਾਰ ਬੁਨਿਆਦੀ ਜ਼ਰੂਰਤਾਂ ਲਈ ਸੰਘਰਸ਼ ਨਾ ਕਰੇ। ਬਿਜਲੀ ਦਾ ਬਿੱਲ ਜ਼ੀਰੋ ਹੋਇਆ, ਔਰਤਾਂ ਦਾ ਸਫ਼ਰ ਮੁਫ਼ਤ ਹੋਇਆ, ਤੇ ਹੁਣ ਰਾਸ਼ਨ ਦੀ ਚਿੰਤਾ ਵੀ ਖਤਮ, ਇਹ ਸਾਡੀ ਗਾਰੰਟੀ ਹੈ ਕਿ ਜਨਤਾ ਦਾ ਪੈਸਾ ਹੁਣ ਜਨਤਾ ’ਤੇ ਹੀ ਖਰਚ ਹੋ ਰਿਹਾ ਹੈ। ਯੋਜਨਾ ਤਹਿਤ, ਲਾਭਪਾਤਰੀਆਂ ਨੂੰ ਰਾਸ਼ਨ ਦਾ ਪੈਕੇਟ ਹਰ ਤਿਮਾਹੀ (ਸਾਲ ਵਿੱਚ ਚਾਰ ਵਾਰ) ਵਿਵਸਥਿਤ ਤਰੀਕੇ ਨਾਲ ਦਿੱਤਾ ਜਾਵੇਗਾ।
ਪਹਿਲੀ ਖੇਪ ਅਪਰੈਲ ’ਚ, ਦੂਜੀ ਜੂਨ ਵਿੱਚ, ਤੀਜੀ ਅਕਤੂਬਰ ਵਿੱਚ, ਅਤੇ ਆਖਰੀ ਦਸੰਬਰ ਵਿੱਚ। ਪੰਜਾਬ ਦੇ ਕੁੱਲ 65 ਲੱਖ ਪਰਿਵਾਰਾਂ ’ਚੋਂ 40 ਲੱਖ ਪਰਿਵਾਰ ਇਸ ਵਿਸਤ੍ਰਿਤ ਯੋਜਨਾ ਦੇ ਯੋਗ ਹੋਣਗੇ। ਕਣਕ ਪੀਸਣ ਲਈ 3 ਦਰਜਨ ਆਟਾ ਮਿੱਲਾਂ ਨੂੰ ਵੀ ਚਿੰਨ੍ਹ ਕੀਤਾ ਗਿਆ ਹੈ, ਤਾਂ ਜੋ ਗੁਣਵੱਤਾ ਤੇ ਸਮੇਂ ਸਿਰ ਡਿਲੀਵਰੀ ਯਕੀਨੀ ਬਣਾਈ ਜਾ ਸਕੇ। ਇਹ ‘ਆਪ’ ਸਰਕਾਰ ਦੀ ਜਨ-ਸੇਵਾ ਤੇ ਅਰਥਵਿਵਸਥਾ ਪ੍ਰਬੰਧਨ ਦੀ ਪ੍ਰਤੀਬੱਧਤਾ ਨੂੰ ਦਰਸ਼ਾਉਂਦਾ ਹੈ। Punjab Atta Dal Scheme
Íਇੱਕ ਪਾਸੇ ਜਿੱਥੇ ਸਰਕਾਰ ਮੁਫ਼ਤ 300 ਯੂਨਿਟ ਬਿਜਲੀ ’ਤੇ 22,000 ਰੁਪਏ ਕਰੋੜ ਤੇ ਮੁਫ਼ਤ ਬੱਸ ਸਫ਼ਰ ’ਤੇ 600 ਰੁਪਏ ਕਰੋੜ ਖਰਚ ਕਰ ਰਹੀ ਹੈ, ਉੱਥੇ ਹੁਣ ਇਹ ‘ਰਾਸ਼ਨ ਕ੍ਰਾਂਤੀ’ ਇਹ ਸਾਬਤ ਕਰਦੀ ਹੈ ਕਿ ਭਗਵੰਤ ਮਾਨ ਸਰਕਾਰ ਸਹੀ ਮਾਇਨਿਆਂ ’ਚ ਆਮ ਆਦਮੀ ਦੇ ਨਾਲ ਖੜ੍ਹੀ ਹੈ। ਪੰਜਾਬ ਦੇ ਭਵਿੱਖ ਨੂੰ ਸੁਰੱਖਿਅਤ ਤੇ ਖੁਸ਼ਹਾਲ ਬਣਾਉਣ ਲਈ, ਆਪਣੀ ਰਸੋਈ ਦਾ ਬੋਝ ਹਲਕਾ ਕਰਨ ਵਾਲੀ ਸਰਕਾਰ ਨੂੰ ਚੁਣੋ। Punjab Atta Dal Scheme














