Fire Incident: ਫਰਨੀਚਰ ਦੇ ਗੁਦਾਮ ਨੂੰ ਲੱਗੀ ਭਿਆਨਕ ਅੱਗ ’ਤੇ ਗਰੀਨ ਐਸ ਦੇ ਸੇਵਾਦਾਰਾਂ ਨੇ ਪਾਇਆ ਕਾਬੂ

Fire Incident
ਬਠਿੰਡਾ: ਅੱਗ ਬੁਝਾਉਂਦੇ ਹੋਏ ਸੇਵਾਦਾਰ, ਗੁਦਾਮ ’ਚੋਂ ਸਮਾਨ ਬਾਹਰ ਕੱਢਦੇ ਅਤੇ ਜਾਣਕਾਰੀ ਸਾਂਝੀ ਕਰਦੇ ਹੋਏ ਸੇਵਾਦਾਰ। ਤਸਵੀਰ : ਸੱਚ ਕਹੂੰ ਨਿਊਜ਼

Fire Incident: (ਸੁਖਨਾਮ) ਬਠਿੰਡਾ। ਦੀਵਾਲੀ ਵਾਲੀ ਰਾਤ ਇੱਥੋਂ ਦੇ ਰਿਹਾਇਸ਼ੀ ਇਲਾਕੇ ਸ਼ਹੀਦ ਊਧਮ ਸਿੰਘ ਨਗਰ ਵਿਖੇ ਇੱਕ ਫਰਨੀਚਰ ਦੇ ਗੁਦਾਮ ਨੂੰ ਅੱਗ ਲੱਗ ਗਈ। ਅੱਗ ਲੱਗਣ ਦੀ ਘਟਨਾ ਦਾ ਜਿਵੇਂ ਹੀ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਸ਼ਹੀਦ ਬਾਬਾ ਦੀਪ ਸਿੰਘ ਨਗਰ ਦੇ ਏਰੀਆ ਪ੍ਰੇਮੀ ਸੇਵਕ ਸਤਵੀਰ ਸਿੰਘ ਵਾਲੀਆ ਇੰਸਾਂ ਅਤੇ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰਾਂ ਦੀ ਅਗਵਾਈ ਵਿਚ ਮੌਕੇ ’ਤੇ ਪਹੁੰਚ ਕੇ ਸੇਵਾ ਕਾਰਜ ਕਰਦਿਆਂ ਅੱਗ ’ਤੇ ਕਾਬੂ ਪਾਇਆ।

ਇਹ ਵੀ ਪੜ੍ਹੋ: Vishwakarma Jayanti: ਕੈਬਨਿਟ ਮੰਤਰੀ ਨੇ ਵਿਸ਼ਵਕਰਮਾ ਜਯੰਤੀ ਮੌਕੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਲਗਵਾਈ ਹਾਜ਼ਰੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਏਰੀਆ ਪ੍ਰੇਮੀ ਸੇਵਕ ਸਤਵੀਰ ਸਿੰਘ ਵਾਲੀਆ ਇੰਸਾਂ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਨਗਰ ਇਲਾਕੇ ਵਿਚ ਰਹਿੰਦੇ ਸੇਵਾਦਾਰਾਂ ਨੇ ਉਨ੍ਹਾਂ ਨੂੰ ਗੁਦਾਮ ਵਿਚ ਅੱਗ ਲੱਗਣ ਬਾਰੇ ਸੂਚਿਤ ਕੀਤਾ ਤਾਂ ਉਹ ਉਨ੍ਹਾਂ ਦੇ ਏਰੀਆ ਦੇ ਵੱਖ-ਵੱਖ ਨਗਰਾਂ ਦੇ 17 ਸੇਵਾਦਾਰਾਂ ਸਮੇਤ ਘਟਨਾ ਸਥਾਨ ’ਤੇ ਪਹੁੰਚੇ ਬਹੁਤ ਜਿਆਦਾ ਭਿਆਨਕ ਅੱਗ ਲੱਗੀ ਹੋਈ ਸੀ। ਉਨ੍ਹਾਂ ਫਾਇਰ ਬ੍ਰਿਗੇਡ ਅਮਲੇ ਨਾਲ ਮਿਲ ਕੇ ਅੱਗ ’ਤੇ ਕਾਬੂ ਪਾਉਣ ਵਿਚ ਸਹਿਯੋਗ ਦਿੱਤਾ। ਸੇਵਾਦਾਰਾਂ ਨੇ ਅੱਗ ਬੁਝਾਉਣ ਤੋਂ ਬਾਅਦ ਗੁਦਾਮ ਵਿਚ ਪਏ ਹੋਏ ਸਮਾਨ ਨੂੰ ਵੀ ਬਾਹਰ ਕੱਢ ਕੇ ਨੁਕਸਾਨ ਹੋਣ ਤੋਂ ਬਚਾਇਆ। ਇਸ ਮੌਕੇ ਹੋਰ ਸਮਾਜ ਸੇਵੀ ਸੰਸਥਾਵਾਂ ਨੇ ਵੀ ਅੱਗ ਬੁਝਾਉਣ ਵਿੱਚ ਮੱਦਦ ਕੀਤੀ। ਇਸ ਮੌਕੇ ਮੇਅਰ ਪਦਮਜੀਤ ਸਿੰਘ ਮਹਿਤਾ, ਕੌਂਸਲਰ ਵਿਕਰਮ ਕ੍ਰਾਂਤੀ, ਏਡੀਸੀ ਮੈਡਮ ਪੂਨਮ, ਫਾਇਰ ਬ੍ਰਿਗੇਡ ਵਿਭਾਗ ਦੇ ਮੁਲਾਜ਼ਮਾਂ ਅਤੇ ਗੁਦਾਮ ਮਾਲਕ ਨੇ ਸੇਵਾਦਾਰਾਂ ਦਾ ਧੰਨਵਾਦ ਕੀਤਾ। Fire Incident

Fire Incident
ਬਠਿੰਡਾ: ਅੱਗ ਬੁਝਾਉਂਦੇ ਹੋਏ ਸੇਵਾਦਾਰ, ਗੁਦਾਮ ’ਚੋਂ ਸਮਾਨ ਬਾਹਰ ਕੱਢਦੇ ਅਤੇ ਜਾਣਕਾਰੀ ਸਾਂਝੀ ਕਰਦੇ ਹੋਏ ਸੇਵਾਦਾਰ। ਤਸਵੀਰ : ਸੱਚ ਕਹੂੰ ਨਿਊਜ਼