Football In Japan: (ਰਾਜਵਿੰਦਰ ਬਰਾੜ) ਗਿੱਦੜਬਾਹਾ/ਕੋਟਭਾਈ। ਕਹਿੰਦੇ ਹਨ ਕਿ ਜੇਕਰ ਤੁਹਾਡੇ ਵਿਚ ਡਿੱਗ ਕੇ ਉੱਠਣ ਦੀ ਤਾਕਤ ਹੋਵੇ ਤਾਂ ਤੁਸੀਂ ਵੱਡੇ ਖਿਡਾਰੀ ਬਣ ਸਕਦੇ ਹੋ। ਇਸ ਗੱਲ ਨੂੰ ਸਾਬਤ ਕੀਤਾ ਹੈ ਪੰਜਾਬ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਰੁਪਾਣਾ ਦੇ ਨੌਵੀਂ ਕਲਾਸ ਦੇ ਵਿਦਿਆਰਥੀ ਹਰਮਨਜੀਤ ਸਿੰਘ ਪੁੱਤਰ ਇਕਬਾਲ ਸਿੰਘ ਨੇ ਫੁੱਟਬਾਲ ਮੁੰਬਈ ਐਫਸੀ ਅਕੈਡਮੀ ਵੱਲੋਂ ਜਪਾਨ ਵਿਖੇ ਖੇਡਣ ਗਿਆ। ਇਹਨਾਂ ਦੇ ਪਿਤਾ ਸਵਰਗੀ ਇਕਬਾਲ ਸਿੰਘ ਖਹਿਰਾ ਵੀ ਇੱਕ ਫੁੱਟਬਾਲ ਦੇ ਵਧੀਆ ਖਿਡਾਰੀ ਸਨ। ਹਰਮਨਜੀਤ ਸਿੰਘ ਨੇ ਛੋਟੀ ਉਮਰੇ ਫੁੱਟਬਾਲ ਦੇ ਖੇਤਰ ਵਿੱਚ ਪੰਜਾਬ ਦਾ ਨਾਂਅ ਰੋਸ਼ਨ ਕਰ ਰਿਹਾ ਹੈ। ਪਿੰਡ ਦੇ ਛੋਟੇ ਜਿਹੇ ਮੈਦਾਨ ਤੋਂ ਲੈ ਕੇ ਵੱਡੇ ਸਟੇਡੀਅਮਾਂ ਤੱਕ ਦਾ ਉਸ ਦਾ ਸਫ਼ਰ ਕਈਆਂ ਲਈ ਪ੍ਰੇਰਨਾ ਸਰੋਤ ਹੈ। ਆਪਣੇ ਅਣਥੱਕ ਜਜ਼ਬੇ ਅਤੇ ਮਿਹਨਤ ਸਦਕਾ ਉਸ ਨੇ ਇਹ ਮੁਕਾਮ ਹਾਸਲ ਕੀਤਾ ਹੈ। Football In Japan
ਹਰਮਨਜੀਤ ਸਿੰਘ ਦਾ ਜਨਮ ਇੱਕ ਆਮ ਪਰਿਵਾਰ ਵਿੱਚ ਹੋਇਆ। ਉਸ ਦੇ ਪਿਤਾ ਖੇਤੀ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਨੇ ਹਰਮਨਜੀਤ ਦੇ ਜਨੂੰਨ ਨੂੰ ਦੇਖ ਕੇ ਉਨ੍ਹਾਂ ਨੇ ਉਸ ਦਾ ਸਾਥ ਦਿੱਤਾ। ਹਰਮਨਜੀਤ ਨੇ ਪਹਿਲਾਂ ਲੁਧਿਆਣੇ ਦੋ ਵਾਰ ਟਰਾਇਲ ਦਿੱਤੇ ਅਤੇ ਨਾਲ-ਨਾਲ ਬਾਬਾ ਸਿੱਧ ਤਿਲਕ ਰਾਓ ਸਟੇਡੀਅਮ ਗਿਲਜੇਵਾਲਾ ਵਿਖੇ ਕੋਚ ਹਰਦੀਪ ਸਿੰਘ ਖਹਿਰਾ ਦੀ ਰਹਿਣ ਮਹਾਈ ਹੇਠ ਖਤ ਮਿਹਨਤ ਸਦਕਾ ਕੋਚ ਦੀ ਮੱਦਦ ਨਾਲ ਹਰਮਨਜੀਤ ਨੇ ਸਖ਼ਤ ਮਿਹਨਤ ਕਰਨੀ ਸ਼ੁਰੂ ਕੀਤੀ। ਰੋਜ਼ਾਨਾ ਘੰਟਿਆਂਬੱਧੀ ਅਭਿਆਸ ਅਤੇ ਸਮਰਪਣ ਨੇ ਉਸ ਦੀ ਖੇਡ ਨੂੰ ਨਿਖਾਰਿਆ। ਤੀਸਰੀ ਵਾਰ ਟਰਾਇਲ ਦਿੱਤੇ ਤੇ ਪੰਜਾਬ ਦੇ ਪ੍ਰਸਿੰਧ ਕੋਚ ਅਮਨ ਗਰਚਾ ਦੇ ਟਰਾਇਲ ਪਾਸ ਕਰਨ ਤੋਂ ਬਾਅਦ ਇੱਥੇ ਉਸ ਨੂੰ ਬਿਹਤਰ ਸਿਖਲਾਈ ਅਤੇ ਸਹੂਲਤਾਂ ਮਿਲੀਆਂ, ਜਿਸ ਨਾਲ ਉਸ ਦੀ ਪ੍ਰਤਿਭਾ ਨੂੰ ਹੋਰ ਵੀ ਚਮਕ ਮਿਲੀ।
ਇਹ ਵੀ ਪੜ੍ਹੋ: Agriculture News: ਝੋਨੇ ਦੇ ਘਟੇ ਝਾੜ ਨੇ ਕਿਸਾਨਾਂ ਸਮੇਤ ਆੜਤੀਆਂ ਤੇ ਲੇਬਰ ਵਾਲਿਆਂ ਨੂੰ ਪਾਇਆ ਫਿਕਰਾਂ ’ਚ
ਇਕਲੌਤੇ ਹਰਮਨਜੀਤ ਪੰਜਾਬ ਵਿੱਚੋ ਉਹਦੀ ਸਲੈਕਸ਼ਨ ਹੋ ਗਈ ਤੇ ਉਸ ਨੂੰ ਮੁੰਬਈ ਅਕੈਡਮੀ ਭੇਜਿਆ ਗਿਆ ਉਸ ਤੋਂ ਉਸ ਦੀ ਮਿਹਨਤ ਤੇ ਸਦਕਾ ਉਸਦੀ ਕਿਸਮਤ ਚਮਕੀ ਤੇ ਜਪਾਨ ਦੀ ਧਰਤੀ ’ਤੇ ਖੇਡਣ ਦਾ ਮੌਕਾ ਮਿਲਿਆ। ਹਰਮਨਜੀਤ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜੇਕਰ ਕਿਸੇ ਕੰਮ ਨੂੰ ਪੂਰੀ ਲਗਨ ਨਾਲ ਕੀਤਾ ਜਾਵੇ ਤਾਂ ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈ। ਉਹ ਉਨ੍ਹਾਂ ਸਾਰੇ ਨੌਜਵਾਨਾਂ ਲਈ ਇੱਕ ਮਿਸਾਲ ਹੈ ਜੋ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਸੰਘਰਸ਼ ਕਰ ਰਹੇ ਹਨ।