Jhunir News: ਝੁਨੀਰ (ਸੁਖਜੀਤ ਮਾਨ)। ਅੱਜ ਸਵੇਰੇ ਸਥਾਨਕ ਖੇਤਰ ’ਚ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ ਜਦੋਂ ਇੱਕ ਬੱਸ ਅਤੇ ਸਕੂਟਰੀ ਦੀ ਟੱਕਰ ’ਚ ਦੋ ਸਕੀਆਂ ਭੈਣਾਂ ਦੀ ਮੌਤ ਹੋ ਗਈ ਤੇ ਉਨ੍ਹਾਂ ਦਾ ਪਿਤਾ ਤੇ ਭਰਾ ਜ਼ਖਮੀ ਹੋ ਗਏ।
ਵੇਰਵਿਆਂ ਮੁਤਾਬਿਕ ਕਸਬਾ ਝੁਨੀਰ ’ਚ ਅੱਜ ਸਵੇਰੇ ਇੱਕ ਵਿਅਕਤੀ ਆਪਣੇ ਤਿੰਨ ਬੱਚਿਆਂ ਨੂੰ ਸਰਕਾਰੀ ਸਕੂਲ ’ਚ ਛੱਡਣ ਲਈ ਜਾ ਰਿਹਾ ਸੀ। ਇਸੇ ਦੌਰਾਨ ਪਿੱਛੇ ਤੋਂ ਆ ਰਹੀ ਪੀਆਰਟੀਸੀ ਦੀ ਬੱਸ ਉਨ੍ਹਾਂ ਨਾਲ ਟਕਰਾ ਗਈ। ਇਸ ਟੱਕਰ ਕਾਰਨ ਦੋ ਵਿਦਿਆਰਥਣਾਂ ਸੀਮਾ (8) ਅਤੇ ਮੀਣਾ ਕੌਰ (15) ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਬੱਚੀਆਂ ਦਾ ਪਿਤਾ ਬਿੰਦਰ ਰਾਮ ਅਤੇ ਇੱਕ ਛੋਟਾ ਭਰਾ ਸੜਕ ਕਿਨਾਰੇ ਜਾ ਡਿੱਗਣ ਕਾਰਨ ਜ਼ਖਮੀ ਹੋ ਗਏ। Jhunir News
Read Also : ਪੰਜਾਬ ਦੇ ਕਈ ਸ਼ਹਿਰਾਂ ’ਚ AQI ਨੇ ਵਧਾਈ ਚਿੰਤਾ! ਜਾਣੋ ਆਪਣੇ ਸ਼ਹਿਰ ਦਾ ਹਾਲ
ਜ਼ਖਮੀਆਂ ਨੂੰ ਇਲਾਜ ਲਈ ਸਰਦੂਲਗੜ੍ਹ ਦੇ ਹਸਪਤਾਲ ’ਚ ਪਹੁੰਚਾਇਆ ਗਿਆ ਹੈ। ਮ੍ਰਿਤਕ ਬੱਚੀਆਂ ਦੀਆਂ ਲਾਸ਼ਾਂ ਨੂੰ ਵੀ ਐਂਬੂਲੈਂਸ ਰਾਹੀਂ ਸਰਦੂਲਗੜ੍ਹ ਦੇ ਹਸਪਤਾਲ ’ਚ ਪਹੁੰਚਾ ਦਿੱਤਾ। ਘਟਨਾ ਸਥਾਨ ’ਤੇ ਪੁੱਜੀ ਪੁਲਿਸ ਨੇ ਬੱਸ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।