Punjab Pension News: ਪੰਜਾਬ ’ਚ ਇਨ੍ਹਾਂ ਲੋਕਾਂ ਦੀ ਪੈਨਸ਼ਨ ਹੋਵੇਗੀ ਬੰਦ, ਜਾਰੀ ਹੋਏ ਨਵੇਂ ਆਦੇਸ਼

Punjab Pension News
Punjab Pension News: ਪੰਜਾਬ ’ਚ ਇਨ੍ਹਾਂ ਲੋਕਾਂ ਦੀ ਪੈਨਸ਼ਨ ਹੋਵੇਗੀ ਬੰਦ, ਜਾਰੀ ਹੋਏ ਨਵੇਂ ਆਦੇਸ਼

Punjab Pension News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪਰਾਲੀ ਸਾੜਨ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ, ਗਿੱਦੜਬਾਹਾ ਦੇ ਐਸਡੀਐਮ ਨੇ ਕਿਸਾਨਾਂ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪਰਾਲੀ ਸਾੜਦੇ ਫੜੇ ਜਾਣ ਵਾਲੇ ਕਿਸਾਨਾਂ ਨੂੰ ਨਾ ਸਿਰਫ਼ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ, ਸਗੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਪੈਨਸ਼ਨ ਤੇ ਹੋਰ ਸਰਕਾਰੀ ਲਾਭ ਵੀ ਬੰਦ ਕਰ ਦਿੱਤੇ ਜਾਣਗੇ। ਹਾਸਲ ਹੋਏ ਵੇਰਵਿਆਂ ਮੁਤਾਬਕ ਐਸਡੀਐਮ ਨੇ ਸਪੱਸ਼ਟ ਕੀਤਾ ਕਿ ਪਰਾਲੀ ਸਾੜਦੇ ਫੜੇ ਜਾਣ ਵਾਲੇ ਕਿਸਾਨਾਂ ਦੇ ਪਰਿਵਾਰਾਂ ’ਚੋਂ ਕੋਈ ਵੀ ਸਰਕਾਰੀ ਯੋਜਨਾਵਾਂ ਦਾ ਲਾਭ ਨਹੀਂ ਲੈ ਸਕੇਗਾ।

ਇਹ ਖਬਰ ਵੀ ਪੜ੍ਹੋ : DIG Harcharan Bhullar: ਗ੍ਰਹਿ ਵਿਭਾਗ ਵੀ ਕਰੇਗਾ ਭੁੱਲਰ ਮਾਮਲੇ ਦੀ ਜਾਂਚ, CBI ਰਿਪੋਰਟ ਦੀ ਉਡੀਕ

ਇਸ ਸਬੰਧ ’ਚ ਆਂਗਣਵਾੜੀ ਵਰਕਰਾਂ ਨੂੰ ਵੀ ਵਿਸ਼ੇਸ਼ ਡਿਊਟੀਆਂ ਸੌਂਪੀਆਂ ਗਈਆਂ ਹਨ, ਜੋ ਘਰ-ਘਰ ਜਾ ਕੇ ਕਿਸਾਨਾਂ ’ਚ ਜਾਗਰੂਕਤਾ ਪੈਦਾ ਕਰਨ ਤੇ ਸਥਿਤੀ ਰਿਪੋਰਟਾਂ ਤਿਆਰ ਕਰਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਵਾਰ-ਵਾਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਹੈ, ਪਰ ਕੁਝ ਕਿਸਾਨ ਅਜੇ ਵੀ ਹੁਕਮਾਂ ਦੀ ਉਲੰਘਣਾ ਕਰ ਰਹੇ ਹਨ। ਅਜਿਹੇ ਮਾਮਲਿਆਂ ’ਚ ਕੋਈ ਵੀ ਨਰਮੀ ਨਹੀਂ ਦਿਖਾਈ ਜਾਵੇਗੀ। ਜ਼ਿਕਰਯੋਗ ਹੈ ਕਿ ਗਿੱਦੜਬਾਹਾ ਸਬ-ਡਿਵੀਜ਼ਨ ਦੀਆਂ ਸਾਰੀਆਂ ਆਂਗਣਵਾੜੀ ਵਰਕਰਾਂ ਪਰਾਲੀ ਸਾੜਨ ਦੇ ਨੁਕਸਾਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇਸ ਮੁਹਿੰਮ ’ਚ ਸ਼ਾਮਲ ਹੋਈਆਂ ਹਨ। Punjab Pension News