Garib Rath Train Fire News Today: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਅੰਮ੍ਰਿਤਸਰ ਤੋਂ ਬਿਹਾਰ ਦੇ ਸਹਾਰਸਾ ਜਾ ਰਹੀ ਗਰੀਬ ਰਥ ਟ੍ਰੇਨ (12204) ਨੂੰ ਸ਼ਨਿੱਚਰਵਾਰ ਸਵੇਰੇ ਪੰਜਾਬ ਦੇ ਸਰਹਿੰਦ ਸਟੇਸ਼ਨ ਨੇੜੇ ਅੱਗ ਲੱਗ ਗਈ। ਇਹ ਅੱਗ ਏਸੀ ਕੋਚ ਨੰਬਰ 19 ’ਚ ਸ਼ਾਰਟ ਸਰਕਟ ਕਾਰਨ ਲੱਗੀ। ਲੁਧਿਆਣਾ ਦੇ ਕਈ ਕਾਰੋਬਾਰੀ ਵੀ ਇਸ ’ਚ ਯਾਤਰਾ ਕਰ ਰਹੇ ਸਨ। ਕੋਚ ਨੰਬਰ 19 ’ਚ ਇੱਕ ਯਾਤਰੀ ਨੇ ਅੱਗ ਲੱਗਦੇ ਹੀ ਟ੍ਰੇਨ ਦੀ ਚੇਨ ਖਿੱਚ ਲਈ, ਜਿਸ ਨਾਲ ਟੇ੍ਰਨ ਰੁਕ ਗਈ। ਯਾਤਰੀਆਂ ਨੇ ਆਪਣਾ ਸਾਮਾਨ ਛੱਡ ਦਿੱਤਾ ਤੇ ਤੁਰੰਤ ਉਤਰ ਗਏ। ਹਫੜਾ-ਦਫੜੀ ਦੌਰਾਨ ਉਤਰਦੇ ਸਮੇਂ ਕਈ ਯਾਤਰੀ ਜ਼ਖਮੀ ਹੋ ਗਏ।
ਇਹ ਖਬਰ ਵੀ ਪੜ੍ਹੋ : Gold Price Today: ਸੋਨੇ ਦੀਆਂ ਵਧ ਰਹੀਆਂ ਕੀਮਤਾਂ ਤੇ ਭਾਰਤੀ ਸੱਭਿਆਚਾਰ ਦਾ ਸੰਕਟ
ਕੁਝ ਆਪਣੇ ਬੱਚਿਆਂ ਨਾਲ ਯਾਤਰਾ ਕਰ ਰਹੇ ਸਨ। ਸੂਚਨਾ ਮਿਲਣ ’ਤੇ ਰੇਲਵੇ, ਫਾਇਰ ਬ੍ਰਿਗੇਡ ਤੇ ਪੁਲਿਸ ਟੀਮਾਂ ਮੌਕੇ ’ਤੇ ਪਹੁੰਚੀਆਂ। ਲਗਭਗ ਇੱਕ ਘੰਟੇ ਦੇ ਅੰਦਰ ਅੱਗ ’ਤੇ ਕਾਬੂ ਪਾ ਲਿਆ ਗਿਆ। ਕੋਚ ਨੰਬਰ 19 ਅੱਗ ’ਚ ਪੂਰੀ ਤਰ੍ਹਾਂ ਸੜ ਗਿਆ। ਕੋਚ ਨੰਬਰ 18 ਨੂੰ ਵੀ ਨੁਕਸਾਨ ਪਹੁੰਚਿਆ ਹੈ। ਸੜੇ ਹੋਏ ਕੋਚ ਨੂੰ ਵੱਖ ਕਰਨ ਤੋਂ ਬਾਅਦ, ਟ੍ਰੇਨ ਨੂੰ ਅੰਬਾਲਾ ਭੇਜ ਦਿੱਤਾ ਗਿਆ, ਜਿੱਥੇ ਨਵੇਂ ਕੋਚ ਲਾਏ ਜਾਣਗੇ। ਰੇਲਵੇ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਘਟਨਾ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਅੰਬਾਲਾ ਡਿਵੀਜ਼ਨ ਦੇ ਡੀਆਰਐਮ ਵੀ ਮੌਕੇ ’ਤੇ ਪਹੁੰਚੇ ਤੇ ਹਾਦਸੇ ਬਾਰੇ ਪੁੱਛਗਿੱਛ ਕੀਤੀ। Garib Rath Train Fire News Today
ਸਵੇਰੇ 7 ਵਜੇ ਮਿਲੀ ਅੱਗ ਲੱਗਣ ਦੀ ਸੂਚਨਾ
ਯਾਤਰੀਆਂ ਅਨੁਸਾਰ, ਟ੍ਰੇਨ ਸਵੇਰੇ 7 ਵਜੇ ਸਰਹਿੰਦ ਸਟੇਸ਼ਨ ਤੋਂ ਲੰਘੀ ਸੀ। ਇੱਕ ਯਾਤਰੀ ਨੇ ਕੋਚ ਨੰਬਰ 19 ਤੋਂ ਧੂੰਆਂ ਨਿਕਲਦਾ ਵੇਖਿਆ। ਉਸਨੇ ਤੁਰੰਤ ਰੌਲਾ ਪਾਇਆ ਤੇ ਚੇਨ ਖਿੱਚ ਲਈ। ਅੱਗ ਲੱਗਣ ਦੀ ਖ਼ਬਰ ਸੁਣਦਿਆਂ ਹੀ ਕੋਚ ’ਚ ਦਹਿਸ਼ਤ ਫੈਲ ਗਈ। ਸਾਰੇ ਕੋਚਾਂ ਦੇ ਯਾਤਰੀ ਉਤਰ ਗਏ। ਲੋਕੋ ਪਾਇਲਟ ਤੇ ਟੀਟੀ ਨੇ ਘਟਨਾ ਬਾਰੇ ਰੇਲਵੇ ਕੰਟਰੋਲ ਨੂੰ ਸੂਚਿਤ ਕੀਤਾ।