Barnala News: ਪੁਲਿਸ ਜਾਂਚ ਵਿਚ ਜੁਟੀ
Barnala News: ਬਰਨਾਲ਼ਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹਾ ਬਰਨਾਲਾ ਦੇ ਪਿੰਡ ਸਹਿਣਾ ਵਿਖੇ ਇੱਕ ਮਜ਼ਦੂਰ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਰਤਕ ਦੀ ਪਹਿਚਾਣ ਮੱਘਰ ਸਿੰਘ (45) ਪੁੱਤਰ ਗੁਰਮੇਲ ਸਿੰਘ ਵਾਸੀ ਸ਼ਹਿਣਾ ਵਜੋਂ ਹੋਈ ਹੈ। ਜਿਸ ਦੀ ਲਾਸ਼ ਨਹਿਰ ਦੇ ਕਿਨਾਰੇ ਪਈ ਮਿਲੀ।
ਇਸ ਨੂੰ ਦੇਖ ਕੇ ਆਮ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦਿਆਂ ਹੀ ਪੁਲਿਸ ਨੇ ਲਾਸ਼ ਨੂੰ ਕਬਜੇ ਤੋਂ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।ਮ੍ਰਿਤਕ ਦੇ ਭਰਾ ਮੋਹਨ ਸਿੰਘ ਨੇ ਦੱਸਿਆ ਕਿ ਕੱਲ ਰਾਤ ਮੱਘਰ ਸਿੰਘ ਦਾ ਸਹੁਰਾ ਉਸ ਕੋਲ ਆਇਆ ਸੀ ਅਤੇ ਓਹੋ ਇਕੱਠੇ ਸ਼ਰਾਬ ਪੀਂਦੇ ਰਹੇ ਅਤੇ ਘਰੋਂ ਚਲੇ ਗਏ ਪਰੰਤੂ ਮੁੜ ਘਰ ਨਹੀਂ ਆਏ।
Read Also : ਜਥੇਬੰਦੀਆਂ ਵੱਲੋਂ ਲਵਾਈਆਂ ਰੇਹੜੀਆਂ ਨੂੰ ਦੁਬਾਰਾ ਚੁੱਕਣ ਖ਼ਿਲਾਫ਼ ਰੋਹ ਹੋਰ ਭਖਿਆ
ਜਿਸ ਤੋਂ ਬਾਅਦ ਉਹਨਾਂ ਨੇ ਮੱਘਰ ਸਿੰਘ ਦੀ ਭਾਲ ਕੀਤੀ, ਤਾਂ ਸਵੇਰੇ ਪਤਾ ਲੱਗ ਗਿਆ ਕਿ ਮੱਘਰ ਸਿੰਘ ਦੀ ਲਾਸ ਨਹਿਰ ਦੇ ਕਿਨਾਰੇ ਖੂਨ ਨਾਲ ਲੱਥ ਪੱਥ ਪਈ ਹੈ। ਉਹਨਾਂ ਅੱਗੇ ਕਿਹਾ ਕਿ ਮ੍ਰਿਤਕ ਦੇ ਸਿਰ ਵਿੱਚ ਇੱਟਾਂ ਰੋੜੇ ਮਾਰੇ ਹੋਏ ਸਨ ਅਤੇ ਵੱਡਾ ਜਖਮ ਸੀ। ਉਸਨੇ ਅੱਗੇ ਕਿਹਾ ਕਿ ਮੱਘਰ ਸਿੰਘ ਨੇ ਜੋ ਵਿਆਹ ਕਰਵਾਇਆ ਸੀ ਉਸ ਦੀ ਪਤਨੀ ਦੇ ਪਹਿਲਾਂ ਵੀ ਦੋ ਬੱਚੇ ਸਨ ਅਤੇ ਉਸਦਾ ਮੱਘਰ ਸਿੰਘ ਨਾਲ ਦੂਜਾ ਵਿਆਹ ਸੀ। Barnala News