Arshdeep Kaur Grewal: ਭਗੌੜਾ ਕਰਾਰ ਮਹਿਲਾ ਐਸਐਚਓ ਨੇ ਨੌਂ ਮਹੀਨਿਆਂ ਬਾਅਦ ਕੀਤਾ ਸਰੰਡਰ

Arshdeep Kaur Grewal
Arshdeep Kaur Grewal: ਭਗੌੜਾ ਕਰਾਰ ਮਹਿਲਾ ਐਸਐਚਓ ਨੇ ਨੌਂ ਮਹੀਨਿਆਂ ਬਾਅਦ ਕੀਤਾ ਸਰੰਡਰ

Arshdeep Kaur Grewal: ਮੋਗਾ (ਵਿੱਕੀ ਕੁਮਾਰ): ਮੋਗਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਮਹਿਲਾ ਇੰਸਪੈਕਟਰ ਵੱਲੋਂ ਅਦਾਲਤ ਵਿਚ ਸਰੰਡਰ ਕੀਤਾ ਗਿਆ ਹੈ। ਮੋਗਾ ਦੇ ਕਸਬਾ ਕੋਟ ਈਸੇ ਖਾਂ ਦੀ ਤਤਕਾਲੀਨ ਐਸਐਚਓ ਇੰਸਪੈਕਟਰ ਅਰਸ਼ਦੀਪ ਕੌਰ ਗਰੇਵਾਲ ਨੇ ਆਖਿਰਕਾਰ ਲਗਭਗ 9 ਮਹੀਨੇ ਫਰਾਰ ਹੋਣ ਦੇ ਬਾਅਦ ਮੋਗਾ ਦੀ ਮਾਣਯੋਗ ਅਦਾਲਤ ਵਿਚ ਸਰੰਡਰ ਕਰ ਦਿੱਤਾ। Moga News

ਦੱਸਿਆ ਜਾ ਰਿਹਾ ਹੈ ਕਿ ਵੱਡੇ ਮਾਮਲਿਆਂ ਵਿਚ ਇਸ ਮਹਿਲਾ ਇੰਸਪੈਕਟਰ ਦਾ ਨਾਂਅ ਸੀ। ਇਸੇ ਦੇ ਚੱਲਦਿਆਂ ਮਾਮਲਾ ਦਰਜ ਕੀਤਾ ਗਿਆ ਪਰ ਅਦਾਲਤ ਵਿਚ ਪੇਸ਼ ਨਾ ਹੋਣ ਦੇ ਚੱਲਦਿਆਂ ਇਸ ਮਹਿਲਾ ਇੰਸਪੈਕਟਰ ਨੂੰ 2 ਮਹੀਨੇ ਪਹਿਲਾਂ ਭਗੌੜਾ ਕਰਾਰ ਦਿੱਤਾ ਗਿਆ ਤੇ ਅੱਜ ਖੁਦ ਇਸ ਮਹਿਲਾ ਇੰਸਪੈਕਟਰ ਵੱਲੋਂ ਸਰੰਡਰ ਕਰ ਦਿੱਤਾ ਗਿਆ ਹੈ।

Read Also : ਦੀਵਾਲੀ ਤੋਂ ਪਹਿਲਾਂ ਬਾਂਦਰ ਨੇ ਕੀਤੀ 500 ਰੁਪਏ ਦੇ ਨੋਟਾਂ ਦੀ ਬਾਰਿਸ਼, ਲੋਕਾਂ ਚ ਦਹਿਸ਼ਤ

ਦੱਸ ਦੇਈਏ ਕਿ ਐਨਡੀਪੀਐਸ ਐਕਟ ਤੇ ਰਿਸ਼ਵਤਖੋਰੀ ਮਾਮਲੇ ਵਿਚ ਅਰਸ਼ਦੀਪ ਕੌਰ ਗਰੇਵਾਲ ਦਾ ਨਾਂ ਸੀ। ਉਨ੍ਹਾਂ ’ਤੇ 5 ਲੱਖ ਦੀ ਰਿਸ਼ਵਤ ਲੈ ਕੇ ਡਰੱਗ ਤਸਕਰਾਂ ਨੂੰ ਛੱਡਣ ਦਾ ਵੀ ਦੋਸ਼ ਹੈ। ਅਕਤੂਬਰ 2024 ਵਿੱਚ ਪੁਲਿਸ ਟੀਮ ਨੇ ਕੋਟ ਈਸੇ ਖਾਂ ਵਿਚ ਇਕ ਡਰੱਗ ਤਸਕਰ ਤੇ ਉਸ ਦੇ 2 ਸਹਿਯੋਗੀਆਂ ਨੂੰ ਨਸ਼ੇ ਨਾਲ ਫੜਿਆ ਸੀ, ਐਫਆਈਆਰ ਮੁਤਾਬਕ ਅਰਸ਼ਦੀਪ ਕੌਰ ਤੇ ਉਸ ਦੇ ਦੋ ਹੈੱਡ ਕਾਂਸਟੇਬਲ ਨੇ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਤਿੰਨੋਂ ਮੁਲਜ਼ਮਾਂ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਰਿਹਾਅ ਕਰ ਦਿੱਤਾ ਸੀ। ਜਾਂਚ ਵਿਚ ਦੋਸ਼ ਸਹੀ ਪਾਏ ਜਾਣਦੇ ਬਾਅਦ ਇੰਸਪੈਕਟਰ ਅਰਸ਼ਦੀਪ ਕੌਰ, ਦੋ ਹੈੱਡ ਕਾਂਸਟੇਬਲ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਤੇ ਉਨ੍ਹਾਂ ‘ਤੇ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ।

Moga Police News

ਮਾਮਲਾ ਦਰਜ ਹੋਣ ਦੇ ਬਾਅਦ ਤੋਂ ਹੀ ਅਰਸ਼ਦੀਪ ਕੌਰ ਫਰਾਰ ਸੀ। ਲਗਭਗ 9 ਮਹੀਨੇ ਤੱਕ ਪੁਲਿਸ ਤੇ ਕੋਰਟ ਦੀ ਪਹੁੰਚ ਤੋਂ ਦੂਰ ਰਹਿਣ ਦੇ ਬਾਅਦ ਇੰਸਪੈਕਟਰ ਅਰਸ਼ਦੀਪ ਕੌਰ ਗਰੇਵਾਲ ਨੇ ਚੁੱਪਚਾਪ ਕੋਰਟ ਵਿਚ ਸਰੰਡਰ ਕਰ ਦਿੱਤਾ। ਜਾਂਚ ਕੀਤੀ ਜਾ ਰਹੀ ਹੈ। ਸੁਣਵਾਈ ਹੋਵੇਗੀ ਤੇ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁੱਛਗਿਛ ਦੌਰਾਨ ਕੀ ਕੁਝ ਸਾਹਮਣੇ ਆਏਗਾ, ਇਹ ਸਭ ਕੁਝ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ।