Major Accident Rajasthan: ਰਾਜਸਥਾਨ ’ਚ ਚੱਲਦੀ ਬੱਸ ਨੂੰ ਲੱਗੀ ਅੱਗ, ਕਈ ਮੌਤਾਂ

Major Accident Rajasthan
Major Accident Rajasthan: ਰਾਜਸਥਾਨ ’ਚ ਚੱਲਦੀ ਬੱਸ ਨੂੰ ਲੱਗੀ ਅੱਗ, ਕਈ ਮੌਤਾਂ

Major Accident Rajasthan: (ਸੱਚ ਕਹੂੰ ਨਿਊਜ਼) ਜੈਸਲਮੇਰ। ਰਾਜਸਥਾਨ ਦੇ ਜੈਸਲਮੇਰ ਵਿੱਚ ਇੱਕ ਚੱਲਦੀ ਬੱਸ ’ਚ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਇਸ ਭਿਆਨਕ ਘਟਨਾ ’ਚ ਦਰਜਨ ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖਦਸਾ ਹੈ। ਇਸ ਘਟਨਾ ਵਿੱਚ ਯਾਤਰੀਆਂ ਦੇ ਚਿਹਰੇ, ਹੱਥ ਅਤੇ ਪੈਰ ਬੁਰੀ ਤਰ੍ਹਾਂ ਸੜ ਗਏ। ਕਈ ਯਾਤਰੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ: Attack On School Bus: ਮੋਟਰਸਾਈਕਲ ਸਵਾਰ ਵੱਲੋਂ ਡੀਏਵੀ ਸਕੂਲ ਬੱਸ ’ਤੇ ਡੰਡਿਆਂ ਨਾਲ ਕੀਤੀ ਭੰਨਤੋੜ 

ਜਾਣਕਾਰੀ ਅਨੁਸਾਰ ਜਿਵੇਂ ਹੀ ਬੱਸ ’ਚ ਅਚਾਨਕ ਅੱਗ ਲੱਗੀ ਤਾਂ ਬੱਸ ’ਚ ਹਫੜਾ-ਦਫੜੀ ਮਚ ਗਈ ਤੇ ਲੋਕ ਜਾਨ ਬਚਾਉਣ ਲਈ ਬੱਸ ’ਚ ਕੁੱਦ ਗਏ। ਇਸ ਹਾਦਸੇ ਵਿੱਚ ਕਈ ਬੱਚੇ ਵੀ ਜਖਮੀ ਹੋਏ ਹਨ। ਇਸ ਮੌਕੇ ’ਤੇ ਪੁਲਿਸ ਪ੍ਰਸ਼ਾਸਨ ਪਹੁੰਚ ਚੁੱਕਿਆ ਹੈ ਤੇ ਰੈਸਕਿਉ ਆਪਰੇਸ਼ਨ ਜਾਰੀ ਹੈ। ਫਿਲਹਾਲ ਅੱਗ ਲੱਗਣ ਕਿਸ ਵਜਾ ਨਾਲ ਲੱਗੀ ਇਹ ਕਾਰਨ ਪਤਾ ਨਹੀਂ ਚੱਲ ਸਕਿਆ।