Free Medical Camp: ਸ਼ਾਹ ਸਤਿਨਾਮੀ ਮੌਜ ਡਿਸਪੈਂਸਰੀ ਸ੍ਰੀ ਕਿੱਕਰਖੇੜਾ ‘ਚ 15 ਅਕਤੂਬਰ ਨੂੰ ਲੱਗੇਗਾ ਮੁਫ਼ਤ ਮੈਡੀਕਲ ਕੈਂਪ

Free Medical Camp
ਅਬੋਹਰ: ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਕਰਦੇ ਹੋਏ ਡਾਕਟਰ ਸਾਹਿਬਾਨ ਤੇ ਤੇ ਮਰੀਜ਼ ਦਵਾਈਆਂ ਲੈਂਦੇ ਹੋਏ। ਤਸਵੀਰ:  ਮੇਵਾ ਸਿੰਘ

Free Medical Camp: ਸ੍ਰੀ ਕਿੱਕਰਖੇੜਾ/ਅਬੋਹਰ (ਮੇਵਾ ਸਿੰਘ)। ਹਰ ਮਹੀਨੇ ਦੀ ਤਰ੍ਹਾਂ ਸ਼ਾਹ ਸਤਿਨਾਮੀ ਮੌਜ ਡਿਸਪੈਂਸਰੀ ਐਮ.ਐਸ.ਜੀ. ਡੇਰਾ ਸੱਚਾ ਸੌਦਾ ਮਾਨਵਤਾ ਤੇ ਭਲਾਈ ਕੇਂਦਰ ਸ੍ਰੀ ਕਿੱਕਰਖੇੜਾ ਵਿਖੇ 163 ਵਾਂ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਮਿਤੀ 15 ਅਕਤੂਬਰ 2025 ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਲਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: NREGA Workers Protest: ਮੰਗਾਂ ਨੂੰ ਲੈ ਕੇ ਨਰੇਗਾ ਕਾਮਿਆਂ ਨੇ ਦਿੱਤਾ ਮਿੰਨੀ ਸਕੱਤਰੇਤ ਅੱਗੇ ਵਿਸ਼ਾਲ ਧਰਨਾ

ਇਸ ਦੀ ਜਾਣਕਾਰੀ ਦਿੰਦਿਆਂ ਸੱਚੇ ਨਮਰ ਸੇਵਾਦਾਰ ਕ੍ਰਿਸ਼ਨ ਲਾਲ ਜੇਈ ਅਤੇ ਡਾ: ਗੁਰਮਖ ਇੰਸਾਂ ਨੇ ਦੱਸਿਆ ਕਿ ਇਸ ਕੈਂਪ ਵਿਚ ਸ਼ਾਹ ਸਤਿਨਾਮ ਜੀ ਸਪੈਸ਼ਲਿਸਟੀ ਹਸਪਤਾਲ ਸਰਸਾ ਤੋਂ ਡਾ: ਸੰਦੀਪ ਭਾਦੂ ਦੀ ਅਗਵਾਈ ਵਿਚ ਮੈਡੀਕਲ ਟੀਮ ਵੱਲੋਂ ਲੋੜਵੰਦ ਮਰੀਜ਼ਾਂ ਦਾ ਮੁਫ਼ਤ ਮੈਡੀਕਲ ਚੈਕਅੱਪ ਕੀਤਾ ਜਾਵੇਗਾ ਅਤੇ ਜ਼ਰੂਰਤਮੰਦਾਂ ਮਰੀਜ਼ਾਂ ਨੂੰ ਮੈਡੀਕਲ ਦੌਰਾਨ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜ਼ਰੂਰਤਮੰਦ ਮਰੀਜ਼ ਮੈਡੀਕਲ ਚੈਕਅੱਪ ਕੈਂਪ ਵਿੱਚ ਸਮੇਂ ਸਿਰ ਪਹੁੰਚਕੇ ਲਾਭ ਉਠਾ ਸਕਦੇ ਹਨ। Free Medical Camp