NREGA Workers Protest: ਮੰਗਾਂ ਨੂੰ ਲੈ ਕੇ ਨਰੇਗਾ ਕਾਮਿਆਂ ਨੇ ਦਿੱਤਾ ਮਿੰਨੀ ਸਕੱਤਰੇਤ ਅੱਗੇ ਵਿਸ਼ਾਲ ਧਰਨਾ

NREGA Workers Protest
NREGA Workers Protest: ਮੰਗਾਂ ਨੂੰ ਲੈ ਕੇ ਨਰੇਗਾ ਕਾਮਿਆਂ ਨੇ ਦਿੱਤਾ ਮਿੰਨੀ ਸਕੱਤਰੇਤ ਅੱਗੇ ਵਿਸ਼ਾਲ ਧਰਨਾ

ਨਰੇਗਾ ਕਾਮਿਆਂ ਨੂੰ ਕੰਮ ਦਿਓ ਜਾਂ ਭੱਤਾ ਦਿਓ”- ਕਾਮਰੇਡ ਵੀਰ ਸਿੰਘ ਕੰਮੇਆਣਾ

NREGA Workers Protest: (ਗੁਰਪ੍ਰੀਤ ਪੱਕਾ) ਫਰੀਦਕੋਟ। ਨਰੇਗਾ ਕਾਮਿਆਂ ਵੱਲੋਂ ਦਿੱਤੀਆਂ ਜਾਂਦੀਆਂ ਕੰਮ ਅਰਜ਼ੀਆਂ ਦੀ ਰਸੀਦ ਨਾ ਦੇਣਾ ‘ਨਰੇਗਾ ਕਾਨੂੰਨ 2005’ ਦੀ ਉਲੰਘਣਾ ਹੈ ਜਿਸ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ। ਇਹ ਗੱਲ ਸਥਾਨਕ ਮਿਨੀ ਸਕੱਤਰੇਤ ਵਿਖੇ ਬਲਾਕ ਫਰੀਦਕੋਟ ਦੇ ਵੱਖ-ਵੱਖ ਪਿੰਡਾਂ ਤੋਂ ਆਏ ਨਰੇਗਾ ਕਾਮਿਆਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਜੱਥੇਬੰਦੀ ਦੇ ਪ੍ਰਧਾਨ ਕਾਮਰੇਡ ਵੀਰ ਸਿੰਘ ਕੰਮੇਆਣਾ ਨੇ ਕਹੇ। ਉਨਾਂ ਕਿਹਾ ਕਿ ਜੇ ਮੰਗ ਅਨੁਸਾਰ ਕੰਮ ਨਹੀਂ ਦਿੱਤਾ ਗਿਆ ਤਾਂ ਹਰ ਕਾਮਾ ਬੇਰੁਜ਼ਗਾਰੀ ਭੱਤੇ ਦਾ ਹੱਕਦਾਰ ਹੈ ਜਿਸ ਲਈ ਕਾਮੇ ਵੱਲੋਂ ਭਰ ਕੇ ਦਿੱਤੇ ਫਾਰਮ ਦੀ ਰਸੀਦ ਵੀ ਉਸ ਨੂੰ ਦੇਣੀ ਬਣਦੀ ਹੈ।

ਸੀਪੀਆਈ ਦੇ ਜ਼ਿਲ੍ਹਾ ਸਕੱਤਰ ਅਸ਼ੋਕ ਕੌਸ਼ਲ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਜਦੋਂ ਸਰਦੇ-ਪੁੱਜਦੇ ਪਰਿਵਾਰ ਦੀਵਾਲੀ ਦੇ ਵੱਡੇ ਤਿਉਹਾਰ ਦੀ ਜ਼ੋਰ-ਸ਼ੋਰ ਨਾਲ ਤਿਆਰੀ ਵਿੱਚ ਜੁਟੇ ਹੋਏ ਹਨ, ਨਰੇਗਾ ਮਜ਼ਦੂਰ ਬੀਬੀਆਂ ਭੈਣਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰਾਂ ਨੂੰ ਇਹ ਦੱਸਣਾ ਪੈ ਰਿਹਾ ਹੈ ਕਿ ਨਰੇਗਾ ਕੰਮ ਸ਼ੁਰੂ ਨਾ ਹੋਣ ਕਰਕੇ ਉਨਾਂ ਦੀ ਦੀਵਾਲੀ ਵੀ ਫਿੱਕੀ ਹੈ ਅਤੇ ਚੁੱਲ੍ਹੇ ਵੀ ਠੰਢੇ ਹਨ।

ਇਹ ਵੀ ਪੜ੍ਹੋ: Hair Fall Treatment: ਵਾਲਾਂ ਦੇ ਝੜਨ ਤੋਂ ਪਰੇਸ਼ਾਨ, ਇਹ ਆਯੁਰਵੈਦਿਕ ਉਪਚਾਰ ਕਰਨਗੇ ਮੱਦਦ

ਰੋਸ ਰੈਲੀ ਨੂੰ ਬਿਜਲੀ ਨਿਗਮ ਦੇ ਪੈਨਸ਼ਨਰ ਆਗੂ ਹਰਪਾਲ ਸਿੰਘ ਮਚਾਕੀ, ਕੁਲ ਹਿੰਦ ਕਿਸਾਨ ਸਭਾ ਦੇ ਸੁਖਜਿੰਦਰ ਸਿੰਘ ਤੂੰਬੜਭੰਨ, ਮੁਖਤਿਆਰ ਸਿੰਘ ਭਾਣਾ, ਬੋਰਡ ਦੇ ਬਲਕਾਰ ਸਿੰਘ ਸਹੋਤਾ, ਗੁਰਦੀਪ ਸਿੰਘ ਕੰਮੇਆਣਾ, ਨਰੇਗਾ ਮੇਟ ਬੀਬੀਆਂ ਪਰਮਜੀਤ ਕੌਰ ਅਤੇ ਲਵਪ੍ਰੀਤ ਕੌਰ ਪਿਪਲੀ, ਅੰਜੂ ਕੌਰ ਰਾਜੋਵਾਲਾ, ਸੁਖਾ ਸਿੰਘ ਰਤੀ ਰੋੜੀ, ਸੁਖਜੀਤ ਕੌਰ ਕਿਲਾ ਨੌ, ਕੋਮਲ ਕੌਰ ਮਚਾਕੀ ਮਲ ਸਿੰਘ, ਨੱਥਾ ਸਿੰਘ ਅਰਾਈਆਂਵਾਲਾ, ਕਰਮਜੀਤ ਕੌਰ ਗੋਲੇਵਾਲਾ, ਸਿਮਰਨਜੀਤ ਕੌਰ ਰੁਪਈਆਂ ਵਾਲਾ, ਨੇਹਾ ਕੌਰ, ਦਰਸ਼ਨ ਸਿੰਘ ਪੱਕਾ, ਗੁਰਵਿੰਦਰ ਮਚਾਕੀ, ਗੁਰਮੇਲ ਸਿੰਘ ਡਗੋ ਰੋਮਾਣਾ, ਗੁਰਭੇਜ ਸਿੰਘ ਦਾਨਾ ਰੋਮਾਣਾ ਆਦਿ ਨੇ ਸੰਬੋਧਨ ਕੀਤਾ।

NREGA Workers Protest
NREGA Workers Protest

NREGA Workers Protest

ਕਾਰਜਕਾਰੀ ਮੈਜਿਸਟ੍ਰੇਟ ਗੋਇਲ ਸਾਹਿਬ ਨੇ ਧਰਨੇ ਵਿੱਚ ਪਹੁੰਚ ਕੇ ਡਿਪਟੀ ਕਮਿਸ਼ਨਰ ਫਰੀਦਕੋਟ ਵੱਲੋਂ ਮੰਗ-ਪੱਤਰ ਪ੍ਰਾਪਤ ਕੀਤਾ। ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਐਲਾਨ ਕੀਤਾ ਕਿ ਜੇ ਨਰੇਗਾ ਕਾਮਿਆਂ ਨਾਲ ਬੇਇਨਸਾਫ਼ੀ ਬੰਦ ਨਾ ਕੀਤੀ ਤਾਂ ਲੰਬਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। NREGA Workers Protest