Sad News: (ਮਨੋਜ ਗੋਇਲ) ਬਾਦਸ਼ਾਹਪੁਰ। ਖੇਡਦੇ ਸਮੇਂ ਇੱਕ ਛੋਟੀ ਮਾਸੂਮ ਬੱਚੀ ਦੀ ਛੱਪੜ ਵਿੱਚ ਡਿੱਗਣ ਕਾਰਨ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਰੀਤ ਕੌਰ (3) ਸਾਲ ਪੁੱਤਰੀ ਰਵੀ ਰਾਮ ਵਾਸੀ ਅਰਨੇਟੂ ਰੀਤ ਕੌਰ ਆਪਣੇ ਮਾਤਾ-ਪਿਤਾ ਨਾਲ ਆਪਣੇ ਨਾਨਕੇ ਪਿੰਡ ਸ਼ਾਦੀਪੁਰ ਮੋਮੀਆ ਵਿਖੇ ਆਏ ਹੋਏ ਸਨ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਇਹ ਵੀ ਪੜ੍ਹੋ: Dengue Prevention: ਸਿਹਤ ਵਿਭਾਗ ਨੇ ਡੇਂਗੂ ਦੀ ਰੋਕਥਾਮ ਲਈ ਚੁੱਕਿਆ ਵੱਡਾ ਕਦਮ, ਡੇਂਗੂ ਹੋਵੇਗਾ ਖਤਮ
ਰੀਤ ਕੌਰ ਖੇਡਦੇ-ਖੇਡਦੇ ਘਰ ਦੇ ਬਾਹਰ ਥੋੜੀ ਦੂਰ ’ਤੇ ਬਣੇ ਛੱਪੜ ਦੇ ਨਜ਼ਦੀਕ ਚਲੀ ਗਈ ਅਤੇ ਉਹ ਖੇਡਦੇ-ਖੇਡਦੇ ਹੀ ਛੱਪੜ ਵਿੱਚ ਜਾ ਡਿੱਗੀ । ਜਦੋਂ ਤੱਕ ਪਰਿਵਾਰਿਕ ਮੈਂਬਰਾਂ ਨੂੰ ਰੀਤ ਕੌਰ ਦੇ ਛੱਪੜ ਵਿੱਚ ਡਿੱਗਣ ਦੀ ਖਬਰ ਮਿਲੀ ਉਦੋਂ ਤੱਕ ਰੀਤ ਕੌਰ ਦੀ ਮੌਤ ਹੋ ਚੁੱਕੀ ਸੀ। ਇਸ ਘਟਨਾ ਦੀ ਖਬਰ ਸੁਣਦਿਆਂ ਹੀ ਪਰਿਵਾਰ ਤੇ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ। ਇੱਕ ਛੋਟੀ ਮਾਸੂਮ ਬੱਚੀ ਦੀ ਹੋਈ ਇਸ ਬੇਵਕਤੀ ਮੌਤ ਨਾਲ ਪਿੰਡ ਅੰਦਰ ਮਾਹੌਲ ਗਮਗੀਨ ਹੋ ਗਿਆ। Sad News