Free Coaching: ਕਨਸੂਹਾ ਕਲਾਂ ਵਿਖੇ ਨਵੋਦਿਆ ਪੇਪਰ ਲਈ ਮੁਫ਼ਤ ਕੋਚਿੰਗ ਦਾ ਪ੍ਰਬੰਧ

Free-Coaching
ਭਾਦਸੋਂ : ਨਵੋਦਿਆ ਵਿਦਿਆਲਿਆ ਦੇ ਪੇਪਰ ਦੀ ਤਿਆਰੀ ਕਰਵਾਉਣ ਲਈ ਮੁਫ਼ਤ ਕੋਚਿੰਗ ਕਲਾਸਾਂ ਸ਼ੁਰੂ ਕਰਵਾਉਣ ਮੌਕੇ ਇੱਕ ਯਾਦਗਾਰੀ ਤਸਵੀਰ ਕਰਵਾਉਂਦੇ ਹੋਏ। ਤਸਵੀਰ : ਸੁਸ਼ੀਲ ਕੁਮਾਰ

ਉੱਦਮੀ ਮੈਂਬਰਾਂ ਦੇ ਉਪਰਾਲੇ ਬਹੁਤ ਹੀ ਸ਼ਲਾਘਾਯੋਗ -ਨਿਰਮਾਣ

Free Coaching: (ਸੁਸ਼ੀਲ ਕੁਮਾਰ) ਭਾਦਸੋਂ। ਸਰਕਾਰੀ ਐਲੀਮੈਂਟਰੀ ਸਕੂਲ ਕਨਸੂਹਾ ਕਲਾਂ ਬਲਾਕ ਭਾਦਸੋਂ-2‌ ਵਿਖੇ “ਫ਼ੈਲੇ ਵਿੱਦਿਆ ਚਾਨਣ ਹੋਇ” ਗਰੁੱਪ ਵੱਲੋਂ ਰਿਟਾਇਰਡ ਮਹਿੰਦਰ ਸਿੰਘ ਐਸ.ਡੀ.ਓ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਦੇ ਉੱਦਮ ਸਦਕਾ ਸਕੂਲ ਦੇ ਪੰਜਵੀਂ ਜਮਾਤ ਵਿਚ ਪੜ੍ਹਦੇ ਬੱਚਿਆਂ ਲਈ ਨਵੋਦਿਆ ਵਿਦਿਆਲਿਆ ਦੇ ਪੇਪਰ ਦੀ ਤਿਆਰੀ ਕਰਵਾਉਣ ਲਈ ਮੁਫ਼ਤ ਕੋਚਿੰਗ ਕਲਾਸਾਂ ਸ਼ੁਰੂ ਕਰਵਾਈਆਂ ਗਈਆਂ।

ਇਹ ਵੀ ਪੜ੍ਹੋ: Rajvir Jawandha: ਰਾਜਵੀਰ ਜਵੰਧਾ ਦੀ ਮੌਤ ਬਾਰੇ ਫ਼ੋਰਟਿਸ ਹਸਪਤਾਲ ਨੇ ਜਾਰੀ ਕੀਤੀ ਸਟੇਟਮੈਂਟ, ਮਲਟੀਪਲ ਆਰਗਨ ਫੇਲ੍ਹ ਹੋ…

ਇਨ੍ਹਾਂ ਬੱਚਿਆਂ ਨੂੰ ਕੋਚਿੰਗ ਰਾਜਨਦੀਪ ਕੌਰ ਭੰਗੂ ਦੇਣਗੇ। ਇਸ ਉਪਰਾਲੇ ਦੀ ਸਕੂਲ ਸਟਾਫ਼ ਵੱਲੋਂ ਸਰਾਹਨਾ ਕੀਤੀ ਗਈ ਅਤੇ ਉਹਨਾਂ ਦੇ ਉਪਰਾਲੇ ਲਈ ਬਹੁਤ ਬਹੁਤ ਧੰਨਵਾਦ ਕੀਤਾ । ਇਸ ਮੌਕੇ ਗਰੁੱਪ ਮੈਂਬਰਾਂ ਨੇ ਸਕੂਲ ਪਹੁੰਚ ਕੇ ਮੁਫ਼ਤ ਕੋਚਿੰਗ ਦੀ ਮਾਪਿਆਂ ਦੀ ਹਾਜ਼ਰੀ ਵਿੱਚ ਸ਼ੁਰੂਆਤ ਕੀਤੀ । ਇਸ ਸਮੇਂ ਕੁਲਦੀਪ ਸਿੰਘ ਮੋਹਾਲੀ, ਰਣਵੀਰ ਸਿੰਘ ਭੰਗੂ ਮਟੋਰੜਾ, ਬਲਵੀਰ ਸਿੰਘ ਮਟੋਰੜਾ, ਸਕੂਲ ਮੁੱਖ ਅਧਿਆਪਕ ਗੁਰਮੀਤ ਸਿੰਘ ਨਿਰਮਾਣ ਸਟੇਟ ਐਵਾਰਡੀ, ਮੈਡਮ ਰਸਵਿੰਦਰ ਕੌਰ ਤੇ ਮੈਡਮ ਬੀਰਪਾਲ ਕੌਰ ਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।