ਕਈ ਮਲਬੇ ਹੇਠ ਦੱਬੇ ਹੋਏ ਸਨ, 20-35 ਯਾਤਰੀ ਸਵਾਰ ਸਨ
- ਬਚਾਅ ਟੀਮਾਂ ਵੱਲੋਂ ਰਾਹਤ ਕਾਰਜ ਜਾਰੀ
Himachal Bus Landslide: (ਸੱਚ ਕਹੂੰ ਨਿਊਜ਼) ਹਿਮਾਚਲ ਪ੍ਰਦੇਸ਼। ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ’ਚ ਮੰਗਲਵਾਰ ਸ਼ਾਮ ਨੂੰ ਇੱਕ ਯਾਤਰੀ ਬੱਸ ’ਤੇ ਪਹਾੜੀ ਮਲਬੇ ਡਿੱਗ ਜਾਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਦਸ ਲੋਕਾਂ ਦੀ ਮੌਤ ਹੋ ਗਈ। ਕਈ ਲੋਕ ਅਜੇ ਵੀ ਮਲਬੇ ਹੇਠ ਫਸੇ ਹੋਏ ਹਨ। ਬੱਸ ਵਿੱਚ ਲਗਭਗ 30-35 ਯਾਤਰੀ ਸਵਾਰ ਸਨ। ਘਟਨਾ ਸਥਾਨ ‘ਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਇੱਕ ਬੱਚੇ ਅਤੇ ਤਿੰਨ ਹੋਰ ਬੱਚਿਆਂ ਨੂੰ ਮਲਬੇ ਵਿੱਚੋਂ ਬਚਾਇਆ ਗਿਆ ਹੈ।
