India Gold News: ਦੇਸ਼ ’ਚ ਸੋਨੇ ਨੇ ਰਚ ਦਿੱਤਾ ਇਤਿਹਾਸ, ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ

India Gold News
India Gold News: ਦੇਸ਼ ’ਚ ਸੋਨੇ ਨੇ ਰਚ ਦਿੱਤਾ ਇਤਿਹਾਸ, ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ

India Gold News: ਨਵੀਂ ਦਿੱਲੀ (ਏਜੰਸੀ)। ਮੌਜ਼ੂਦਾ ਭੂ-ਰਾਜਨੀਤਿਕ ਸਥਿਤੀ ਦੇ ਮੱਦੇਨਜ਼ਰ, ਭਾਰਤੀ ਰਿਜ਼ਰਵ ਬੈਂਕ (ਆਰਬੀਆਈ), ਦੁਨੀਆ ਭਰ ਦੇ ਹੋਰ ਕੇਂਦਰੀ ਬੈਂਕਾਂ ਵਾਂਗ, ਆਪਣੇ ਸੋਨੇ ਦੇ ਭੰਡਾਰ ਨੂੰ ਲਗਾਤਾਰ ਵਧਾ ਰਿਹਾ ਹੈ ਅਤੇ ਹੁਣ ਪਹਿਲੀ ਵਾਰ 100 ਬਿਲੀਅਨ ਡਾਲਰ ਦੇ ਨੇੜੇ ਪਹੁੰਚ ਗਿਆ ਹੈ। ਕੇਂਦਰੀ ਬੈਂਕ ਦੇ ਅੰਕੜਿਆਂ ਅਨੁਸਾਰ, 26 ਸਤੰਬਰ ਨੂੰ ਖਤਮ ਹੋਏ ਹਫ਼ਤੇ ’ਚ ਸੋਨੇ ਦਾ ਭੰਡਾਰ 2.238 ਬਿਲੀਅਨ ਡਾਲਰ ਵਧ ਕੇ 95.017 ਬਿਲੀਅਨ ਡਾਲਰ ਹੋ ਗਿਆ, ਜੋ ਕਿ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ। ਵਿਦੇਸ਼ੀ ਮੁਦਰਾ ਭੰਡਾਰ ’ਚ ਲਗਾਤਾਰ ਦੂਜੇ ਹਫ਼ਤੇ ਗਿਰਾਵਟ ਆਈ, ਪਰ ਸੋਨੇ ਦੇ ਭੰਡਾਰ ’ਚ ਲਗਾਤਾਰ ਪੰਜਵੇਂ ਹਫ਼ਤੇ ਵਾਧਾ ਹੋਇਆ।

ਇਹ ਖਬਰ ਵੀ ਪੜ੍ਹੋ : Emotional Story: ਭਾਵੁਕ ਕਰਨ ਵਾਲਾ ਬਿਰਤਾਂਤ, ਬਾਪੂ ਨਾਲ ਹੋਈਆਂ ਵਧੀਕੀਆਂ

ਇਹ ਦਰਸ਼ਾਉਂਦਾ ਹੈ ਕਿ ਕੇਂਦਰੀ ਬੈਂਕ ਹੁਣ ਵਿਦੇਸ਼ੀ ਮੁਦਰਾ ਨਾਲੋਂ ਸੋਨੇ ’ਤੇ ਜ਼ਿਆਦਾ ਨਿਰਭਰ ਕਰ ਰਿਹਾ ਹੈ ਤੇ ਆਪਣੇ ਸੋਨੇ ਦੇ ਭੰਡਾਰ ਨੂੰ ਵਧਾਉਣ ਲਈ ਲਗਾਤਾਰ ਯਤਨਸ਼ੀਲ ਹੈ। ਅੰਤਰਰਾਸ਼ਟਰੀ ਸੋਨੇ ਦੀਆਂ ਕੀਮਤਾਂ ’ਚ ਲਗਾਤਾਰ ਵਾਧੇ ਨੇ ਵੀ ਇਸ ਵਿੱਚ ਯੋਗਦਾਨ ਪਾਇਆ। ਇਹ ਧਿਆਨ ਦੇਣ ਯੋਗ ਹੈ ਕਿ 26 ਸਤੰਬਰ ਨੂੰ ਖਤਮ ਹੋਏ ਹਫ਼ਤੇ ’ਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 2.334 ਬਿਲੀਅਨ ਡਾਲਰ ਘਟ ਕੇ 700.236 ਬਿਲੀਅਨ ਡਾਲਰ ਹੋ ਗਿਆ। India Gold News

ਵਿਦੇਸ਼ੀ ਮੁਦਰਾ ਭੰਡਾਰ ਦਾ ਸਭ ਤੋਂ ਵੱਡਾ ਹਿੱਸਾ, ਵਿਦੇਸ਼ੀ ਮੁਦਰਾ ਸੰਪਤੀਆਂ, 4.393 ਬਿਲੀਅਨ ਡਾਲਰ ਘਟ ਕੇ 581.757 ਬਿਲੀਅਨ ਡਾਲਰ ਹੋ ਗਈਆਂ। ਭਾਰਤ ਹੁਣ ਵਿਦੇਸ਼ੀ ਮੁਦਰਾ ਭੰਡਾਰ ਦੇ ਮਾਮਲੇ ’ਚ ਰੂਸ ਤੋਂ ਪਿੱਛੇ ਰਹਿ ਕੇ ਦੁਨੀਆ ’ਚ ਪੰਜਵੇਂ ਸਥਾਨ ’ਤੇ ਆ ਗਿਆ ਹੈ। ਚੀਨ, ਜਾਪਾਨ ਤੇ ਸਵਿਟਜ਼ਰਲੈਂਡ ਲੜੀਵਾਰ ਪਹਿਲੇ ਤਿੰਨ ਸਥਾਨਾਂ ’ਤੇ ਹਨ। ਹਾਲਾਂਕਿ, ਜਦੋਂ ਸੋਨੇ ਦੇ ਭੰਡਾਰ ਨੂੰ ਬਾਹਰ ਰੱਖਿਆ ਜਾਂਦਾ ਹੈ, ਤਾਂ ਭਾਰਤ ਅਜੇ ਵੀ ਚੌਥੇ ਸਥਾਨ ’ਤੇ ਰਹਿੰਦਾ ਹੈ। India Gold News