ਜੇਸਨ ਸੰਘਾ ਆਸਟਰੇਲੀਆਈ ਕ੍ਰਿਕਟ ਟੀਮ ਦਾ ਕਪਤਾਨ ਬਣਿਆ
ਬਠਿੰਡਾ (ਅਸ਼ੋਕ ਵਰਮਾ)। ਬਠਿੰਡਾ ਦੇ ਨੌਜਵਾਨ ਜਸਕੀਰਤ ਸਿੰਘ ਸੰਘਾ ਉਰਫ ਜੇਸਨ ਸੰਘਾ ਨੇ ਕ੍ਰਿਕਟ ਦੇ ਖੇਤਰ ‘ਚ ਬਠਿੰਡਾ ਦਾ ਸਿਰ ਫਖਰ ਨਾਲ ਉੱਚਾ ਕਰ ਦਿੱਤਾ ਹੈ ਨਿਊ ਸਾਊਥ ਵੇਲਜ਼ ਤੋਂ ਹਰਫਨਮੌਲਾ ਆਸਟ੍ਰੇਲੀਅਨ ਕ੍ਰਿਕਟਰ ਜੇਸਨ ਸੰਘਾ ਇਸ ਵੇਲੇ ਅਸਟਰੇਲਿਆਈ ਨਾਗਰਿਕ ਹੈ ਜਿਸ ਨੂੰ ਅੰਡਰ- 19 ਵਿਸ਼ਵ ਕੱਪ ‘ਚ ਆਸਟਰੇਲੀਆ ਦੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ ਆਸਟਰੇਲੀਆਈ ਟੀਮ ਦੀ ਅਗਵਾਈ ਕਰਨ ਵਾਲੇ ਜਸਕੀਰਤ ਸਿੰਘ ਸੰਘਾ ਭਾਰਤੀ ਤੇ ਇਸ ਤੋਂ ਵੀ ਅੱਗੇ ਪੰਜਾਬੀ ਮੂਲ ਦੇ ਪਹਿਲੇ ਕ੍ਰਿਕਟਰ ਹਨ। ਜੇਸਨ ਸੰਘਾ ਅਗਲੇ ਮਹੀਨੇ 13 ਜਨਵਰੀ ਤੋਂ 3 ਫਰਵਰੀ ਤੱਕ ਨਿਊਜ਼ੀਲੈਂਡ ‘ਚ ਹੋਣ ਵਾਲੇ ਅੰਡਰ-19 ਆਈਸੀਸੀ ਵਿਸ਼ਵ ਕੱਪ ਵਿਚ ਆਸਟਰੇਲੀਆਈ ਟੀਮ ਦੀ ਕਪਤਾਨੀ ਕਰੇਗਾ। (Bathinda News)
ਪੰਜਾਬ ਦੇ ਸਾਬਕਾ ਮੁੱਖ ਸੰਸਦੀ ਸਕੱਤਰ ,ਬਠਿੰਡਾ ਨਿਵਾਸੀ ਸ੍ਰੀ ਸਰੂਪ ਚੰਦ ਸਿੰਗਲਾ ਦਾ ਕਹਿਣਾ ਸੀ ਕਿ ਬੇਸ਼ੱਕ ਵਿਦੇਸ਼ੀ ਟੀਮਾਂ ‘ਚ ਪਹਿਲਾਂ ਵੀ ਭਾਰਤੀ ਖਿਡਾਰੀ ਹਿੱਸਾ ਲੈਂਦੇ ਰਹੇ ਹਨ ਪਰ ਵਿਦੇਸ਼ੀ ਟੀਮ ਦੀ ਕਪਤਾਨੀ ਉਹ ਵੀ ਬਠਿੰਡਾ ਦੇ ਲੜਕੇ ਵੱਲੋਂ ਕਰਨੀ ਬਠਿੰਡਾ ਲਈ ਆਪਣੇ ਆਪ ‘ਚ ਮਾਣ ਵਾਲੀ ਗੱਲ ਹੈ। ਉਨ੍ਹਾਂ ਆਖਿਆ ਕਿ ਇਹ ਸਨਮਾਨ ਵੀ ਇੱਕ ਇਹੋ ਜਿਹੇ ਦੇਸ਼ ਵਿਚ ਪ੍ਰਾਪਤ ਹੋਇਆ ਜਿੱਥੇ ਕ੍ਰਿਕਟ ਨੂੰ ਕਾਫ਼ੀ ਤਰਜ਼ੀਹ ਦਿੱਤੀ ਜਾਂਦੀ ਹੈ। ਉਨ੍ਹਾਂ ਆਖਿਆ ਕਿ ਜਸਕੀਰਤ ਸਿੰਘ ਸੰਘਾ ਨੇ ਆਪਣੇ ਮਾਪਿਆਂ ,ਪੰਜਾਬ ਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। (Bathinda News)