25 ਲੱਖ ਦਾ ਜ਼ੁਰਮਾਨਾ | Coal Scam Case
ਨਵੀਂ ਦਿੱਲੀ (ਏਜੰਸੀ)। ਕੋਲਾ ਘਪਲੇ ‘ਚ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੂ ਕੋੜਾ ਤੇ ਸਾਬਕਾ ਕੋਲਾ ਸਕੱਤਰ ਐਸਸੀ ਗੁਪਤਾ ਨੂੰ ਦਿੱਲੀ ਨੂੰ ਵਿਸ਼ੇਸ਼ ਸੀਬੀਆਈ ਅਦਾਲਤ ਨੇ ਅੱਜ ਤਿੰਨ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ ਜੇਲ੍ਹ ਤੋਂ ਇਲਾਵਾ ਵਿਸ਼ੇਸ਼ ਅਦਾਲਤ ਨੇ ਕੋੜਾ ‘ਤੇ 25 ਲੱਖ ਰੁਪਏ ਦਾ ਜ਼ੁਰਮਾਨਾ ਲਾਇਆ ਹੈ ਜਦੋਂਕਿ ਐਚਸੀ ਗੁਪਤਾ ‘ਤੇ ਇੱਕ ਲੱਖ ਰੁਪਏ ਦਾ ਜ਼ੁਰਮਾਨਾ ਲੱਗਾ ਹੈ। ਇਸ ਦੇ ਨਾਲ ਹੀ ਝਾਰਖੰਡ ਦੇ ਸਾਬਕਾ ਚੀਫ ਸੈਕ੍ਰੇਟਰੀ ਏਕੇ ਬਸੂ ਅਤੇ ਝਾਰਖੰਡ ਦੇ ਤੱਤਕਾਲੀਨ ਮੁੱਖ ਮੰਤਰੀ ਕੋੜਾ ਦੇ ਸਹਿਯੋਗੀ ਵਿਜੈ ਜੋਸ਼ੀ ਨੂੰ ਵੀ ਰਾਝਰਾ ਕੋਲ ਬਲਾਕ ਗਲਤ ਤਰੀਕੇ ਨਾਲ ਸਾਜਿਸ਼ ਰਚਦਿਆਂ ਕੋਲਕਾਤਾ ਦੇ ਪ੍ਰਾਈਵੇਟ ਫਰਮ ਵਿਨੀ ਆਇਰਨ ਐਂਡ ਸਟੀਲ ਉਦਯੋਗ ਲਿਮਟਿਡ (ਵੀਆਈਐਸਯੂਐਲ) ਨੂੰ ਵੰਡ ਕਰਨ ਦੇ ਜ਼ੁਰਮ ‘ਚ ਤਿੰਨ ਸਾਲ ਕੈਦ ਦੀ ਸਜ਼ਾ ਦਿੱਤੀ ਗਈ ਹੈ ਵਿਸ਼ੇਸ਼ ਜੱਜ ਭਰਤ ਪਰਾਸਰ ਨੇ ਪ੍ਰਾਈਵੇਟ ਫਰਮ ਨੂੰ ਵੀ ਦੋਸ਼ੀ ਮੰਨਿਆ ਅਤੇ ਉਸ ‘ਤੇ 50 ਲੱਖ ਰੁਪਏ ਦਾ ਜ਼ੁਰਮਾਨਾ ਲਾਇਆ ਹੈ। (Coal Scam Case)