Jalalabad Vegetable Market: ਮਾਰਕੀਟ ਕਮੇਟੀ ਵੱਲੋਂ ਸਵੇਰ ਸਾਰ ਕੀਤੀ ਕਾਰਵਾਈ ਦੌਰਾਨ ਰਹੇੜੀ ਮਾਰਕੀਟ ਖਾਲੀ ਕਰਵਾਈ
- ਭਾਰੀ ਪੁਲਿਸ ਬਲ ਤੈਨਾਤ, ਸਬ ਡਵੀਜ਼ਨ ਦੇ ਵੱਖ-ਵੱਖ ਥਾਣਿਆਂ ਤੋਂ ਬੁਲਾਈ ਗਈ ਪੁਲਿਸ, ਰੋਸ ਪ੍ਰਦਰਸ਼ਨ ਜਾਰੀ | Jalalabad Vegetable Market
Jalalabad Vegetable Market: ਜਲਾਲਾਬਾਦ (ਰਜਨੀਸ ਰਵੀ)। ਅੱਜ ਸਵੇਰੇ ਤੜਕਸਾਰ ਮਾਰਕੀਟ ਕਮੇਟੀ ਜਲਾਲਾਬਾਦ ਵੱਲੋਂ ਭਾਰੀ ਪੁਲਿਸ ਬਲ ਨਾਲ ਕਾਰਵਾਈ ਕਰਦੇ ਹੋਏ ਸਬਜੀ ਮੰਡੀ ’ਚ ਪਹਿਲਾਂ ਚੱਲ ਰਹੀ ਰਹੇੜੀ ਮਾਰਕੀਟ ਨੂੰ ਖਾਲੀ ਕਰਵਾਣਾ ਸ਼ੁਰੂ ਕਰ ਦਿੱਤਾ। ਜਿਸ ਦਾ ਜੇਹੜੀ ਸੰਚਾਲਕਾ ਵੱਲੋਂ ਭਾਰੀ ਵਿਰੋਧ ਕੀਤਾ ਗਿਆ। ਇਸ ਮੌਕੇ ਰੇਹੜੀ ਫੜੀ ਸੰਚਾਲਕਾਂ ਦੀ ਹਮਾਇਤ ਕਰ ਰਹੇ ਸੀਪੀਆਈ ਆਗੂ ਕਾਮਰੇਡ ਸੁਰਿੰਦਰ ਢੰਡੀਆਂ ਅਤੇ ਰਹੇੜੀ ਯੂਨੀਅਨ ਦੇ ਆਗੂਆਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ । ਜਿਸ ਦੇ ਚਲਦਿਆਂ ਹਾਲਾਤ ਤਨਾਅਪੂਰਵਕ ਹੋ ਗਏ।
ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਕਾਰਵਾਈ ਤੋਂ ਬਾਅਦ ਸੀਪੀਆਈ ਦੇ ਆਗੂਆਂ ਕਾਮਰੇਡ ਹੰਸਰਾਜ ਗੋਲਡਨ, ਪਰਮਜੀਤ ਢਾਬਾਂ, ਕਿਸਾਨ ਆਗੂ ਅਸ਼ੋਕ ਕੰਬੋਜ ਦੀ ਰੋਸ ਪ੍ਰਦਰਸ਼ਨ ਸ਼ੁਰੂ ਹੋ ਗਿਆ। ਰੋਸ ਪ੍ਰਦਰਸ਼ਨ ਨੂੰ ਵੇਖਦੇ ਹੋਏ ਪੁਲਿਸ ਵੱਲੋਂ ਹਿਰਾਸਤ ’ਚ ਲਏ ਗਏ ਕਾਮਰੇਡ ਆਗੂ ਸੁਰਿੰਦਰ ਢੰਡੀਆਂ ਤੇ ਰੇਹੜੀ ਯੂਨੀਅਨ ਦੇ ਆਗੂਆਂ ਨੂੰ ਰਿਹਾਅ ਕਰ ਦਿੱਤਾ ਗਿਆ। ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ। ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਵੱਲੋਂ ਕਿਹਾ ਗਿਆ ਕਿ ਗਰੀਬ ਰਹੇੜੀ ਧਾਰਕਾਂ ਦੇ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਏਗਾ। Jalalabad Vegetable Market
Read Also : ਦੀਵਾਲੀ ਤੋਂ ਪਹਿਲਾਂ ਜਨਤਾ ਨੂੰ ਝਟਕਾ: ਐਲਪੀਜੀ ਸਿਲੰਡਰ ਦੀਆਂ ਕੀਮਤਾਂ ’ਚ ਵਾਧਾ