ਸਾਡੇ ਨਾਲ ਸ਼ਾਮਲ

Follow us

13.6 C
Chandigarh
Sunday, February 8, 2026
More
    Home Breaking News Punjab: ASI ਦ...

    Punjab: ASI ਦੇ ਕਤਲ ਦੇ ਮੁਲਜ਼ਮ ਦਾ ਗੋਲੀਆਂ ਮਾਰ ਕੇ ਕਤਲ

    Amritsar News
    Punjab: ASI ਦੇ ਕਤਲ ਦੇ ਮੁਲਜ਼ਮ ਦਾ ਗੋਲੀਆਂ ਮਾਰ ਕੇ ਕਤਲ

    ਦੇਰ ਰਾਤ ਘਰ ਬਾਹਰ ਮਾਰੀਆਂ ਗੋਲੀਆਂ | Amritsar News

    Amritsar News: ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। 2012 ’ਚ ਅੰਮ੍ਰਿਤਸਰ ’ਚ ਏਐਸਆਈ ਰਵਿੰਦਰ ਪਾਲ ਸਿੰਘ ਦੇ ਕਤਲ ਦੇ ਮੁਲਜ਼ਮ ਧਰਮਪਾਲ ਸਿੰਘ ਉਰਫ਼ ਧਰਮ ਦਾ ਵੀਰਵਾਰ ਦੇਰ ਰਾਤ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਧਰਮ ਕੁਝ ਦਿਨ ਪਹਿਲਾਂ ਹੀ ਪੈਰੋਲ ’ਤੇ ਜ਼ੇਲ੍ਹ ਤੋਂ ਬਾਹਰ ਆਇਆ ਸੀ। ਕਤਲ ਦੀ ਜ਼ਿੰਮੇਵਾਰੀ ਜੱਗੂ ਭਗਵਾਨਪੁਰੀਆ ਗੈਂਗ ਨੇ ਲਈ ਹੈ। ਜਾਣਕਾਰੀ ਅਨੁਸਾਰ, ਵੀਰਵਾਰ ਰਾਤ ਲਗਭਗ 12 ਵਜੇ ਧਰਮ ਆਪਣੇ ਘਰ ਦੇ ਬਾਹਰ ਆਪਣੀ ਕਾਰ ਪਾਰਕ ਕਰ ਰਿਹਾ ਸੀ। ਇਸ ਦੌਰਾਨ ਤਿੰਨ ਨੌਜਵਾਨ ਬਾਈਕ ’ਤੇ ਆਏ ਤੇ ਆਉਂਦੇ ਹੀ ਗੋਲੀਆਂ ਚਲਾਉਣ ਲੱਗ ਪਏ। ਗੋਲੀਆਂ ਧਰਮ ਦੀ ਛਾਤੀ ’ਤੇ ਲੱਗੀਆਂ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਗੋਲੀਆਂ ਦੀ ਆਵਾਜ਼ ਸੁਣ ਕੇ ਧਰਮ ਦੇ ਪਰਿਵਾਰਕ ਮੈਂਬਰ ਬਾਹਰ ਆਏ ਤੇ ਉਸਨੂੰ ਤੁਰੰਤ ਹਸਪਤਾਲ ਲੈ ਗਏ। ਹਸਪਤਾਲ ਪਹੁੰਚਦਿਆਂ ਹੀ ਉਸਦੀ ਮੌਤ ਹੋ ਗਈ।

    ਇਹ ਖਬਰ ਵੀ ਪੜ੍ਹੋ : ਹਵਾਈ ਜ਼ਹਾਜ ’ਤੇ ਯਾਤਰਾ ਕਰਨ ਵਾਲੇ ਲੋਕ ਧਿਆਨ ਦੇਣ, ਇਹ ਏਅਰਪੋਰਟ ਹੋਇਆ ਬੰਦ!