Newspaper History: ਇੱਕ ਸਦੀ ਪਹਿਲਾਂ ਰੇਡੀਓ ਦਾ ਜਨਮ ਹੋਇਆ, ਫਿਕਰ ਪੈ ਗਿਆ, ਅਖਬਾਰਾਂ (Print Media) ਦਾ ਕੀ ਬਣੇਗਾ, ਇਹ ਤਾਂ ਬੰਦ ਹੋ ਜਾਣਗੇ। ਪਰ ਨਹੀਂ, ਅਖਬਾਰਾਂ ਨੇ ਡੂੰਘਾਈ ਵਿੱਚ ਵਿਸ਼ਲੇਸ਼ਣ ਕਰਕੇ ਹਰ ਖਬਰ ਨੂੰ ਪਰੋਸਣਾ ਸ਼ੁਰੂ ਕਰ ਦਿੱਤਾ। ਅਖਬਾਰਾਂ ਵਿੱਚ ਪਹਿਲਾਂ ਜਿੰਨੀ ਹੀ ਉਤਸੁਕਤਾ ਮੌਜੂਦ ਰਹੀ। ਦੂਸਰਾ ਰੇਡੀਓ ਜਾਂ ਟੀਵੀ ’ਤੇ ਸੁਣੀ ਖਬਰ ਇੱਕ ਵਾਰ ਹੀ ਸੁਣਾਈ ਜਾਂਦੀ ਸੀ, ਅਖਬਾਰ ਮਹਿਜ ਕਾਗਜ ਹੀ ਨਹੀਂ, ਹਰ ਵੇਲੇ ਸਾਹਮਣੇ ਪਿਆ ਡਾਕੂਮੈਂਟਰੀ ਸਬੂਤ ਹੁੰਦਾ ਹੈ ਜਦੋਂ ਮਰਜ਼ੀ ਰੈਫਰੈਂਸ ਵਾਸਤੇ ਦੇਖਿਆ ਅਤੇ ਦਿਖਾਇਆ ਜਾ ਸਕਦਾ ਹੈ। Newspaper History
ਇਹ ਖਬਰ ਵੀ ਪੜ੍ਹੋ : Punjab Government News: ਦੀਵਾਲੀ ਤੋਂ ਪਹਿਲਾਂ ਪੰਜਾਬ ਦੀਆਂ ਔਰਤਾਂ ਲਈ CM ਦਾ ਐਲਾਨ, ਮਿਲਣਗੇ 1100 ਰੁਪਏ!
ਬਹੁਤ ਸਾਰੇ ਸੁਲਝੇ ਹੋਏ ਜਰਨਲਿਸਟਾਂ ਨੂੰ ਰੁਜ਼ਗਾਰ ਮਿਲਿਆ, ਜੋ ਸਾਰਾ ਮਸਾਲਾ ਇਕੱਠਾ ਕਰਦੇ ਤੇ ਛਾਣਬੀਣ ਕਰਕੇ ਇਤਿਹਾਸਕ ਅਤੇ ਭੂਗੋਲਿਕ ਪੱਖੋਂ ਸਮੇਂ ਦੇ ਹਾਣ ਦਾ ਬਣਾ ਕੇ ਪੇਸ਼ ਕਰਦੇ ਸਨ। ਅੱਜ-ਕੱਲ੍ਹ ਤਾਂ ਪੱਤਰਕਾਰਿਤਾ ਹੋਰ ਵੀ ਦੁਬਿਧਾ ਭਰੀ ਹੋ ਗਈ ਹੈ। ਉਪਭੋਗਤਾਵਾਦ ਵਾਲੇ ਯੁੱਗ ਵਿੱਚ ਵਪਾਰਕ ਮੁਨਾਫਿਆਂ ਲਈ ਲੜਾਈਆਂ ਚੱਲਦੀਆਂ ਰਹਿੰਦੀਆਂ ਹਨ, ਜਿੱਥੇ ਪੱਤਰਕਾਰਾਂ ਨੂੰ ਜਾਨ ਜ਼ੋਖਮ ਵਿੱਚ ਪਾ ਕੇ, ਖਬਰਾਂ ਇਕੱਠੀਆਂ ਕਰਨੀਆਂ ਪੈਂਦੀਆਂ ਹਨ। ਪਿੱਛੋਂ ਪਰਿਵਾਰ ਵੀ ਰੁਲ ਜਾਂਦੇ ਹਨ। Newspaper History
ਇਕੱਲਾ ਪਰਿਵਾਰ ਹੀ ਨਹੀਂ ਉਨ੍ਹਾਂ ’ਤੇ ਆਸ਼ਰਿਤ ਛੋਟੇ-ਛੋਟੇ ਬੱਚੇ ਅਤੇ ਬਜ਼ੁਰਗ ਮਾਤਾ-ਪਿਤਾ ਬਹੁਤ ਬੁਰੀ ਹਾਲਤ ਵਿੱਚ ਸਹਿਕ ਜਾਂਦੇ ਹਨ ਇਨ੍ਹਾਂ ਦੀਆਂ ਭਾਵਨਾਵਾਂ ਨੂੰ ਕੌਣ ਸਮਝ ਸਕੇਗਾ? ਰੇਡੀਓ ਹੁਣ ਮਨੋਰੰਜਨ ਵਾਸਤੇ, ਰੰਗਦਾਰ ਟੀਵੀ, ਸੱਚਮੁੱਚ ਦਾ ਅਸਲੀਅਤ ਵਾਲਾ ਮਨੋਰੰਜਨ, ਖਬਰਾਂ ਭਾਵੇਂ ਕਾਹਲੀ ਵਿੱਚ ਆਉਂਦੀਆਂ ਪਰ ਉਨ੍ਹਾਂ ਦੀ ਪਰਪੱਕਤਾ ਅਖਬਾਰਾਂ ਰਾਹੀਂ ਹੀ ਹੁੰਦੀ ਹੈ। ਕੋਰੋਨਾ ਕਾਲ ਵੇਲੇ ਵੀ, ਇੰਨੀ ਵੱਡੀ ਆਫਤ ਦੇ ਵਿੱਚ ਵੀ, ਅਖਬਾਰ ਨੂੰ ਜਾਰੀ ਰੱਖਿਆ। ਸਰਕਾਰ ਦੀ ਹਰ ਐਕਟੀਵਿਟੀ ਨੂੰ ਅਖਬਾਰਾਂ ਰਾਹੀਂ ਜਨਤਾ ਵਿੱਚ ਪੁੱਜਦਾ ਕੀਤਾ। ਇਜ਼ਰਾਇਲ-ਗਾਜ਼ਾ ਯੁੱਧ ਵਿੱਚ, ਰੂਸ-ਯੂਕਰੇਨ ਯੁੱਧ ਵਿੱਚ ਆਪਣੀਆਂ ਜਾਨਾਂ ਦੀ ਅਹੂਤੀ ਦੇ ਕੇ ਪੱਤਰਕਾਰੀ ਨੂੰ ਜਿੰਦਾ ਰੱਖਿਆ।
ਕੁਲਬੁਰਛਾਂ, ਪਟਿਆਲਾ।
ਮੋ. 98784-69639
ਅਮਰਜੀਤ ਸਿੰਘ ਤੂਰ