ਸਭ ਦੁੱਖਾਂ ਦੀ ਦਵਾਈ ਹੈ ਇਹ…. ਅਜ਼ਮਾ ਕੇ ਵੇਖੋ ਮਿਲਣਗੇ ਕਈ ਫਾਇਦੇ

Ram Rahim
ਸਭ ਦੁੱਖਾਂ ਦੀ ਦਵਾਈ ਹੈ ਇਹ.... ਅਜ਼ਮਾ ਕੇ ਵੇਖੋ ਮਿਲਣਗੇ ਕਈ ਫਾਇਦੇ

ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦਾ ਨਾਮ ਸੁੱਖਾਂ ਦੀ ਖਾਨ ਹੈ, ਜੋ ਸਾਰੀਆਂ ਉਲਝਣਾਂ ਨੂੂੰ ਸੁਲਝਾ ਦਿੰਦਾ ਹੈ, ਚਿੰਤਾਵਾਂ ਤੋਂ ਮੁਕਤੀ ਦਿਵਾਉਂਦਾ ਹੈ ਸਾਰੇ ਦੁੱਖਾਂ ਤੇ ਆਤਮਾ ਦੇ ਆਵਾਗਮਨ ਦਾ ਖ਼ਾਤਮਾ ਕਰਨ ਦੀ ਇੱਕੋ-ਇੱਕ ਦਵਾਈ ਅੱਲ੍ਹਾ, ਵਾਹਿਗੁਰੂ, ਰਾਮ ਦਾ ਨਾਮ ਹੈ ਕੋਈ ਸੱਚੇ ਦਿਲੋਂ, ਭਾਵਨਾ ਨਾਲ ਪਰਮਾਤਮਾ ਦੇ ਨਾਮ ਦਾ ਜਾਪ ਕਰਦਾ ਹੈ ਤਾਂ ਉਸ ਦੇ ਜਨਮਾਂ-ਜਨਮਾਂ ਦੇ ਪਾਪ ਕਰਮ ਕੱਟ ਜਾਂਦੇ ਹਨ ਜਿਉਂਦੇ-ਜੀ ਗ਼ਮ, ਦੁੱਖ, ਦਰਦ, ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲਦਾ ਹੈ ਤੇ ਦਿਹਾਂਤ ਉਪਰੰਤ ਜਨਮ-ਮਰਨ ਦੇ ਚੱਕਰ ਤੋਂ ਮੁਕਤੀ ਮਿਲ ਜਾਂਦੀ ਹੈ।

ਇਹ ਖਬਰ ਵੀ ਪੜ੍ਹੋ : ਮਨ ਅਜਿਹੀ ਜ਼ਾਲਮ ਚੀਜ਼ ਹੈ ਜੋ ਇਨਸਾਨ ਨੂੰ ਤਿੱਗੜੀ ਨਾਚ ਨਚਾਉਂਦਾ ਰਹਿੰਦੈ, ਇਸ ਤੋਂ ਕਿਵੇਂ ਬਚੀਏ?

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਦਾ ਨਾਮ ਲੈਣ ’ਚ, ਮਾਲਕ ਦਾ ਨਾਮ ਜਪਣ ’ਚ ਕੋਈ ਜ਼ੋਰ (ਤਾਕਤ) ਨਹੀਂ ਲੱਗਦਾ ਘਰ-ਪਰਿਵਾਰ ਨਹੀਂ ਛੱਡਣਾ, ਕੰਮ-ਧੰਦਾ ਨਹੀਂ ਛੱਡਣਾ, ਸਗੋਂ ਮਾਲਕ ਦੇ ਨਾਮ ਦਾ ਜਾਪ ਕਰਦੇ-ਕਰਦੇ ਤੁਸੀਂ ਮਾਲਕ ਦੀ ਕਿਰਪਾ ਦ੍ਰਿਸ਼ਟੀ ਦੇ ਕਾਬਲ ਬਣ ਜਾਂਦੇ ਹੋ ਤੇ ਪਰਮਾਨੰਦ ਨੂੰ ਪ੍ਰਾਪਤ ਕਰ ਸਕਦੇ ਹੋ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਭਾਵਨਾ ਦਾ ਸ਼ੁੱਧੀਕਰਨ ਕਿਸੇ ਹੋਰ ਢੰਗ ਨਾਲ ਨਹੀਂ ਹੋ ਸਕਦਾ ਪੈਸੇ ਨਾਲ, ਚੜ੍ਹਾਵੇ ਨਾਲ, ਦਿਖਾਵੇ ਨਾਲ, ਕਦੇ ਭਾਵਨਾ ਸ਼ੁੱਧ ਨਹੀਂ ਹੁੰਦੀ ਆਤਮਾ ਰੂਪੀ ਕੱਪੜੇ ’ਤੇ ਜਨਮਾਂ-ਜਨਮਾਂ ਤੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਦੀ ਮੈਲ ਚੜ੍ਹੀ ਹੋਈ ਹੈ ਤੇ ਇਸ ਜਨਮ ’ਚ ਵੀ ਲਗਾਤਾਰ ਚੜ੍ਹਦੀ ਜਾ ਰਹੀ ਹੈ ਇਸ ਮੈਲ ਤੋਂ ਮੁਕਤੀ ਰਾਮ ਨਾਮ ਦੀ ਸਾਬਣ ਨਾਲ ਹੀ ਹੋ ਸਕਦੀ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਸੰਗ ’ਚ ਗਿਆਨ ਲਓ ਗਿਆਨ ਰੂਪੀ ਪਾਣੀ ਨਾਲ ਰਾਮ ਨਾਮ ਦੀ ਸਾਬਣ ਲੈ ਕੇ ਇਨਸਾਨਹੌਲੀ-ਹੌਲੀ ਕਾਮ,ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ, ਮਨ ਤੇ ਮਾਇਆ ਦੀ ਮੈਲ ਨੂੰ ਧੋਂਦਾ ਰਹੇ ਬੁਰਾਈਆਂ ਤੋਂ ਪਰਹੇਜ਼ ਰੱਖੋ, ਫਿਰ ਆਤਮਾ ਪਵਿੱਤਰ ਹੋਵੇਗੀ ਤੇ ਅੰਦਰੋਂ ਮਾਲਕ ਦੇ ਨੂਰੀ ਸਵਰੂਪ ਦੇ ਦਰਸ਼ਨ ਜ਼ਰੂਰ ਹੋਣਗੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਦੇ ਨਾਮ ਦਾ ਜਾਪ ਕਰਨ ਨਾਲ ਇਨਸਾਨ ਗ਼ਮ, ਦੁੱਖ, ਦਰਦ, ਪਰੇਸ਼ਾਨੀਆਂ ਤੋਂ ਛੁਟਕਾਰਾ ਪਾ ਜਾਂਦਾ ਹੈ ਆਪਣੇ ਵਿਚਾਰਾਂ ਦਾ ਸ਼ੁੱਧੀਕਰਨ ਕਰੋ, ਦੀਨਤਾ ਧਾਰਨ ਕਰੋ, ਹੰਕਾਰ ਨਾ ਕਰੋ, ਸਗੋਂ ਦੀਨਤਾ-ਨਿਮਰਤਾ ਨਾਲ ਮਾਲਕ ਦੇ ਨਾਮ ਦਾ ਜਾਪ ਕਰਦੇ ਜਾਓ ਫਿਰ ਦੇਖਣਾ ਕਿ ਕਿਸ ਤਰ੍ਹਾਂ ਮਾਲਕ ਦੇ ਖਜ਼ਾਨਿਆਂ ਦੇ ਦਰਵਾਜ਼ੇ ਤੁਹਾਡੇ ਲਈ ਖੁੱਲ੍ਹ ਜਾਂਦੇ ਹਨ।