Body Donation: ਸੱਚਖੰਡ ਵਾਸੀ ਗੁਰਦੀਪ ਕੌਰ ਇੰਸਾਂ ਦਾ ਨਾਂਅ ਵੀ ਹੋਇਆ ਸਰੀਰਦਾਨੀਆਂ ’ਚ ਸ਼ਾਮਲ

Body-Donation
ਸੀਤੋਗੁੰਨੋ: ਸਰੀਰਦਾਨੀ ਗੁਰਦੀਪ ਕੌਰ ਇੰਸਾਂ ਦੇ ਮ੍ਰਿਤਕ ਸਰੀਰ ਨੂੰ ਭਿੱਜੀਆਂ ਅੱਖਾਂ ਨਾਲ ਰਵਾਨਗੀ ਕਰਦੇ ਹੋਏ ਪਰਿਵਾਰਕ ਮੈਂਬਰ ਤੇ ਸਮੂਹ ਸਾਧ-ਸੰਗਤ ਤੇ ਜਿੰਮੇਵਾਰ, ਇਨਸੈਟ ਸਰੀਰਦਾਨੀ ਗੁਰਦੀਪ ਕੌਰ ਇੰਸਾਂ। ਤਸਵੀਰਾ : ਮੇਵਾ ਸਿੰਘ

ਪਿੰਡ ਦੇ ਪਹਿਲੇ ਤੇ ਬਲਾਕ ਸੀਤੋਗੁੰਨੋ ਦੇ ਬਣੇ ਦੂਸਰੇ ਸਰੀਰਦਾਨੀ

Body Donation: ਸੀਤੋਗੁੰਨੋ, (ਮੇਵਾ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਈ ਜਾ ਰਹੀ ਮਾਨਵਤਾ ਤੇ ਸਮਾਜ ਭਲਾਈ ਦੀ ਨਿਹਸਵਾਰਥ ਸੇਵਾ ਤਹਿਤ ਡੇਰਾ ਸੱਚਾ ਸੌਦਾ ਸ਼ਰਧਾਲੂ ਸੁਖਨਾਮ ਸਿੰਘ ਇੰਸਾਂ ਸੱਚੇ ਨਮਰ ਸੇਵਾਦਾਰ (ਰਾਜਸਥਾਨ) ਦੇ ਸਤਿਕਾਰਯੋਗ ਮਾਤਾ ਗੁਰਦੀਪ ਕੌਰ ਇੰਸਾਂ ਵਾਸੀ ਹਿੰਮਤਪੁਰਾ ਬਲਾਕ ਸੀਤੋਗੁੰਨੋ ਦਾ ਮ੍ਰਿਤਕ ਸਰੀਰ ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਸਮੂਹ ਪਰਿਵਾਰ ਨੇ ਪੂਰੀ ਸਹਿਮਤੀ ਤੇ ਸਾਧ-ਸੰਗਤ ਦੇ ਜਿੰਮੇਵਾਰਾਂ ਦੇ ਸਹਿਯੋਗ ਨਾਲ ਡਾਕਟਰੀ ਖੋਜਾਂ ਲਈ ਦਾਨ ਕਰਵਾਇਆ ਗਿਆ।

ਸੱਚਖੰਡ ਵਾਸੀ ਮਾਤਾ ਗੁਰਦੀਪ ਕੌਰ ਇੰਸਾਂ ਜੋ ਆਪਣੀ ਸੁਆਸਾਂ ਰੂਪੀ ਪੂੰਜੀ ਨੂੰ ਪੂਰਾ ਕਰਕੇ ਕੁੱਲ ਮਾਲਕ ਦੇ ਚਰਨਾਂ ਵਿਚ ਸੱਚਖੰਡ ਜਾ ਬਿਰਾਜੇ ਸਨ। ਉਨ੍ਹਾਂ ਆਪਣੇ ਜਿਉਂਦੇ ਜੀਅ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਦਾ ਲਿਖਤੀ ਪ੍ਰਣ ਕੀਤਾ ਹੋਇਆ ਸੀ, ਉਨ੍ਹਾਂ ਦੇ ਇਸ ਪ੍ਰਣ ਤੇ ਅੰਤਿਮ ਇੱਛਾ ਨੂੰ ਉਨ੍ਹਾਂ ਦੇ ਬੇਟੇ ਸੁਖਨਾਮ ਸਿੰਘ ਇੰਸਾਂ ਸੱਚੇ ਨਮਰ ਸੇਵਾਦਾਰ (ਰਾਜਸਥਾਨ) ਅਤੇ ਸਮੂਹ ਪਰਿਵਾਰ ਦੀ ਸਹਿਮਤੀ ਨਾਲ ਪੂਰਾ ਕਰਵਾਇਆ।

ਇਹ ਵੀ ਪੜ੍ਹੋ: Flood News: ਹੜ੍ਹ ਦੇ ਪਾਣੀ ’ਚ ਚੌਗਾਠਾਂ ਤੱਕ ਡੁੱਬੇ ਮਕਾਨਾਂ ਤੱਕ ਪਹੁੰਚੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ

ਦੱਸ ਦੇਈਏ ਕਿ ਸਰੀਰਦਾਨੀ ਗੁਰਦੀਪ ਕੌਰ ਇੰਸਾਂ ਪਿੰਡ ਹਿੰਮਤਪੁਰਾ ਦੇ ਪਹਿਲੇ ਤੇ ਬਲਾਕ ਸੀਤੋਗੁੰਨੋ ਦੇ ਦੂਸਰੇ ਸਰੀਰਦਾਨੀ ਬਣ ਗਏ ਹਨ। ਸਾਲ 2025 ਦੌਰਾਨ ਬਲਾਕ ਸੀਤੋਗੁੰਨੋ ਵਿਚ ਮਾਨਵਤਾ ਤੇ ਸਮਾਜ ਭਲਾਈ ਸੇਵਾ ਤਹਿਤ ਇਹ ਪਹਿਲਾ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕੀਤਾ ਗਿਆ ਹੈ। ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਤੋਂ ਪਹਿਲਾਂ ਪਰਿਵਾਰ ਵੱਲੋਂ ਸਾਰੀ ਲਿਖਤੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਮ੍ਰਿਤਕ ਸਰੀਰ ਨੂੰ ਇਕ ਫੁੱਲਾਂ ਨਾਲ ਸਜਾਈ ਗੱਡੀ ਤੇ ਰੱਖਿਆ ਗਿਆ। ਉਨ੍ਹਾਂ ਦੀ ਅੰਤਿਮ ਯਾਤਰਾ ਵੇਲੇ ਉਨ੍ਹਾਂ ਦੀ ਅਰਥੀ ਨੂੰ ਬੇਟੇ ਸੁਖਨਾਮ ਸਿੰਘ ਇੰਸਾਂ ਸੱਚੇ ਨਮਰ ਸੇਵਾਦਾਰ ਰਾਜਸਥਾਨ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਵੀ ਮੋਢਾ ਲਾਇਆ। Body Donation

ਅੰਤਿਮ ਯਾਤਰਾ ਘਰ ਤੋਂ ਸੁਰੂ ਹੋ ਕੇ ਪਿੰਡ ਦੀਆਂ ਮੁੱਖ ਗਲੀਆਂ ਵਿਚਕਾਰ ਦੀ ਹੁੰਦੀ ਹੋਈ ਪਿੰਡ ਦੇ ਬਾਲਾ ਜੀ ਇੱਛਾ ਪੂਰਨ ਹਨੁੂੰਮਾਨ ਮੰਦਰ ਕੋਲ ਆ ਕੇ ਸਮਾਪਿਤ ਹੋਈ, ਅੰਤਿਮ ਯਾਤਰਾ ’ਚ ਸ਼ਾਮਲ ਪਰਿਵਾਰਕ ਮੈਂਬਰ, ਨਗਰ ਨਿਵਾਸੀ, ਰਿਸ਼ਤੇਦਾਰ ਸਾਕ-ਸਬੰਧੀ, ਜਿੰਮੇਵਾਰ ਸੇਵਾਦਾਰ ਤੇ ਸਮੂਹ ਸਾਧ-ਸੰਗਤ ਨੇ ਸਰੀਰਦਾਨੀ ਗੁਰਦੀਪ ਕੌਰ ਇੰਸਾਂ ਅਮਰ-ਅਮਰ ਰਹੇ ਤੇ ਜਬ ਤੱਕ ਸੂਰਜ ਚਾਂਦ ਰਹੇਗਾ, ਸਰੀਰਦਾਨੀ ਗੁਰਦੀਪ ਕੌਰ ਇੰਸਾਂ ਤੇਰਾ ਨਾਮ ਰਹੇਗਾ ਦੇ ਨਾਅਰਿਆਂ ਨੇ ਅਕਾਸ਼ ਗੁੂੰਜਣ ਲਾ ਦਿੱਤਾ।

ਇਸ ਤੋਂ ਬਾਅਦ ਸਮੂਹ ਪਰਿਵਾਰ, ਸੇਵਾਦਾਰਾਂ ਤੇ ਸਮੂਹ ਸਾਧ-ਸੰਗਤ ਨੇ ਕੁੱਲ ਮਾਲਕ ਅੱਗੇ ਅਰਦਾਸ ਬੇਨਤੀ ਦਾ ਸ਼ਬਦ ਬੋਲ ਕੇ ਮ੍ਰਿਤਕ ਸਰੀਰ ਨੂੰ ਗੌਰਮਿੰਟ ਇੰਸਟਚਿਊਟ ਆਫ ਮੈਡੀਕਲ ਸਾਇੰਸ ਗਰੇਟਰ ਨੋਇਡਾ (ਯੂਪੀ) ਨੂੰ ਰਵਾਨਾ ਕੀਤਾ। ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ’ਚ ਪੰਜਾਬ ਦੇ ਸੱਚੇ ਨਮਰ ਸੇਵਾਦਾਰਾਂ ’ਚ ਕ੍ਰਿਸ਼ਨ ਕੁਮਾਰ ਜੇਈ ਇੰਸਾਂ, ਦਲੀਪ ਕੁਮਾਰ ਇੰਸਾਂ, ਹਰਚਰਨ ਸਿੰਘ ਇੰਸਾਂ, ਰਾਮ ਕੁਮਾਰ ਪ੍ਰੇਮੀ ਸੇਵਕ ਬਲਾਕ ਬੱਲੂਆਣਾ, ਗੁਰਪਵਿੱਤਰ ਸਿੰਘ ਇੰਸਾਂ, ਰਾਮ ਪ੍ਰਤਾਪ ਇੰਸਾਂ, ਜਗਦੀਸ ਕੁਮਾਰ ਇੰਸਾਂ 15 ਮੈਂਬਰ ਬਲਾਕ ਕਿੱਕਰਖੇੜਾ, ਪਿੰਡ ਦੇ ਮੋਹਤਬਾਰਾਂ ਤੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰ, ਐਮਐਸਜੀ ਆਈਟੀ ਵਿੰਗ ਦੇ ਮੈਂਬਰ ਸਾਹਿਬਾਨ, ਪਿੰਡਾਂ ਦੇ ਪ੍ਰੇਮੀ ਸੇਵਕਾਂ ਤੇ ਸਮੂਹ ਸਾਧ-ਸੰਗਤ ਤੇ ਜਿੰਮੇਵਾਰਾਂ ਨੇ ਦੁੱਖ ਸਾਂਝਾ ਕੀਤਾ। Body Donation