ਅਣਗਿਣਤ ਲੋਕ ਭਲਾਈ ਦੇ ਕੰਮ ਕਰ ਚੁੱਕਿਐ ਬਲਾਕ ਸ੍ਰੀ ਮੁਕਤਸਰ ਸਾਹਿਬ
ਸ੍ਰੀ ਮੁਕਤਸਰ ਸਾਹਿਬ (ਸੁਰੇਸ਼ ਗਰਗ)। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਚਲਦਿਆਂ ਦੇਸ਼ ਭਰ ‘ਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਾਨਵਤਾ ਭਲਾਈ ਦੇ ਕਾਰਜ ਨੇਪਰੇ ਚਾੜ ਰਹੇ ਹਨ ਤੇ ਇਹਨਾਂ ਮਾਨਵਤਾ ਭਲਾਈ ਕਾਰਜਾਂ ਤੋਂ ਪ੍ਰੇਰਨਾ ਲੈ ਕੇ ਹੋਰ ਸੰਸਥਾਵਾਂ ਨੇ ਵੀ ਭਲਾਈ ਕਾਰਜਾਂ ‘ਚ ਕਦਮ ਪੁੱਟੇ ਹਨ ਡੇਰਾ ਸੱਚਾ ਸੌਦਾ ਸ੍ਰੀ ਮੁਕਤਸਰ ਸਾਹਿਬ ਦੇ ਡੇਰਾ ਸ਼ਰਧਾਲੂ ਪਿਛਲੇ ਕਈ ਵਰਿਆਂ ਤੋਂ ਸਮਾਜ ਸੇਵਾ ਦੇ ਕਾਰਜਾਂ ਵਿਚ ਰੁਝੇ ਹੋਏ ਹਨ। ਚਾਹੇ ਇਹ ਕੰਮ ਸਰੀਰਦਾਨ ਕਰਨਾ ਹੋਵੇ ਜਾ ਖੂਨ ਦਾਨ ਕਰਨਾ ਹੋਵੇ।
ਚਾਹੇ ਲੋੜਵੰਦ ਨੂੰ ਮਕਾਨ ਬਣਾਕੇ ਦੇਣਾ ਹੋਵੇ ਜਾਂ ਗਰੀਬ ਲੋੜਵੰਦ ਦਾ ਇਲਾਜ ਕਰਵਾਉਣਾ ਹੋਵੇ, ਮੰਦਬੁੱਧੀਆਂ ਦੀ ਸਾਂਭ ਸੰਭਾਲ ਹੋਵੇ, ਚਾਹੇ ਅਵਾਰਾਂ ਪਸ਼ੂਆਂ ਦੀ ਦੇਖ ਭਾਲ। ਇੱਥੋ ਤੱਕ ਕਿ ਲੋੜਵੰਦ ਲੜਕੀਆਂ ਨੂੰ ਆਪਣੇ ਪੈਰਾਂ ‘ਤੇ ਖੜ੍ਹੇ ਕਰਨ ਲਈ ਸਲਾਈ ਕਢਾਈ ਦਾ ਕੰਮ ਹੋਵੇ ਭਾਵੇਂ ਬਿਊਟੀ ਪਾਰਲਰ ਦੀ ਟ੍ਰੇਨਿੰਗ ਜਾਂ ਫਿਰ ਜਰੂਰਤਮੰਦ ਬੱਚਿਆ ਦੀ ਪੜ੍ਹਾਈ ਦਾ ਕੰਮ ਇਸ ਬਲਾਕ ਦੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਕਦੇ ਵੀ ਇਹ ਲੜੀ ਟੁੱਟਣ ਨਹੀ ਦਿੱਤੀ।
ਬਲਾਕ ਦੇ ਜਿੰਮੇਵਾਰ ਸੇਵਾਦਾਰ ਮੰਗਤ ਰਾਮ ਇੰਸਾਂ, ਸੋਨੂੰ ਗਰੋਵਰ, ਗੁਰਪ੍ਰੀਤ ਸਿੰਘ ਇੰਸਾਂ, ਸੁਸ਼ੀਲ ਇੰਸਾਂ, ਨਿਰਮਲ ਸਿੰਘ ਕਾਕਾ, ਕੇਵਲ ਕ੍ਰਿਸ਼ਨ ਇੰਸਾਂ, ਸੁਰਿੰਦਪਾਲ ਸਿੰਘ ਇੰਸਾਂ, ਕੁਲਬੀਰ ਸਿੰਘ ਇੰਸਾਂ ਆਦਿ ਨੇ ਕਿਹਾ ਕਿ ਇਹ ਸਭ ਕੰਮ ਡੇਰਾ ਸੱਚਾ ਸੌਦਾ ਸਰਸਾ ਦੀਆਂ ਪਵਿੱਤਰ ਪ੍ਰੇਰਨਾਵਾਂ ਤੇ ਜਿੰਮੇਵਾਰਾਂ ਦੀ ਸਹਿਮਤੀ ਨਾਲ ਹੀ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਹਰਿਆਂ-ਭਰਿਆਂ ਰੱਖਣ ਲਈ ਡੇਰਾ ਸੱਚਾ ਸੌਦਾ ਹਰ ਸਾਲ ਦੇਸ਼ ਭਰ ਵਿਚ ਲੱਖਾਂ ਪੌਦੇ ਲਗਾਕੇ ਮਾਨਵਤਾ ਦੀ ਸੇਵਾ ਕਰਦਾ ਆ ਰਿਹਾ ਹੈ ਇਸ ਪੌਦਾ ਰੋਪਣ ਵਿੱਚ ਬਲਾਕ ਸ੍ਰੀ ਮੁਕਤਸਰ ਸਾਹਿਬ ਵੀ ਆਪਣਾ ਵਿਸੇਸ਼ ਯੋਗਦਾਨ ਪਾ ਰਿਹਾ ਹੈ ਬਲਾਕ ਸ੍ਰੀ ਮੁਕਤਸਰ ਸਾਹਿਬ ਇਸ ਮਹਾਂ ਕੁੰਬ ਵਿੱਚ ਹਰ ਸਾਲ ਹਜਾਰਾਂ ਪੌਦੇ ਲਗਾ ਕੇ ਮਾਨਵਤਾ ਦੀ ਸੇਵਾ ਕਰ ਰਿਹਾ ਹੈ। ਇਸ ਤੋਂ ਬਿਨਾਂ ਹਰ ਮਹੀਨੇ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾਂਦਾ ਹੈ ਤਾਂ ਜੋ ਲੋੜਵੰਦ ਆਪਣਾ ਜੀਵਨ ਸੁਖਮਈ ਬਤੀਤ ਕਰ ਸਕਣ
ਬਲਾਕ ਦੇ ਸੇਵਾਦਾਰਾਂ ਨੇ ਕੀਤਾ ਹੈ ਹਜ਼ਾਰਾਂ ਯੂਨਿਟ ਖੂਨਦਾਨ
ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਡੇਰਾ ਸ਼ਰਧਾਲੂਆਂ ਨੇ ਹਜ਼ਾਰਾਂ ਯੂਨਿਟ ਖੂਨਦਾਨ ਕਰਕੇ ਡੇਂਗੂ ਪੀੜਤ, ਗੰਭੀਰ ਜਖਮੀਆਂ ਅਤੇ ਥੈਲੀਸੀਮੀਆਂ ਦੇ ਮਰੀਜਾਂ ਦੀ ਜਾਨ ਬਚਾਉਣ ਵਿੱਚ ਮੁੱਖ ਭੂਮਿਕਾ ਅਦਾ ਕੀਤੀ ਹੈ। ਬੱਲਡ ਸਮੰਤੀ ਦੇ ਜਿੰਮੇਵਾਰ ਰਵੀ ਇੰਸਾਂ, ਅੰਕੂਸ਼ ਖੁਰਾਣਾ ਰੀਸ਼ੂ ਇੰਸਾਂ ਨੇ ਦੱਸਿਆ ਕਿ ਖੂਨਦਾਨ ਕਰਨ ਵਾਲਿਆਂ ਦੀਆਂ ਗਰੁੱਪ ਵਾਇਜ ਲਿਸਟਾਂ ਬਣਾਈਆਂ ਗਈਆ ਹਨ ਜੋ ਬਲੱਡ ਸਮੰਤੀ ਦੇ ਜਿੰਮੇਵਾਰਾਂ ਕੋਲ ਹਨ। ਇਸਤੋਂ ਬਿਨਾਂ ਬਲੱਡ ਸੰਮਤੀ ਦੇ ਜਿਮੇਵਾਰਾਂ ਦੇ ਨਾਮ ਅਤੇ ਫੋਨ ਨੰਬਰ ਸਰਕਾਰੀ ਹਸਪਤਾਲ ਤੇ ਪ੍ਰਾਇਵੇਟ ਹਸਪਤਾਲਾਂ ਵਿੱਚ ਦਿੱਤੇ ਹੋਏ ਹਨ ਤਾਂ ਜੋ ਕਿਸੇ ਵੀ ਮਰੀਜ ਨੂੰ ਖੂਨ ਦੀ ਜਰੂਰਤ ਪੈਣ ‘ਤੇ ਸਮੇਂ ਸਿਰ ਮਦਦ ਕੀਤੀ ਜਾ ਸਕੇ ਉਨ੍ਹਾਂ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਮਤ ਸਦਕਾ ਡੇਰਾ ਸੱਚਾ ਸੌਦਾ ਦੇ ਨੋਜਵਾਨ ਹਮੇਸ਼ਾ ਖੂਨ ਦੇਣ ਲਈ ਤਿਆਰ ਰਹਿੰਦੇ ਹਨ।
ਜਰੂਰਤਮੰਦ ਲੜਕੀਆਂ ਲਈ ਸਿਲਾਈ ਸੈਂਟਰ ਖੋਲ੍ਹੇ
ਬਲਾਕ ਦੇ ਜਿੰਮੇਵਾਰਾਂ ਵੱਲੋਂ ਜਰੂਰਤਮੰਦ ਲੜਕੀਆਂ ਨੂੰ ਸਵੈ ਰੁਜਗਾਰ ਬਣਾਉਣ ਲਈ ਪਿਛਲੇ ਕਈ ਸਾਲਾਂ ਤੋਂ ਹਰ ਮੁਹੱਲੇ ਅਤੇ ਗਲੀ ਵਿੱਚ ਸਲਾਈ ਸੈਂਟਰ ਖੋਲ੍ਹੇ ਜਾ ਰਹੇ ਹਨ। ਜਿਨ੍ਹਾਂ ਸਲਾਈ ਸੈਂਟਰਾਂ ਵਿੱਚੋ ਸੈਂਕੜੇ ਲੜਕੀਆਂ ਸਿਲਾਈ ਕਢਾਈ ਦਾ ਕੰਮ ਸਿੱਖ ਕੇ ਸਵੈਰੁਜਗਾਰ ਬਣੀਆਂ ਹਨ। ਬਲਾਕ ਜਿੰਮੇਵਾਰ ਚਰਨਜੀਤ ਕੌਰ ਇੰਸਾਂ, ਸਰੋਜ ਇੰਸਾਂ ਨੇ ਦੱਸਿਆ ਕਿ ਸਿਲਾਈ ਕਢਾਈ ਦੇ ਨਾਲ ਟੈਡੀਵੀਅਰ, ਬਿਉਟੀਪਾਰਲਰ ਦਾ ਕੰਮ ਜਰੂਰਤਮੰਦ ਲੜਕੀਆਂ ਨੂੰ ਫਰੀ ਸਿਖਾਇਆ ਜਾਂਦਾ ਹੈ। ਇਸਦੇ ਨਾਲ ਗਰੀਬ ਜਰੂਰਤਮੰਦ ਬੱਚਿਆਂ ਦਾ ਵੀ ਧਿਆਨ ਰੱਖਿਆ ਜਾਂਦਾ ਹੈ ਤੇ ਜੋ ਬੱਚੇ ਪੜ੍ਹਣ ਯੋਗ ਹੁੰਦੇ ਹਨ ਤੇ ਟਿਉਸ਼ਨ ਨਹੀ ਰੱਖ ਸਕਦੇ ਉਨਾਂ ਨੂੰ ਫਰੀ ਟਿਉਸ਼ਨ ਵਰਕ ਕਰਵਾਇਆ ਜਾਂਦਾ ਹੈ
ਮੰਦ ਬੁੱਧੀਆਂ ਦੀ ਸੰਭਾਲ ‘ਚ ਵੀ ਮੋਹਰੀ
ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਡੇਰਾ ਸ਼ਰਧਾਲੂਆਂ ਨੇ ਕਾਫੀ ਮੰਦਬੁੱਧੀਆ ਦੀ ਸੰਭਾਲ ਕੀਤੀ ਜੋ ਘਰੋਂ ਬੇਘਰ ਹੋ ਕੇ ਸੜਕਾਂ ‘ਤੇ ਘੁੰਮ ਰਹੇ ਹਨ, ਨੂੰ ਉਨ੍ਹਾਂ ਦੀ ਯੋਗ ਥਾਂ ਤੇ ਹੀ ਨਹੀ ਰੱਖਿਆ ਬਲਕੇ ਇਲਾਜ ਵੀ ਕਰਵਾਇਆ ਗਿਆ। ਬਲਾਕ ਭੰਗੀਦਾਸ ਭੁਪਿੰਦਰ ਸਿੰਘ ਇੰਸਾਂ ਨੇ ਦੱਸਿਆ ਕਿ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਜਿੰਮੇਵਾਰਾਂ ਨੇ ਮੰਦਬੁੱਧੀਆਂ ਦੀ ਸਾਂਭ -ਸੰਭਾਲ ਲਈ ਇਕ ਟੀਮ ਬਣਾਈ ਸੀ। ਉਕਤ ਟੀਮ ਸੜਕਾਂ ‘ਤੇ ਬੇਘਰੇ ਤੇ ਮੰਦਬੁੱਧੀ ਦੀ ਹਾਲਤ ‘ਚ ਘੁੰਮ ਰਹੇ ਲੋਕਾਂ ਨੂੰ ਫੜ ਕੇ ਉਨਾਂ ਨੂੰ ਨੁਹਾ-ਧੁਆ ਕੇ ਵਧੀਆਂ ਕੱਪੜੇ ਪਵਾ ਤੇ ਉਨ੍ਹਾਂ ਦਾ ਯੋਗ ਡਾਕਟਰਾਂ ਤੋਂ ਇਲਾਜ ਕਰਵਾਉਂਦੀ ਹੈ ਤੇ ਜਦੋਂ ਠੀਕ ਹੋ ਜਾਂਦੇ ਹਨ ਤਾਂ ਉਨ੍ਹਾਂ ਦੇ ਵਾਰਸਾਂ ਦੀ ਭਾਲ ਕਰਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਹੁਣ ਤੱਕ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਸੇਵਾਦਾਰ ਕਈ ਮੰਦਬੁੱਧੀਆਂ ਨੂੰ ਉਨ੍ਹਾਂ ਦੇ ਵਾਰਸਾਂ ਦੇ ਹਵਾਲੇ ਕਰ ਚੁੱਕਿਆ ਹੈ