‘ਮੈਂ ਚਾਹ ਵੇਚੀ, ਦੇਸ਼ ਨਹੀਂ ਵੇਚਿਆ : ਮੋਦੀ

Gujarat Elections,Rally, Bhuj, Narendra Modi

ਚੋਣ ਰੈਲੀ ‘ਚ ਕਾਂਗਰਸ ‘ਤੇ ਕੀਤਾ ਸ਼ਬਦੀ ਹਮਲਾ

ਰਾਜਕੋਟ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭੁਜ ਤੋਂ ਚੋਣ ਰੈਲੀ ਦੀ ਸ਼ੁਰੂਆਤ ਕੀਤੀ ਭੁਜ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜਕੋਟ ਦੇ ਜਾਸਦਾਣ ਪਹੁੰਚੇ ਜਿੱਥੇ ਉਨ੍ਹਾਂ ਨੇ ਜਨਤਕ ਰੈਲੀ ਨੂੰ ਸੰਬੋਧਨ ਕੀਤਾ ਇੱਥੇ ਵੀ ਉਨ੍ਹਾਂ ਨੇ ਕਾਂਗਰਸ ‘ਤੇ ਹਮਲਾ ਬੋਲਿਆ ਉਨ੍ਹਾਂ ਨੇ ਕਿਹਾ ਕਿ ਗਰੀਬ ਪਰਿਵਾਰ ਦਾ ਸਖਸ਼ ਪੀਐਮ ਬਣਿਆ ਗਰੀਬੀ ਮੂਲ ਦਾ ਹੋਣ ਕਾਰਨ ਕਾਂਗਰਸ ਮੈਨੂੰ ਪਸੰਦ ਨਹੀਂ ਕਰਦੀ ਮੈਂ ਕਾਂਗਰਸ ਨੂੰ ਅਪੀਲ ਕਰਦਾ ਹਾਂ ਰਿ ਮੇਰੀ ਗਰੀਬੀ ਅਤੇ ਗਰੀਬਾਂ ਦਾ ਮਜ਼ਾਕ ਨਾ ਉਡਾਵੇ ਕਾਂਗਰਸ ਨੇ ਚਾਹਵਾਲੇ ਦਾ ਮਜ਼ਾਕ ਉਡਾਇਆ, ਉਹ ਗਰੀਬਾਂ ਦਾ ਮਜ਼ਾਕ ਬਣਾ ਰਹੀ ਹੈ ਮੈਂ ਚਾਹ ਵੇਚੀ ਦੇਸ਼ ਨਹੀਂ ਕਾਂਗਰਸ ਨੇ ਹਮੇਸ਼ਾ ਗੁਜਰਾਤ ਦਾ ਅਪਮਾਨ ਕੀਤਾ ਹੈ।

ਇਹ ਮਿੱਟੀ ਮੇਰੀ ਮਾਂ ਹੈ ਜਿੰਦਗੀ ਲਾ ਦੇਵਾਂਗਾ ਇਸਦਾ ਕਰਜ਼ ਚੁਕਾਉਣ ‘ਚ ਸਾਰੀਆਂ ਮੁਸ਼ਕਲਾਂ ਦਾ ਹੱਲ ਵਿਕਾਸ ਹੈ ਵਿਕਾਸ ਨੂੰ ਜਾਰੀ ਰੱਖਣਾ ਹੋਵੇਗਾ ਅਸੀਂ ਜ਼ਿਆਦਾ ਤੋਂ ਜ਼ਿਆਦਾ ਗੁਜਰਾਤ ਵਾਸੀਆਂ ਲਈ ਕੰਮ ਕਰਨਾ ਚਾਹੁੰਦੇ ਹਾਂ ਉਨ੍ਹਾਂ ਨੇ ਅੱਗੇ ਕਿਹਾ ਕਿ ਦਿੱਲੀ ‘ਚ ਇੱਕ ਨਵੀਂ ਪਾਰਟੀ ਅਤੇ ਜਿਸਦਾ ਸਟਾਇਲ ਪ੍ਰੇਸ਼ਾਨ ਕਰਨਾ ਅਤੇ ਭੱਜਣਾ ਹੈ ਮੈਂ ਸੋਚਿਆ ਪੁਰਾਣੀ ਪਾਰਟੀ ਹੁੰਦੇ ਹੋਏ ਕਾਂਗਰਸ ਅਜਿਹੀ ਰਾਜਨੀਤੀ ‘ਚ ਨਹੀਂ ਫਸੇਗੀ ਪਰ ਉਨ੍ਹਾਂ ਨੇ ਪਿਛਲੇ ਦੋ ਮਹੀਨਿਆਂ ਤੋਂ ਇਸੇ ਸ਼ਾਰਟ ਕਟ ਨੂੰ ਅਪਣਾਇਆ ਹੋਇਆ ਹੈ ਅਤੇ ਸਿਰਫ ਝੂਠੀਆਂ ਗੱਲਾਂ ਕਰ ਰਹੀ ਹੈ ਕੀ ਕੋਈ ਪਾਰਟੀ ਇੰਨਾ ਹੇਠਾਂ ਡਿੱਗ ਸਕਦੀ ਹੈ।

ਦੇਸ਼ ਨੂੰ ਲੁੱਟਣ ਦੀ ਆਗਿਆ ਨਹੀਂ | Modi

ਮੋਦੀ ਨੇ ਅੱਗੇ ਕਿਹਾ ਕਿ ਅਸੀਂ ਇੱਥੇ ਸੱਤਾ ਲਈ ਨਹੀਂ ਹਾਂ, ਅਸੀਂ ਇੱਥੇ 125 ਕਰੋੜ ਭਾਰਤ ਵਾਸੀਆਂ ਲਈ ਹਾਂ ਅਸੀਂ ਭਾਰਤ ਨੂੰ ਨਵੀਆਂ ਉੱਚਾਈਆਂ ‘ਤੇ ਲਿਜਾਉਣਾ ਚਾਹੁੰਦੇ ਹਾਂ ਕਾਂਗਰਸ ਨੋਟਬੰਦੀ ਤੋਂ ਨਾਖੁਸ਼ ਹੈ ਉਹ ਮੇਰੇ ‘ਤੇ ਹਮਲਾ ਕਰਦੇ ਰਹੇ ਹਨ ਪਰ ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ….. ਮੈਂ ਉਸੇ ਜ਼ਮੀਨ ‘ਤੇ ਪੈਦਾ ਹੋਇਆ ਹਾਂ ਜਿੱਥੇ ਸਰਦਾਰ ਪਟੇਲ ਨੇ ਜਨਮ ਲਿਆ ਸੀ ਗਰੀਬਾਂ ਨੂੰ ਉਨ੍ਹਾਂ ਦਾ ਬਕਾਇਆ ਮਿਲਣ ਦਾ ਭਰੋਸਾ ਦੇਵਾਂਗਾ। (Modi)

ਮੋਦੀ ਨੇ ਕਿਹਾ ਕਿ ਉੜੀ ਅਤੇ 26/11 ਨੂੰ ਭਾਰਤ ‘ਤੇ ਹਮਲਾ ਹੋਇਆ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਹਮਲਿਆਂ ‘ਚ ਭਾਰਤ ਨੇ ਕਿਸ ਤਰ੍ਹਾਂ ਪ੍ਰਤੀਕਿਰਿਆ ਦਿੱਤੀ ਇਸ ਤੋਂ ਇਹ ਸਾਡੀ ਅਤੇ ਉਨ੍ਹਾਂ ਦੀ ਸਰਕਾਰ ਦਰਮਿਆਨ ਦਾ ਅੰਤਰ ਸਪੱਸ਼ਟ ਹੁੰਦਾ ਹੈ ਉਨ੍ਹਾਂ ਨੇ ਅੱਗੇ ਕਿਹਾ ਕਿ ਪਾਕਿਸਤਾਨ ਨੇ ਆਪਣੇ ਇੱਕ ਕੈਦੀ ਨੂੰ ਛੱਡ ਦਿੱਤਾ ਤਾਂ ਉਹ ਸਾਡੀ ਨਾਕਾਮੀ ਵਾਂਗ ਵੇਖਿਆ ਜਾ ਰਿਹਾ ਹੈ ਪਰ ਉਨ੍ਹਾਂ ਨੇ ਡੋਕਲਾਮ ‘ਚ ਜੋ ਕੀਤਾ, ਸਿੱਧਾ ਜਾ ਕੇ ਚੀਨੀ ਅੰਬੈਂਸਡਰ ਨੂੰ ਗਲੇ ਲਾ ਲਿਆ ਸੀ। (Modi)