Deputy Commissioner Amritsar ਸਾਕਸ਼ੀ ਸਾਹਨੀ ਦਾ ਹੜ੍ਹਾਂ ਦੌਰਾਨ ਸਮਰਪਨ ਤੇ ਮਾਝੇ ਦੇ ਬਹਾਦੁਰ ਲੋਕਾਂ ਦਾ ਉਨ੍ਹਾਂ ਪ੍ਰਤੀ ਸਤਿਕਾਰ

Deputy Commissioner Amritsar

Deputy Commissioner Amritsar: ਅੰਮ੍ਰਿਤਸਰ (ਰਾਜਨ ਮਾਨ)। ਅੰਮ੍ਰਿਤਸਰ ਦਾ ਅਜਨਾਲਾ ਇਲਾਕਾ ਹੜਾਂ ਦੀ ਮਾਰ ਹੇਠ ਹੈ ਅਤੇ ਇਲਾਕੇ ਵਿੱਚ ਰਾਹਤ ਕਾਰਜ ਲਗਾਤਾਰ ਜਾਰੀ ਹਨ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਦਿਨ ਰਾਤ ਇਹਨਾਂ ਰਾਹਤ ਕਾਰਜਾਂ ਦੀ ਅਗਵਾਈ ਕਰ ਰਹੇ ਹਨ। ਉਹਨਾਂ ਨਾਲ ਜ਼ਿਲ੍ਹੇ ਦੇ ਨੌਜਵਾਨ ਅਧਿਕਾਰੀ ਜ਼ਿਲਾ ਪੁਲਿਸ ਮੁਖੀ ਮਨਿੰਦਰ ਸਿੰਘ ਵੀ ਨਿਰੰਤਰ ਰਾਹਤ ਕਾਰਜਾਂ ਵਿੱਚ ਜੁਟੇ ਰਹਿੰਦੇ ਹਨ। ਉਹ ਆਪ ਅੱਗੇ ਹੋ ਕੇ ਆਪਣੀ ਟੀਮ ਦਾ ਸਾਥ ਲੈਂਦੇ ਹਨ।

Deputy Commissioner Amritsar

ਉਨਾਂ ਵੱਲੋਂ ਵਿਖਾਈ ਜਾ ਰਹੀ ਅਪਣਤ, ਕੀਤੀ ਜਾ ਰਹੀ ਮਿਹਨਤ ਅਤੇ ਹਮਦਰਦੀ ਦੇ ਪ੍ਰਗਟਾਵੇ ਦੀਆਂ ਗੱਲਾਂ ਕਰ ਕਰ ਹੋਣ ਲੱਗੀਆਂ ਹਨ। ਵਡੇਰੀ ਉਮਰ ਦੇ ਲੋਕ ਉਹਨਾਂ ਵਿੱਚੋਂ ਆਪਣੀ ਧੀ ਅਤੇ ਛੋਟੀ ਉਮਰ ਦੇ ਲੋਕ ਉਹਨਾਂ ਵਿੱਚੋਂ ਆਪਣੇ ਭੈਣ ਨੂੰ ਵੇਖਦੇ ਹਨ। ਪਾਣੀ ਵਿੱਚ ਘਿਰੇ ਲੋਕ ਉਹਨਾਂ ਨੂੰ ਇੱਦਾਂ ਹੀ ਪਿਆਰ/ਸਤਿਕਾਰ ਦੇ ਰਹੇ ਹਨ । Deputy Commissioner Amritsar

Deputy Commissioner Amritsar

Read Also : ਕੇਂਦਰ ਦੀ ਲਾਪਰਵਾਹੀ ਨੇ ਪੰਜਾਬ ਦੀ ਹਾਲਤ ਕੀਤੀ ਬਦ ਤੋਂ ਬਦਤਰ

ਅਜਿਹਾ ਹੀ ਕੁੱਝ ਵਰਤਾਰਾ ਬਿਆਨ ਕਰ ਰਹੀ ਹੈ ਅਜਨਾਲੇ ਇਲਾਕੇ ਦੇ ਇਸ ਪਿੰਡ ਦੀ ਇਹ ਵੀਡੀਓ, ਜਿੱਥੇ ਡਿਪਟੀ ਕਮਿਸ਼ਨਰ ਪਾਣੀ ਵਿੱਚ ਘਿਰੇ ਪਿੰਡ ਤੋਂ ਸਰਦਾਰ ਜੀ ਨੂੰ ਸੁਰੱਖਿਆਤ ਸਥਾਨ ਉੱਤੇ ਆਉਣ ਲਈ ਜ਼ੋਰ ਪਾ ਰਹੇ ਹਨ, ਪਰ ਉਹ ਸਰਦਾਰ ਜੀ ਰੱਬ ਦੀ ਰਜ਼ਾ ਵਿੱਚ ਮਸਤ ਰਹਿੰਦੇ ਹੋਏ ਉਹਨਾਂ ਨੂੰ ਆਪਣੇ ਘਰ ਲਿਜਾ ਕੇ ਪਰਿਵਾਰ ਨਾਲ ਇਸ ਬਹਾਦਰ ਧੀ ਨੂੰ ਮਿਲਾ ਰਹੇ ਹਨ।