Punjab and Haryana: ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਨੂੰ ਹਰਿਆਣਾ ਦੀ ਹੱਲਾਸ਼ੇਰੀ, ਮੁੱਖ ਮੰਤਰੀ ਨੇ ਕਿਹਾ…

Punjab and Haryana
Punjab and Haryana: ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਨੂੰ ਹਰਿਆਣਾ ਦੀ ਹੱਲਾਸ਼ੇਰੀ, ਮੁੱਖ ਮੰਤਰੀ ਨੇ ਕਿਹਾ...

Punjab and Haryana: ਚੰਡੀਗੜ੍ਹ। ਲਗਾਤਾਰ ਪੈ ਰਹੇ ਮੀਂਹ ਤੇ ਪਹਾੜਾਂ ਤੋਂ ਆਈ ਆਫ਼ਤ ਕਾਰਨ ਪੰਜਾਬ ਦਾ ਬਹੁਤਾ ਹਿੱਸਾ ਹੜ੍ਹਾਂ ਦੀ ਮਾਰ ਹੇਠ ਆ ਗਿਆ ਹੈ। ਲੋਕ ਆਪਣੇ ਘਰਾਂ ਨੂੰ ਛੱਡ ਕੇ ਜਾਣ ਲਈ ਮਜ਼ਬੂਰ ਹਨ। ਸਰਕਾਰ ਤੇ ਵੱਖ ਵੱਖ ਹਿੱਸਾਂ ਤੋਂ ਆਉਣ ਵਾਲੇ ਲੋਕਾਂ ਨੇ ਰਾਹਤ ਕਾਰਜ ਸ਼ੁਰੂ ਕੀਤੇ ਹੋਏ ਹਨ। ਲੋਕਾਂ ਨੂੰ ਖਾਣਾ ਪਹੁੰਚਾਉਣ ਤੇ ਹੜ੍ਹ ਦੇ ਪਾਣੀ ’ਚ ਫਸੇ ਹੋਏ ਲੋਕਾਂ ਨੂੰ ਬਾਹਰ ਕੱਢਣ ਦੇ ਯਤਨ ਵੀ ਲਗਾਤਾਰ ਜਾਰੀ ਹਨ।

ਇਸ ਦੌਰਾਨ ਪੰਜਾਬ ਦੇ ਭਰਾ ਕਹੇ ਜਾਣ ਵਾਲੇ ਹਰਿਆਣਾ ਨੇ ਵੀ ਮੱਦਦ ਲਈ ਹੱਥ ਵਧਾਇਆ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਹਰ ਸੰਭਵ ਮੱਦਦ ਕਰਨ ਦੀ ਗੱਲ ਆਖੀ ਹੈ। Punjab and Haryana

ਉਨ੍ਹਾਂ ਆਪਣੀ ਚਿੱਠੀ ’ਚ ਲਿਖਿਆ ਹੈ ਕਿ ਪੰਜਾਬ ’ਚ ਹੜ੍ਹ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ ਹੈ, ਕੁਦਰਤੀ ਆਫਤ ’ਚ ਪੰਜਾਬ ਦੇ ਸਾਡੇ ਭੈਣ-ਭਰਾ ਦੁੱਖ ਝੱਲ ਰਹੇ ਹਨ। ਇਸ ਦੁੱਖ ਦੀ ਘੜੀ ਹਰਿਆਣਾ ਸਰਕਾਰ ਤੇ ਹਰਿਆਣਾ ਦੇ ਲੋਕ ਪੰਜਾਬ ਨਾਲ ਖੜੇ ਹਨ। ਮੈਂ ਤੁਹਾਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੰਦਾ ਹਾਂ ਤਾਂ ਜੋ ਸੰਕਟ ਦੀ ਘੜੀ ਪੀੜਤਾਂ ਨੂੰ ਛੇਤੀ ਰਾਹਤ ਪਹੁੰਚਾਈ ਜਾ ਸਕੇ। Haryana and Punjab

Punjab and Haryana