ਨਵੀਂ ਦਿੱਲੀ (ਏਜੰਸੀ)। ਹਰਿਆਣਾ ਦੇ ਗੁਰੂਗ੍ਰਾਮ ਸਥਿਤ ਸਕੂਲ ਕੈਂਪਸ ‘ਚ ਸੱਤ ਸਾਲਾ ਬੱਚੇ ਦੇ ਕਤਲ ਮਾਮਲੇ ‘ਚ ਰੇਆਨ ਸਕੂਲ ਪ੍ਰਬੰਧਨ ਦੇ ਅਧਿਕਾਰੀਆਂ ਨੂੰ ਮਿਲੀ ਅਗਾਊਂ ਜਮਾਨਤ ਰੱਦ ਕਰਨ ਦੀ ਮੰਗ ਕਰਨ ਵਾਲੀ ਪ੍ਰਦੁੱਮਣ ਦੇ ਪਿਤਾ ਦੀ ਅਪੀਲ ‘ਤੇ ਸੁਪਰੀਮ ਕੋਰਟ ਨੇ ਸੁਣਵਾਈ ਕਰਨ ਦੀ ਮਨਜ਼ੂਰੀ ਦੇ ਦਿੱਤੀ। ਚੀਫ ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ.ਐਮ ਖਾਨਵਿਲਕਰ ਅਤੇ ਜਸਟਿਸ ਡੀ. ਵਾਈ ਚੰਦਰਚੂੜ ਦੀ ਬੈਂਚ ਨੇ ਰੇਆਨ ਇੰਟਰਨੈਸ਼ਨਲ ਗਰੁੱਪ ਦੇ ਮਾਲਿਕਾਂ ਨੂੰ ਅਗਾਊਂ ਜਮਾਨਤ ਦੇਣ ਦੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਬਰੁਣ ਚੰਦਰ ਠਾਕੁਰ ਦੀ ਪਟੀਸ਼ਨ ‘ਤੇ ਸੁਣਵਾਈ ਕਰਨ ਲਈ ਮਨਜ਼ੂਰੀ ਦਿੱਤੀ। (Praduman Murder Case)
ਪ੍ਰਦੁੱਮਣ ਦੇ ਪਰਿਵਾਰ ਦੇ ਵਕੀਲ ਸੁਸੀਲ ਟੇਕਰੀਵਾਲ ਨੇ ਇਸ ਮਾਮਲੇ ‘ਚ ਤੁਰੰਤ ਸੁਣਵਾਈ ਕਰਨ ਦੀ ਅਪੀਲ ਅਦਾਲਤ ਨੂੰ ਕੀਤੀ ਸੀ, ਜਿਸ ‘ਤੇ ਵਿਚਾਰ ਤੋਂ ਬਾਅਦ ਬੈਂਚ ਨੇ ਇਹ ਅਪੀਲ ਸਵੀਕਾਰ ਕਰ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 21 ਨਵੰਬਰ ਨੂੰ ਰੇਆਨ ਇੰਟਰਨੈਸ਼ਨਲ ਗਰੁੱਪ ਦੇ ਮਾਲਿਕਾਂ ਪਿੰਟੋ ਪਰਿਵਾਰ ਨੂੰ ਰੇਆਨ, ਗੁੜਗਾਓਂ ‘ਚ ਦੂਜੀ ਜਮਾਤ ਦੇ ਸੱਤ ਸਾਲਾ ਵਿਦਿਆਰਥੀ ਦੇ ਕਤਲ ਮਾਮਲੇ ‘ਚ ਅਗਰਿਮ ਜਮਾਨਤ ਦੇ ਦਿੱਤੀ ਸੀ ਗੁਰੂਗ੍ਰਾਮ ਸਥਿਤ ਇਸ ਸਕੂਲ ਦੇ ਪਖਾਨੇ ‘ਚ ਅੱਠ ਸਤੰਬਰ ਨੂੰ ਪ੍ਰਦੁੱਮਣ ਠਾਕੁਰ ਦੀ ਲਾਸ਼ ਮਿਲੀ ਸੀ ਬੱਚੇ ਦਾ ਗਲ ਵੱਢ ਕੇ ਉਸਦਾ ਕਤਲ ਕਰ ਦਿੱਤਾ ਗਿਆ ਸੀ ਫਿਲਹਾਲ ਇਸ ਮਾਮਲੇ ਦੀ ਜਾਂਚ ਸੀਬੀਆਈ ਕਰ ਰਹੀ ਹੈ।