Pakistan Politics News: ਆਪਰੇਸ਼ਨ ਸੰਧੂਰ ਤੋਂ ਬਾਅਦ ਹੁਣੇ ਕੁਝ ਦਿਨ ਪਹਿਲਾਂ ਆਪਣੇ ਅਮਰੀਕਾ ਦੌਰੇ ਸਮੇਂ ਪਾਕਿਸਤਾਨ ਦੇ ਜਨਰਲ ਮੁਨੀਰ ਨੇ ਬਿਆਨ ਦਿੱਤਾ ਹੈ, ਜੇ ਭਵਿੱਖ ਵਿੱਚ ਹੋਏ ਕਿਸੇ ਯੁੱਧ ਵਿੱਚ ਪਾਕਿਸਤਾਨ ਹਾਰ ਗਿਆ ਤਾਂ ਉਹ ਆਪਣੇ ਨਾਲ ਅੱਧੀ ਦੁਨੀਆਂ ਨੂੰ ਲੈ ਬੈਠੇਗਾ। ਮਤਲਬ ਕਿ ਉਹ ਆਪਣੇ ਸਾਰੇ ਐਟਮੀ ਹਥਿਆਰ ਚਲਾ ਦੇਵੇਗਾ। ਉਸ ਦੀ ਗੱਲ ਦਾ ਮੰਤਵ ਭਾਵੇਂ ਭਾਰਤ ਨੂੰ ਧਮਕੀ ਦੇਣਾ ਹੈ ਪਰ ਅੱਧੇ ਸੰਸਾਰ ਵਿੱਚ ਚੀਨ, ਰੂਸ ਤੇ ਅਮਰੀਕਾ ਵੀ ਲਪੇਟਿਆ ਜਾਵੇਗਾ। ਉਂਜ ਸਭ ਨੂੰ ਪਤਾ ਹੈ ਕਿ ਪਾਕਿਸਤਾਨ ਕੋਲ ਐਨੀ ਦੂਰ ਮਾਰ ਕਰਨ ਵਾਲੀਆਂ ਇੰਟਰਕਾਂਟੀਨੈਂਟਲ ਮਿਜ਼ਾਈਲਾਂ ਨਹੀਂ ਹਨ। ਉਸ ਦੇ ਇਸ ਬਿਆਨ ਨੇ ਸਗੋਂ ਭਾਰਤ ਨੂੰ ਅਲਰਟ ਕਰ ਦਿੱਤਾ ਹੈ। Pakistan Politics News
ਇਹ ਖਬਰ ਵੀ ਪੜ੍ਹੋ : Punjab News: ਪੰਜਾਬ ’ਚ ਹੜ੍ਹ-ਬਿਨ੍ਹਾਂ ਅਗਾਊਂ ਪ੍ਰਵਾਨਗੀ ਦੇ ਛੱਡਿਆ ਸਟੇਸ਼ਨ ਤਾਂ ਹੋਵੇਗੀ ਕਾਰਵਾਈ : ਡੀਸੀ
ਕਿ ਭਵਿੱਖ ਵਿੱਚ ਹੋਣ ਵਾਲੇ ਯੁੱਧ ਸਮੇਂ ਸਭ ਤੋਂ ਪਹਿਲਾਂ ਪਾਕਿਸਤਾਨ ਦੇ ਜੰਗੀ ਹਵਾਈ ਅੱਡੇ ਤੇ ਮਿਜ਼ਾਈਲ ਬੈਟਰੀਆਂ ਤਬਾਹ ਕੀਤੀਆਂ ਜਾਣ। ਮੁਨੀਰ ਦੇ ਇਸ ਬੜਬੋਲੇਪਣ ਦਾ ਕਾਰਨ ਪਾਕਿਸਤਾਨ ਦੇ ਮਿਲਟਰੀ ਇਤਿਹਾਸ ਵਿੱਚ ਲੱਭਦਾ ਹੈ। ਮੁਨੀਰ ਤੋਂ ਪਹਿਲਾਂ ਵਾਲੇ ਮਿਲਟਰੀ ਡਿਕਟੇਟਰਾਂ ਦੇ ਚਾਲ-ਚਰਿੱਤਰ ਨੂੰ ਘੋਖਿਆ ਜਾਵੇ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਨਾ ਤਾਂ ਉਨ੍ਹਾਂ ਨੂੰ ਯੁੱਧਨੀਤੀ, ਕੂਟਨੀਤੀ ਤੇ ਰਾਜਨੀਤੀ ਦੀ ਸਮਝ ਸੀ ਤੇ ਨਾ ਹੀ ਦੇਸ਼ ਨਾਲ ਕੋਈ ਪਿਆਰ ਸੀ। ਪਾਕਿਸਤਾਨ ਵਿੱਚ ਹੁਣ ਤੱਕ ਚਾਰ ਫੌਜੀ ਤਾਨਾਸ਼ਾਹ ਬਣੇ ਹਨ ਤੇ ਚਾਰਾਂ ਨੇ ਹੀ ਪਾਕਿਸਤਾਨ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਸੀ ਛੱਡੀ। Pakistan Politics News
ਪਹਿਲਾ ਜਨਰਲ ਅਯੂਬ ਖਾਨ ਸੀ ਜਿਸ ਨੇ 1958 ਤੋਂ 1969 ਤੱਕ ਰਾਜ ਕੀਤਾ। ਉਸ ਨੇ 5 ਅਗਸਤ 1965 ਵਾਲੇ ਦਿਨ ਬਿਨਾਂ ਕਿਸੇ ਭੜਕਾਹਟ ਦੇ ਭਾਰਤ ’ਤੇ ਹਮਲਾ ਕਰ ਦਿੱਤਾ ਸੀ ਜਿਸ ਦੌਰਾਨ ਸਿਰਫ 48 ਦਿਨਾਂ ਵਿੱਚ (ਯੁੱਧ ਸਮਾਪਤੀ 23 ਸਤੰਬਰ 1965) ਪਾਕਿਸਤਾਨੀ ਫੌਜ ਤਬਾਹੋ-ਬਰਬਾਦ ਹੋ ਗਈ ਸੀ। ਤੱਤਕਾਲੀ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਦੀ ਸੁਯੋਗ ਅਗਵਾਈ ਹੇਠ ਭਾਰਤ ਦੀਆਂ ਫੌਜਾਂ ਲਾਹੌਰ ਦੇ ਦਰਵਾਜ਼ੇ ਤੱਕ ਪਹੁੰਚ ਗਈਆਂ ਸਨ। ਦੂਸਰਾ ਫੌਜੀ ਤਾਨਾਸ਼ਾਹ ਜਨਰਲ ਯਾਹੀਆ ਖਾਨ ਸੀ ਜਿਸ ਨੇ 1969 ਤੋਂ ਲੈ ਕੇ ਦਸੰਬਰ 1971 ਤੱਕ ਰਾਜ ਕੀਤਾ ਸੀ। ਉਸ ਦੇ ਰਾਜ ਕਾਲ ਦੌਰਾਨ ਭਾਰਤ ਨਾਲ 1971 ਦੀ ਜੰਗ ਹੋਈ ਜਿਸ ਦੇ ਫਲਸਵਰੂਪ ਪਾਕਿਸਤਾਨ ਦੋ ਟੁਕੜਿਆਂ ਵਿੱਚ ਵੰਡਿਆ ਗਿਆ ਸੀ। ਤੀਸਰਾ ਤਾਨਾਸ਼ਾਹ ਜਨਰਲ ਜ਼ਿਆ ਉੱਲ ਹੱਕ ਸੀ।
ਜਿਸ ਨੇ 16 ਸਤੰਬਰ 1978 ਤੋਂ ਲੈ ਕੇ ਹਵਾਈ ਹਾਦਸੇ ਵਿੱਚ ਮਰਨ ਤੱਕ 17 ਅਗਸਤ 1988 ਤੱਕ ਰਾਜ ਕੀਤਾ। ਇਸ ਨੇ ਪਾਕਿਸਤਾਨ ਨੂੰ ਜੇਹਾਦੀ ਪੈਦਾ ਕਰਨ ਵਾਲੀ ਇੱਕ ਫੈਕਟਰੀ ਵਿੱਚ ਤਬਦੀਲ ਕਰ ਦਿੱਤਾ ਸੀ। ਪੰਜਾਬ ਅਤੇ ਕਸ਼ਮੀਰ ਵਿੱਚ ਅੱਤਵਾਦ ਪੈਦਾ ਕਰਨ ਦਾ ਜ਼ਿੰਮੇਵਾਰ ਉਹ ਹੀ ਸੀ। ਚੌਥਾ ਤਾਨਾਸ਼ਾਹ ਜਨਰਲ ਪਰਵੇਜ਼ ਮੁਸ਼ੱਰਫ ਸੀ ਜਿਸ ਨੇ 20 ਜੂਨ 2001 ਤੋਂ ਲੈ ਕੇ 18 ਅਗਸਤ 2008 ਤੱਕ ਰਾਜ ਕੀਤਾ। ਉਹ ਤਾਨਾਸ਼ਾਹ ਬਣਨ ਤੋਂ ਪਹਿਲਾਂ ਹੀ 3 ਮਈ 1999 ਤੋਂ ਜੁਲਾਈ 1999 ਤੱਕ ਚੱਲੀ ਕਾਰਗਿਲ ਜੰਗ ਵਿੱਚ ਭਾਰਤ ਹੱਥੋਂ ਕਰਾਰੀ ਹਾਰ ’ਤੇ ਜ਼ਿੱਲਤ ਝੱਲ ਚੁੱਕਾ ਸੀ। ਪਰ ਉਸ ਦੀਆਂ ਗਲਤ ਆਰਥਿਕ ਨੀਤੀਆਂ ਨੇ ਪਾਕਿਸਤਾਨ ਨੂੰ ਸਦਾ ਲਈ ਇੱਕ ਭਿਖਾਰੀ ਤੇ ਦੁਨੀਆਂ ਭਰ ਦੇ ਅੱਤਵਾਦੀਆਂ ਨੂੰ ਟਰੇਨਿੰਗ ਦੇਣ ਵਾਲਾ ਦੇਸ਼ ਬਣਾ ਦਿੱਤਾ। Pakistan Politics News
ਮੁਨੀਰ ਦੀ ਬੋਲਬਾਣੀ ਤੋਂ ਇਹ ਲੱਗ ਰਿਹਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਸੱਤਾ ਦੇ ਦਿਨ ਗਿਣਤੀ ਦੇ ਹੀ ਬਚੇ ਹਨ ਪਰ ਜਿਹੜੀ ਗੱਲ ਮੁਨੀਰ ਨੂੰ ਪਿਛਲੇ ਫੌਜੀ ਤਾਨਾਸ਼ਾਹਾਂ ਨਾਲੋਂ ਵੱਖ ਕਰਦੀ ਹੈ, ਉਹ ਹੈ ਇਸ ਵੱਲੋਂ ਭਾਰਤ ਦੇ ਖਿਲਾਫ ਕੀਤੀ ਜਾ ਰਹੀ ਬੇਹੱਦ ਭੜਕਾਊ ਤੇ ਅਹਿਮਕਾਨਾ ਬਿਆਨਬਾਜ਼ੀ ਜੋ ਆਪਰੇਸ਼ਨ ਸੰਧੂਰ ਵਿੱਚ ਮਾਰ ਖਾਣ ਤੋਂ ਬਾਅਦ ਹੋਰ ਤਿੱਖੀ ਹੋ ਗਈ ਹੈ। ਉਸ ਦੀਆਂ ਧਮਕੀਆਂ ਤੇ ਬਿਆਨਾਂ ਦੇ ਹੇਠ ਲਿਖੇ ਮੁੱਖ ਕਾਰਨ ਸਮਝ ਆਉਂਦੇ ਹਨ। ਸਭ ਤੋਂ ਪਹਿਲਾ ਕਾਰਨ ਇਹ ਹੈ ਕਿ ਆਪਰੇਸ਼ਨ ਸੰਧੂਰ ਕਾਰਨ ਪਾਕਿਸਤਾਨ ਵੱਲੋਂ ਭਾਰਤ ਖਿਲਾਫ ਕੀਤੀ ਜਾ ਰਹੀ ਪਰਮਾਣੂ ਬਲੈਕਮੇਲਿੰਗ ਖਤਮ ਹੋ ਗਈ ਹੈ। Pakistan Politics News
ਉਹ ਅੱਧੀ ਦੁਨੀਆਂ ਨੂੰ ਆਪਣੇ ਨਾਲ ਲਿਜਾਣ ਵਰਗੇ ਬਿਆਨ ਦੇ ਕੇ ਉਸ ਬਲੈਕਮੇਲਿੰਗ ਨੂੰ ਦੁਬਾਰਾ ਕਾਇਮ ਕਰਨਾ ਚਾਹੁੰਦਾ ਹੈ। ਉਂਜ ਇਹ ਬਲੈਕਮੇਲਿੰਗ ਉੜੀ ਅੱਤਵਾਦੀ ਹਮਲੇ ਤੋਂ ਬਾਅਦ ਕੀਤੀ ਗਈ ਸਰਜੀਕਲ ਸਟਰਾਈਕ ਅਤੇ ਬਾਲਾਕੋਟ ਵਿਖੇ ਕੀਤੀ ਸਟਰਾਈਕ ਕਾਰਨ ਪਹਿਲਾਂ ਹੀ ਪਤਲੀ ਪੈ ਚੁੱਕੀ ਸੀ। ਮੁਨੀਰ ਸੋਚਦਾ ਹੈ ਕਿ ਜੇ ਪਰਮਾਣੂ ਬਲੈਕਮੇਲਿੰਗ ਹੀ ਖਤਮ ਹੋ ਗਈ ਤਾਂ ਫਿਰ ਉਹ ਭਾਰਤ ਨੂੰ ਕਸ਼ਮੀਰ ਦੇ ਮਸਲੇ ’ਤੇ ਧਮਕਾ ਨਹੀਂ ਸਕੇਗਾ। ਪਰਮਾਣੂ ਹਥਿਆਰਾਂ ਦੀ ਵਰਤੋਂ ਬਾਰੇ ਭਾਰਤ ਦਾ ਸਿਧਾਂਤ ਇਹ ਹੈ ਕਿ ਉਹ ਦੁਸ਼ਮਣ ’ਤੇ ਪਹਿਲਾਂ ਪਰਮਾਣੂ ਹਮਲਾ ਨਹੀਂ ਕਰੇਗਾ। ਪਰ ਪਾਕਿਸਤਾਨ ਵਿੱਚ ਅਜਿਹੀ ਕੋਈ ਬੰਦਿਸ਼ ਨਹੀਂ ਹੈ।
ਪਾਕਿਸਤਾਨ ਦੇ ਪਰਮਾਣੂ ਹਮਲਾ ਕਰਨ ਦੇ ਸਿਧਾਂਤ ਬਾਰੇ 2002 ਦੇ ਆਪਰੇਸ਼ਨ ਪ੍ਰਾਕਰਮ (ਇਹ ਆਪਰੇਸ਼ਨ 13 ਦਸੰਬਰ 2001 ਨੂੰ ਪਾਰਲੀਮੈਂਟ ’ਤੇ ਹਮਲੇ ਤੋਂ ਬਾਅਦ ਭਾਰਤ ਵੱਲੋਂ ਕੀਤਾ ਗਿਆ ਸੀ ਤੇ ਦਸੰਬਰ 2001 ਤੋਂ ਲੈ ਕੇ ਅਕਤੂਬਰ 2002 ਤੱਕ ਚੱਲਿਆ ਸੀ। ਭਾਰਤ ਨੇ ਪਾਕਿਸਤਾਨ ਨੂੰ ਆਪਣੀ ਤਾਕਤ ਵਿਖਾਉਣ ਲਈ ਆਮ ਲਾਮਬੰਦੀ ਦੇ ਹੁਕਮ ਜਾਰੀ ਕਰ ਦਿੱਤੇ ਸਨ। ਜੇ ਕੁਝ ਦੇਸ਼ ਵਿਚੋਲਗੀ ਨਾ ਕਰਦੇ ਤਾਂ ਜੰਗ ਅਟੱਲ ਸੀ ਉਸ ਸਮੇਂ ਦੇ ਡਾਇਰੈਟਰ ਜਨਰਲ ਸਟ੍ਰੈਟਜਿਕ ਪਲੈਨਜ਼ ਲੈਫਟੀਨੈਂਟ ਜਨਰਲ ਖਾਲਿਦ ਕਿਦਵਾਈ ਨੇ ਕਿਹਾ ਸੀ ਕਿ ਜੇ ਭਾਰਤ ਨਾਲ ਜੰਗ ਹੁੰਦੀ ਹੈ ਤਾਂ ਪਾਕਿਸਤਾਨ ਰਵਾਇਤੀ ਹਥਿਆਰਾਂ ਤੋਂ ਇਲਾਵਾ ਐਟਮ ਬੰਬ ਦੀ ਵਰਤੋਂ ਕਰਨ ਤੋਂ ਵੀ ਸੰਕੋਚ ਨਹੀਂ ਕਰੇਗਾ। ਮੁਨੀਰ ਦੇ ਬਿਆਨ ਦਾ ਦੂਸਰਾ ਕਾਰਨ ਵਿਸ਼ਵ ਨੂੰ ਇੱਹ ਦੱਸਣਾ ਹੈ। Pakistan Politics News
ਕਿ ਪਾਕਿਸਤਾਨ ਇੱਕ ਐਟਮੀ ਤਾਕਤ ਹੈ ਤੇ ਉਹ ਜਦੋਂ ਚਾਹੇ ਇਸ ਦੀ ਵਰਤੋਂ ਵੀ ਕਰ ਸਕਦਾ ਹੈ ਨਤੀਜੇ ਚਾਹੇ ਕੁਝ ਵੀ ਹੋਣ। ਇਸ ਧਮਕੀ ਵਿੱਚ ਉਸ ਦੀ ਇੱਕ ਚਾਲ ਵੀ ਛੁਪੀ ਹੋਈ ਹੈ ਕਿ ਇਸ ਧਮਕੀ ਨਾਲ ਇੰਟਰਨੈਸ਼ਨਲ ਮੀਡੀਆ ਨੂੰ ਮਸਾਲਾ ਮਿਲ ਜਾਵੇਗਾ ਤੇ ਭਾਰਤ ਲਈ ਚਿੰਤਾ ਦਾ ਵਿਸ਼ਾ ਬਣੇ ਕਰਾਸ ਬਾਰਡਰ ਅੱਤਵਾਦ ਵੱਲੋਂ ਉਸ ਦਾ ਧਿਆਨ ਵੀ ਹਟ ਜਾਵੇਗਾ। ਮੁਨੀਰ ਨੂੰ ਭਾਰਤ ਦੀ ਆਰਥਿਕ ਤਰੱਕੀ ਦਾ ਬਹੁਤ ਸਾੜਾ ਹੈ। ਉਸ ਦਾ ਇਹ ਸੋਚਣਾ ਹੈ ਕਿ ਜੇ ਪਾਕਿਸਤਾਨ ਤੇ ਭਾਰਤ ਇੱਕ-ਦੂਸਰੇ ’ਤੇ ਪਰਮਾਣੂ ਹਮਲਾ ਕਰ ਦਿੰਦੇ ਹਨ ਤਾਂ ਭਾਰਤ ਦਾ ਨੁਕਸਾਨ ਜ਼ਿਆਦਾ ਹੋਵੇਗਾ ਕਿਉਂਕਿ ਉੱਥੇ ਲੱਖਾਂ-ਕਰੋੜਾਂ ਦੀ ਗਿਣਤੀ ਵਿੱਚ ਹੈਵੀ ਇੰਡਸਟਰੀ ਸਥਾਪਿਤ ਹੋ ਚੁੱਕੀ ਹੈ।
ਅਰਬਾਂ-ਖਰਬਾਂ ਡਾਲਰ ਦਾ ਆਯਾਤ-ਨਿਰਯਾਤ ਹੋ ਰਿਹਾ ਹੈ। ਆਪਰੇਸ਼ਨ ਸਿੰਧੂਰ ਤੋਂ ਬਾਅਦ ਪ੍ਰਸਿੱਧ ਮੈਗਜ਼ੀਨ ਦੀ ਇਕਨੌਮਿਸਟ ਨੂੰ ਇੱਕ ਇੰਟਰਵਿਊ ਦਿੰਦੇ ਹੋਏ ਨੇ ਉਸ ਕਿਹਾ ਕਿ ਅਗਲੀ ਵਾਰ ਪਾਕਿਸਤਾਨ ਭਾਰਤ ਦੇ ਪੂਰਬੀ ਤੇ ਦੱਖਣੀ ਹਿੱਸੇ ’ਤੇ ਹਮਲੇ ਕਰੇਗਾ। ਕਾਰਨ ਪੁੱਛਣ ’ਤੇ ਉਸ ਨੇ ਦੱਸਿਆ ਕਿ ਭਾਰਤ ਦੀ ਜਿਆਦਾਤਰ ਡਿਫੈਂਸ ਤੇ ਹੋਰ ਹੈਵੀ ਇੰਡਸਟਰੀ ਪਾਕਿਸਤਾਨੀ ਬਾਰਡਰ ਤੋਂ ਦੂਰ ਪੂਰਬ ਤੇ ਦੱਖਣ ਵਿੱਚ ਸਥਾਪਿਤ ਕੀਤੀ ਗਈ ਹੈ। ਇਹ ਇੰਡਸਟਰੀ ਤਬਾਹ ਹੋਣ ਨਾਲ ਭਾਰਤ ਦਾ ਲੱਕ ਟੁੱਟ ਜਾਵੇਗਾ। ਇਸ ਸਿਰਫਿਰੇ ਵਿਅਕਤੀ ਨੂੰ ਇਹ ਨਹੀਂ ਪਤਾ ਕਿ ਪਾਕਿਸਤਾਨੀ ਜਹਾਜ਼, ਡਰੋਨ ਤੇ ਮਿਜ਼ਾਈਲਾਂ ਭਾਰਤੀ ਰੱਖਿਆ ਪ੍ਰਣਾਲੀਆਂ ਤੇ ਹਵਾਈ ਸੈਨਾ ਤੋਂ ਬਚ ਕੇ ਐਨੀ ਦੂਰ ਕਿਵੇਂ ਪਹੁੰਚਣਗੇ? ਉਸ ਦਾ ਇੱਕ ਹੋਰ ਮੂਰਖਤਾਪੂਰਣ ਬਿਆਨ ਹੈ ਕਿ ਜੇ ਭਾਰਤ ਸਿੰਧੂ ਨਦੀ ’ਤੇ ਡੈਮ ਬਣਾਵੇਗਾ।
ਤਾਂ ਉਹ ਉਸ ਨੂੰ ਮਿਜ਼ਾਈਲਾਂ ਨਾਲ ਤਬਾਹ ਕਰ ਦੇਵੇਗਾ। ਡੈਮ ਕੋਈ ਮੋਘੇ ਦਾ ਨੱਕਾ ਨਹੀਂ ਹੁੰਦੇ, ਇਨ੍ਹਾਂ ਨੂੰ ਬਣਦਿਆਂ ਸਾਲਾਂ ਬੱਧੀ ਲੱਗ ਜਾਂਦੇ ਹਨ। ਜਦੋਂ ਤੱਕ ਇਹ ਡੈਮ ਮੁਕੰਮਲ ਹੋਣਾ ਹੈ, ਉਦੋਂ ਤੱਕ ਪਤਾ ਨੀ ਕਿਹੜੇ ਰਾਜੇ ਦੀ ਪਰਜਾ ਹੋਣੀ ਉਸ ਦੇ ਬਿਆਨਾ ਦਾ ਇੱਕ ਡੂੰਘਾ ਰਾਜਨੀਤਕ ਕਾਰਨ ਵੀ ਹੈ। ਅਜਿਹੇ ਭੜਕਾਊ ਬਿਆਨ ਦੇ ਕੇ ਉਹ ਸ਼ਾਹਬਾਜ਼ ਸ਼ਰੀਫ ਤੇ ਪਾਕਿਸਤਾਨੀ ਜਨਤਾ ਨੂੰ ਇਹ ਸਪੱਸ਼ਟ ਸੰਦੇਸ਼ ਦੇ ਰਿਹਾ ਹੈ ਕਿ ਦੇਸ਼ ਦਾ ਅਸਲੀ ਮਾਲਕ ਉਹ ਹੈ ਤੇ ਜਦੋਂ ਚਾਹਵੇਗਾ ਗੱਦੀ ਹਥਿਆ ਲਵੇਗਾ। ਭਾਰਤ ਨਾਲ ਪਿਛਲੀਆਂ ਜੰਗਾਂ ਵੀ ਅਜਿਹੇ ਮੂਰਖ ਪਾਕਿਸਤਾਨੀ ਤਾਨਾਸ਼ਾਹ ਜਰਨੈਲਾਂ ਨੇ ਹੀ ਸ਼ੁਰੂ ਕੀਤੀਆਂ ਸਨ। ਇਸ ਲਈ ਭਾਰਤ ਨੂੰ ਅਜਿਹੇ ਸਨਕੀ ਅਤੇ ਡੀਂਗਾਂ ਮਾਰਨ ਵਾਲੇ ਵਿਅਕਤੀ ਤੋਂ ਹਮੇਸ਼ਾ ਖਬਰਦਾਰ ਰਹਿਣਾ ਚਾਹੀਦਾ ਹੈ।
ਪੰਡੋਰੀ ਸਿੱਧਵਾਂ, ਮੋ. 95011-00062
ਬਲਰਾਜ ਸਿੰਘ ਸਿੱਧੂ ਏਆਈਜੀ ਰਿਟਾ