Welfare News: (ਸੁਸ਼ੀਲ ਕੁਮਾਰ) ਭਾਦਸੋਂ । ਸਹਿਰ ਭਾਦਸੋਂ ਦੇ ਡੇਰਾ ਸ਼ਰਧਾਲੂ ਪ੍ਰੇਮੀ ਰਘਵੀਰ ਸਿੰਘ ਇੰਸਾਂ ਭਾਦਸੋਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਕੇਨੈਡਾ ਵਿਚ ਰਹਿ ਰਹੇ ਆਪਣੇ ਸਪੁੱਤਰ ਯਸ਼ਦੀਪ ਇੰਸਾਂ ਕੇਨੈਡਾ ਦਾ ਜਨਮ ਦਿਨ ਬੂਟੇ ਲਗਾ ਕੇ ਮਨਾਇਆ।
ਇਹ ਵੀ ਪੜ੍ਹੋ: School News: ਸਰਕਾਰੀ ਹਾਈ ਸਕੂਲ ਸਾਨੀਪੁਰ ਦੇ ਖਿਡਾਰੀਆਂ ਨੂੰ ਮੈਡਲਾਂ ਨਾਲ ਕੀਤਾ ਸਨਮਾਨਿਤ
ਇਸ ਦੌਰਾਨ ਜਦੋਂ ਯਸ਼ਦੀਪ ਇੰਸਾਂ ਕੇਨੈਡਾ ਦੇ ਪਿਤਾ ਰਘਵੀਰ ਸਿੰਘ ਇੰਸਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਇਸ ਤਰ੍ਹਾਂ ਖੁਸ਼ੀਆਂ ਦੇ ਮੌਕੇ ਸਾਨੂੰ ਮਾਨਵਤਾ ਭਲਾਈ ਦੇ ਕੰਮ ਕਰਕੇ ਹੀ ਮਨਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਬੂਟੇ ਲਗਾਉਣ ਨਾਲ ਸਾਡੇ ਜੀਵਨ ਦਾ ਸਭ ਤੋਂ ਵੱਧ ਨਿਵੇਸ਼ ਹੈ। ਉਨ੍ਹਾਂ ਕਿਹਾ ਕਿ ਲਗਾਇਆ ਗਿਆ ਹਰ ਇੱਕ ਬੂਟਾ ਆਉਣ ਵਾਲੀਆਂ ਪੀੜ੍ਹੀਆਂ ਲਈ ਆਕਸੀਜ਼ਨ ਅਤੇ ਸਾਫ਼ ਸੁਥਰਾ ਵਾਤਾਵਰਨ ਲਈ ਤੋਹਫ਼ਾ ਸਾਬਤ ਹੋਵੇਗਾ। ਇਸ ਮੌਕੇ ਪਰਮਜੀਤ ਕੌਰ ਇੰਸਾਂ, ਸੁਖਦੀਪ ਕੌਰ ਇੰਸਾਂ ਹਾਜ਼ਰ ਸਨ।