Carrot Benefits For Eyes: ਜੇਕਰ ਅੱਖਾਂ ਰੱਖਣੀਆਂ ਹਨ ਤੰਦਰੂਸਤ ਤਾਂ ਭੋਜਨ ’ਚ ਸ਼ਾਮਲ ਕਰੋ ਇਹ ਚੀਜ਼ਾਂ

Carrot Benefits For Eyes
Carrot Benefits For Eyes: ਜੇਕਰ ਅੱਖਾਂ ਰੱਖਣੀਆਂ ਹਨ ਤੰਦਰੂਸਤ ਤਾਂ ਭੋਜਨ ’ਚ ਸ਼ਾਮਲ ਕਰੋ ਇਹ ਚੀਜ਼ਾਂ

Carrot benefits for eyes: ਅੱਜ ਦੇ ਸਮੇਂ ’ਚ ਮੋਬਾਇਲ, ਲੈਪਟੌਪ ਤੇ ਟੀਵੀ ਸਕਰੀਨ ’ਤੇ ਲੰਮੇ ਸਮੇਂ ਤੱਕ ਨਜ਼ਰਾਂ ਲੱਗੀਆਂ ਰਹਿਣਾ ਆਮ ਗੱਲ ਹੋ ਗਈ ਹੈ ਨਤੀਜੇ ਵਜੋਂ ਅੱਖਾਂ ’ਚੋਂ ਪਾਣੀ ਆਉਣਾ, ਜਲਣ, ਸੋਜ , ਥਕਾਨ ਤੇ ਰੌਸ਼ਨੀ ਕਮਜ਼ੋਰ ਹੋਣ ਵਰਗੀਆਂ ਸਮੱਸਿਆਵਾਂ ਵਧ ਰਹੀਆਂ ਹਨ ਮਾਹਿਰ ਮੰਨਦੇ ਹਨ ਕਿ ਸਾਡੀ ਡਾਈਟ ’ਚ ਪੋਸ਼ਕ ਤੱਤਾਂ ਨਾਲ ਭਰਪੂਰ ਖੁਰਾਕ ਪਦਾਰਥ ਨੂੰ ਸ਼ਾਮਲ ਕਰਕੇ ਇਨ੍ਹਾਂ ਸਮੱਸਿਆਵਾਂ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ।

ਇਹ ਖਬਰ ਵੀ ਪੜ੍ਹੋ : Labour Law Reforms India: ਪ੍ਰਵਾਸ ਰੋਕਣ ਲਈ ਕਿਰਤ ਕਾਨੂੰਨ ’ਚ ਸੁਧਾਰ ਜ਼ਰੂਰੀ

ਗਾਜ਼ਰ : ਅੱਖਾਂ ਦੀ ਕੁਦਰਤੀ ਸੁਰੱਖਿਆ

ਨਿਊਟ੍ਰਿਸ਼ਨਿਸਟ ਡਾ. ਸਵਾਤੀ ਸਿੰਘ ਦੱਸਦੇ ਹਨ ਕਿ ਗਾਜ਼ਰ ’ਚ ਮੌਜੂੂਦ ਬੀਟਾ-ਕੈਰੋਟੀਨ ਤੇ ਵਿਟਾਮਿਨ ਏ ਅੱਖਾਂ ਲਈ ਬੇਹੱਦ ਲਾਭਕਾਰੀ ਹਨ ਇਹ ਨਾ ਸਿਰਫ ਦ੍ਰਿਸ਼ਟੀ ਨੂੰ ਤੇਜ਼ ਕਰਦੇ ਹਨ, ਸਗੋਂ ਅੱਖਾਂ ਨੂੰ ਫ੍ਰੀ ਰੇਡੀਕਲਸ ਦੇ ਨੁਕਸਾਨ ਤੋਂ ਵੀ ਬਚਾਉਂਦੇ ਹਨ। ਗਾਜਰ ਦੀ ਸਲਾਦ, ਸੂਪ, ਸਬਜ਼ੀ ਜਾਂ ਹਲਵੇ ਦੇ ਰੂਪ ’ਚ ਵਰਤੋਂ ਕੀਤੀ ਜਾ ਸਕਦਾ ਹੈ ਇਸ ’ਚ ਮੌਜੂੂਦ ਫਾਈਬਰ ਅਤੇ ਪੋਟੈਸ਼ੀਅਮ ਦਿਲ ਨੂੰ ਤੰਦਰੁਸਤ ਰੱਖਦੇ ਹਨ। Carrot benefits for eyes

ਅੰਬ : ਵਰਦਾਨ ਤੋਂ ਘੱਟ ਨਹੀਂ | Carrot benefits for eyes

  • ਫਲਾਂ ਦਾ ਰਾਜਾ ਅੰਬ ਵੀ ਅੱਖਾਂ ਦੀ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ।
  • ਇਸ ’ਚ ਮੌਜੂਦ ਬੀਟਾ-ਕੈਰੋਟੀਨ ਤੇ ਵਿਟਾਮਿਨ ਏ ਅੱਖਾਂ ਦੀ ਸੁੱਕਾਪਣ ਦੀ ਸਮੱਸਿਆ ਨੂੰ ਘੱਟ ਕਰਦੇ ਹਨ ਅਤੇ ਨਿਗ੍ਹਾ ਨੂੰ ਵਧਾਉਂਦੇ ਹਨ ਇਹ ਮੈਕੁਲਰ ਡਿਜਨਰੇਸ਼ਨ ਭਾਵ ਉਮਰ ਦੇ ਨਾਲ ਅੱਖਾਂ ਦੀ ਕਮਜ਼ੋਰ ਹੁੰਦੀ ਰੌਸ਼ਨੀ ਨੂੰ ਰੋਕਣ ’ਚ ਵੀ ਮੱਦਦਗਾਰ ਹੈ।

ਕਰੇਲਾ : ਕੌੜਾ ਤੇ ਅਸਰਦਾਰ

  • ਭਾਵੇਂ ਕਰੇਲੇ ਦਾ ਸਵਾਦ ਕੌੜਾ ਹੈ, ਪਰ ਇਸ ’ਚ ਪਾਏ ਜਾਣ ਵਾਲੇ ਪੋਸ਼ਕ ਤੱਤ ਅੱਖਾਂ ਨੂੰ ਮੋਤੀਆਬਿੰਦ ਵਰਗੀਆਂ ਸਮੱਸਿਆਵਾਂ ਤੋਂ ਬਚਾਉਣ ’ਚ ਸਹਾਇਕ ਹਨ।
  • ਕਰੇਲਾ ਅੱਖਾਂ ਦੀ ਰੌਸ਼ਨੀ ਨੂੰ ਤੇਜ਼ ਕਰਨ ਤੇ ਡਾਰਕ ਸਰਕਲਸ ਨੂੰ ਘੱਟ ਕਰਨ ’ਚ ਵੀ ਫਾਇਦੇਮੰਦ ਹੈ।

ਕਾਜੂ : ਛੋਟੀ ਜਿਹੀ ਗਿਰੀ, ਵੱਡੇ ਫਾਇਦੇ | Carrot Benefits For Eyes

ਕਾਜੂ ’ਚ ਮੌਜੂੂਦ ਜਿਆ-ਜੈਂਥਿਨ ਐਂਟੀਆਕਸੀਡੈਂਟ ਅੱਖਾਂ ਨੂੰ ਪ੍ਰਦੂਸ਼ਣ ਤੇ ਹਾਨੀਕਾਰਕ ਯੂਵੀ ਕਿਰਨਾਂ ਤੋਂ ਬਚਾਉਂਦਾ ਹੈ ਇਹ ਰੇਟਿਨਾ ਦੀ ਸੁਰੱਖਿਆ ਕਰਦਾ ਹੈ ਤੇ ਇੰਨਫੈਕਸ਼ਨ ਦੀ ਅਸ਼ੰਕਾ ਨੂੰ ਘੱਟ ਕਰਦਾ ਹੈ।

ਸ਼ਕਰਕੰਦ ਵੀ ਹੈ ਲਾਭਦਾਇਕ

ਸ਼ਕਰਕੰਦ ’ਚ ਬੀਟਾ-ਕੈਰੋਟੀਨ ਤੇ ਵਿਟਾਮਿਨ ਏ ਨਾਲ ਐਂਥੋਸਾਈਨਿਨ ਵੀ ਹੁੰਦਾ ਹੈ, ਜੋ ਅੱਖਾਂ ਦੀ ਸੋਜ ਅਤੇ ਡਾਰਕ ਸਰਕਲਰਸ ਨੂੰ ਘੱਟ ਕਰਦਾ ਹੈ ਇਸ ਦਾ ਨਿਯਮਿਤ ਵਰਤੋਂ ਅੱਖਾਂ ਨੂੰ ਤੰਦਰੁਸਤ ਤੇ ਚਮਕਦਾਰ ਬਣਾਈ ਰੱਖਦੀ ਹੈ।