Career In Epidemiology: ਮਹਾਂਮਾਰੀ ਵਿਗਿਆਨ ’ਚ ਕਰੀਅਰ : ਭਵਿੱਖ ਦੀ ਇੱਕ ਸੁਰੱਖਿਅਤ ਦਿਸ਼ਾ

Career In Epidemiology
Career In Epidemiology: ਮਹਾਂਮਾਰੀ ਵਿਗਿਆਨ ’ਚ ਕਰੀਅਰ : ਭਵਿੱਖ ਦੀ ਇੱਕ ਸੁਰੱਖਿਅਤ ਦਿਸ਼ਾ

Career In Epidemiology: ਮਹਾਂਮਾਰੀ ਸਿਰਫ ਸਿਹਤ ਸੰਕਟ ਨਹੀਂ, ਸਗੋਂ ਸਮਾਜਿਕ, ਆਰਥਿਕ ਅਤੇ ਮਨੁੱਖੀ ਆਫਤ ਦਾ ਰੂਪ ਲੈ ਲੈਂਦੀ ਹੈ ਕੋਰੋਨਾ ਕਾਲ ਨੇ ਇਸ ਤੱਥ ਨੂੰ ਪੂਰੀ ਦੁਨੀਆ ਸਾਹਮਣੇ ਉਜਾਗਰ ਕੀਤਾ ਅਜਿਹੇ ਸਮੇਂ ’ਚ ਐਪੀਡੇਮਿਓਲਾਜ਼ਿਸਟ (ਮਹਾਂਮਾਰੀ ਵਿਗਿਆਨੀ) ਦੀ ਭੂਮਿਕਾ ਅਣਮੋਲ ਸਾਬਤ ਹੁੰਦੀ ਹੈ ਜੇਕਰ ਤੁਸੀਂ ਲੋਕਾਂ ਦੇ ਜੀਵਨ ਦੀ ਰੱਖਿਆ ਕਰਦੇ ਹੋਏ ਇੱਕ ਚੁਣੌਤੀਪੂਰਨ ਤੇ ਪ੍ਰਤਿਸ਼ਠਾਵਾਨ ਕਰੀਅਰ ਬਣਾਉਣਾ ਚਾਹੁੰਦੇ ਹੋ, ਤਾਂ ਐਪੀਡੇਮਿਓਲਾਜ਼ੀ ਤੁਹਾਡੇ ਲਈ ਇੱਕ ਸੁਨਿਹਰਾ ਬਦਲ ਹੈ।

ਇਹ ਖਬਰ ਵੀ ਪੜ੍ਹੋ : Donald Trump: ਡੋਨਾਲਡ ਟਰੰਪ ਨੇ ਗੁਆਇਆ ਆਪਣਿਆਂ ਦਾ ਭਰੋਸਾ

ਐਪੀਡੇਮਿਓਲੌਜੀ ਕੀ ਹੈ? | Career In Epidemiology

ਐਪੀਡੇਮਿਓਲੌਜੀ ਜਨਤਕ ਸਿਹਤ ਦਾ ਉਹ ਖੇਤਰ ਹੈ, ਜਿਸ ’ਚ ਬਿਮਾਰੀਆਂ ਦੇ ਪ੍ਰਸਾਰ, ਉਨ੍ਹਾਂ ਦੇ ਕਾਰਨਾਂ ਅਤੇ ਕੰਟਰੋਲ ਦੇ ਉਪਾਆਂ ਦਾ ਅਧਿਐਨ ਕੀਤਾ ਜਾਂਦਾ ਹੈ ਇਸ ’ਚ ਗਿਣਤੀ, ਡਾਟਾ, ਅਨਾਲਿਸਿਸ ਤੇ ਰਿਸਰਚ ਦੀ ਮੱਦਦ ਨਾਲ ਇਹ ਮੁਲਾਂਕਣ ਕੀਤਾ ਜਾਂਦਾ ਹੈ ਕਿ ਕੋਈ ਮਹਾਂਮਾਰੀ ਕਿਸ ਤੇਜ਼ੀ ਨਾਲ ਫੈਲ ਸਕਦੀ ਹੈ ਤੇ ਉਸ ਨੂੰ ਰੋਕਣ ਲਈ ਕਿਹੜੇ ਉਪਾਅ ਦੀ ਜ਼ਰੂਰਤ ਹੋਵੇਗੀ ਇਸ ਦਾ ਮਕਸਦ ਸਮਾਂ ਰਹਿੰਦੇ ਬਿਮਾਰੀ ਦੀ ਪਛਾਣ ਕਰਕੇ ਉਸ ਨੂੰ ਫੈਲਣ ਤੋਂ ਰੋਕਣਾ ਹੈ।

ਵਿੱਦਿਅਕ ਯੋਗਤਾ | Career In Epidemiology

  • ਗ੍ਰੇਜੂਏਟ ਪੱਧਰ ਤੱਕ ਪ੍ਰਵੇਸ਼ : ਵਿਗਿਆਨ, ਜੀਵਨ ਵਿਗਿਆਨ, ਮੈਡੀਸਨ ਜਾਂ ਸਬੰਧਿਤ ਵਿਸ਼ਿਆਂ ’ਚ ਗ੍ਰੇਜੂਏਟ ਡਿਗਰੀ ਘੱਟੋ ਘੱਟ 55 ਫੀਸਦੀ ਅੰਕਾਂ ਨਾਲ।
  • ਪੋਸਟ ਗੇ੍ਰਜੂਏਟ ਕੋਰਸ : ਮਾਸਟਰ ਆਫ ਪਬਲਿਕ ਹੈਲਥ ਜਾਂ ਸਬੰਧਿਤ ਵਿਸ਼ੇ ’ਚ ਪੋਸਟ ਗ੍ਰੇਜੂਏਟ ਡਿਗਰੀ।
  • ਐੱਮਫਿਲ ਤੇ ਪੀਐੱਚਡੀ : ਖੋਜ਼ ਤੇ ਉੱਨਤ ਸਰਵੇ ਲਈ ਪੋਸਟ ਗੇ੍ਰਜੂਏਟ ਪੱਧਰ ’ਤੇ ਚੰਗੇ ਅੰਕ ਜ਼ਰੂਰੀ ਹਨ।

ਜ਼ਰੂਰੀ ਸਕਿੱਲਸ

ਐਜੂਕੇਸ਼ਨ ਐਕਸਪਰਟਸ ਕਹਿੰਦੇ ਹਨ ਕਿ ਇੱਕ ਸਫਲ ਐਪੀਡੇਮਿਓਲਾਜਿਸਟ ਬਣਨ ਲਈ ਵਿਅਕਤੀ ਅੰਦਰ ਦੂਜਿਆਂ ਦੀ ਸੇਵਾ ਦਾ ਭਾਵ ਹੋਣਾ ਬੇਹੱਦ ਜ਼ਰੂਰੀ ਹੈ ਮਹਾਂਮਾਰੀ ਵਿਗਿਆਨੀਆਂ ’ਚ ਸਹਿਣ ਸ਼ਕਤੀ, ਸਹਿਜ, ਇਕਾਗਰਤਾ ਦੀ ਸ਼ਕਤੀ, ਭਾਵਨਾਤਮਕ ਸਥਿਰਤਾ, ਵਿਸ਼ਲੇਸ਼ਤਮਕ ਦਿਮਾਗ, ਸਮੱਸਿਆ ਨੂੰ ਸੁਲਝਾਉਣ ਦੀ ਸਮਰੱਥਾ, ਅਗਵਾਈ ਦੀ ਗੁਣਵੱਤਾ, ਸਮੇਂ ’ਤੇ ਫੈਸਲਾ ਲੈਣ ਦੀ ਸਮਰੱਥਾ, ਆਤਮ ਚਿੰਤਨ ਆਦਿ ਹੋਣਾ ਚਾਹੀਦਾ ਹੈ ਉਨ੍ਹਾਂ ਨੂੰ ਅਜ਼ਾਦ ਰੂਪ ਨਾਲ ਜਾਂ ਇੱਕ ਟੀਮ ਦੇ ਹਿੱਸੇ ਦੇ ਰੂਪ ’ਚ ਕੰਮ ਕਰਨ ’ਚ ਸਮਰੱਥ ਹੋਣਾ ਚਾਹੀਦਾ।

ਨਾਲ ਹੀ ਉਹ ਮੌਖਿਕ ਰੂਪ ਨਾਲ ਲਿਖਤੀ ਰੂਪ ’ਚ, ਸਪੱਸ਼ਟ ਤੇ ਛੋਟੇ ਰੂਪ ਨਾਲ ਸੰਵਾਦ ਕਰਨ ’ਚ ਸਮਰੱਥ ਹੋਣ ਉਹ ਮਹੱਤਵਪੂਰਨ ਵਿਚਾਰਕ ਹੋਣੇ ਚਾਹੀਦੇ ਹਨ, ਜੋ ਆਪਣੇ ਨਤੀਜਿਆਂ ਦਾ ਵਿਸ਼ੇਲੇਸ਼ਣ ਕਰ ਸਕਦੇ ਹੋਣ, ਨਾਲ ਹੀ ਨਾਲ ਪੈਦਾ ਹੋਣ ਵਾਲੀ ਐਮਰਜੈਂਸੀ ਸਥਿਤੀਆਂ ਨੂੰ ਪਛਾਣ ਸਕਦੇ ਹਨ ਇੱਕ ਐਪੀਡੇਮਿਓਲਾਜ਼ਿਸਟ ਨੂੰ ਸ਼ਾਨਦਾਰ ਸਰੋਤਾ ਹੋਣਾ ਚਾਹੀਦਾ ਹੈ ਇੱਕ ਮਹਾਂਮਾਰੀ ਮਾਹਿਰ ਨੂੰ ਗਿਣਤੀ ਰੂਪ ’ਚ ਸੁਖ਼ਸਮ ਅਤੇ ਅੰਕੜਾ ਵਿਸ਼ਲੇਸ਼ਣ ਤੇ ਡਾਟਾ ਪੇਸ਼ ਸਾਫਟਵੇਅਰ ਪ੍ਰੋਗਰਾਮ ਨਾਲ ਕੁਸ਼ਲ ਹੋਣਾ ਚਾਹੀਦਾ ਹੈ।

ਰੁਜ਼ਗਾਰ ਦੀਆਂ ਸੰਭਾਵਨਾਵਾਂ

ਇਸ ਖੇਤਰ ’ਚ ਰੁਜ਼ਗਾਰ ਦੀਆਂ ਅਸੀਮ ਸੰਭਾਵਨਾਵਾਂ ਹਨ ਹਰ ਮੈਡੀਕਲ ਕਾਲਜ ’ਚ ਐਪੀਡੇਮਿਓਲਾਜ਼ਿਸਟ ਦੀ ਜ਼ਰੂਰਤ ਹੁੰਦੀ ਹੈ ਇਸ ਤੋਂ ਇਲਾਵਾ ਉਹ ਜਨਤਕ ਅਤੇ ਨਿਜੀ ਸਿਹਤ ਸੰਸਥਾਵਾਂ, ਸਰਕਾਰੀ ਏਜੰਸੀਆਂ, ਪ੍ਰਯੋਗਸ਼ਾਲਾਵਾਂ, ਦਵਾਈਆਂ ਦੇ ਕਾਰੋਬਾਰ ਜਾਂ ਯੂਨੀਵਰਸਿਟੀਆਂ ਲਈ ਕੰਮ ਕਰ ਸਕਦੇ ਹਨ ਮਹਾਂਮਾਰੀ ਮਾਹਿਰ ਵਿਸ਼ਵ ਸਿਹਤ ਸੰਗਠਨ ਅਤੇ ਸੈਂਟਰ ਫਾਰ ਡਿਜੀਜ਼ ਕੰਟਰੋਲ ਵਰਗੀਆਂ ਸਰਕਾਰੀ ਏਜੰਸੀਆਂ ’ਚ ਸਿਹਤ ਮਾਹਿਰਾਂ ਦੇ ਰੂਪ ’ਚ ਕੰਮ ਕਰ ਸਕਦੇ ਹਨ।

ਸੂਬਾ ਏਡਜ਼ ਕੰਟਰੋਲ ਸੁਸਾਇਟੀ ਵੀ ਐਪੀਡੇਮਿਓਲਾਜ਼ਿਸਟ ਲਈ ਨੌਕਰੀ ਦੇ ਮੌਕੇ ਪ੍ਰਦਾਨ ਕਰਦੀ ਹੈ ਮਹਾਂਮਾਰੀ ਵਿਗਿਆਨ ਮਾਹਿਰ ਨੈਦਾਨਿਕ ਕੰਪਨੀਆਂ ਤੇ ਗੈਰ-ਸਰਕਾਰੀ ਸੰਗਠਨਾਂ, ਅੰਤਰਰਾਸ਼ਟਰੀ ਸੰਗਠਨਾਂ ਤੇ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਲਈ ਨੈਦਾਨਿਕ ਵਿਕਾਸ ਤੇ ਖੋਜ਼ ’ਚ ਰੁਜ਼ਗਾਰ ਲੈ ਸਕਦੇ ਹਨ ਉਹ ਹਸਪਤਾਲਾਂ ’ਚ ਰੋਗੀਆਂ ’ਚ ਬਿਮਾਰੀਆਂ ਦੇ ਪ੍ਰਭਾਵਾਂ ਦਾ ਅਧਿਐਨ ਕਰਨ ਲਈ ਕੰਮ ਕਰਦੇ ਦੇਖੇ ਜਾ ਸਕਦੇ ਹਨ ਨਾਲ ਹੀ ਯੂਨੀਵਰਸਿਟੀਆਂ ’ਚ ਸ਼ੋਧ ਵੀ ਕਰ ਸਕਦੇ ਹਨ।

ਮੁੱਖ ਸੰਸਥਾਨ

  • ਹੋਮੀ ਭਾਭਾ ਨੈਸ਼ਨਲ ਇੰਸਟੀਚਿਊਟ, ਮੁੰਬਈ
  • ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ
  • ਨੈਸ਼ਨਲ ਇੰਸਟੀਚਿਊਟ ਆਫ ਐਪੀਡੇਮਿਲੌਜੀ, ਚੇਨੱਈ
  • ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ, ਗਾਂਧੀ ਨਗਰ
  • ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਈਸੇਜ਼, ਮੁੰਬਈ
  • ਕ੍ਰਿਸ਼ਿਅਨ ਮੈਡੀਕਲ ਕਾਲਜ਼, ਤਮਿਲਨਾਡੂ