Donald Trump: ਡੋਨਾਲਡ ਟਰੰਪ ਨੇ ਗੁਆਇਆ ਆਪਣਿਆਂ ਦਾ ਭਰੋਸਾ

Donald Trump
Donald Trump: ਡੋਨਾਲਡ ਟਰੰਪ ਨੇ ਗੁਆਇਆ ਆਪਣਿਆਂ ਦਾ ਭਰੋਸਾ

Donald Trump: ਇਹ ਤਾਂ ਭਵਿੱਖ ਦੇ ਗਰਭ ’ਚ ਛੁਪਿਆ ਹੈ ਕਿ ਰੂਸ, ਯੂਕਰੇਨ ਜੰਗ ਸਬੰਧੀ ਦੋਵਾਂ ਦੇਸ਼ਾਂ ਦਾ ਕੀ ਫੈਸਲਾ ਹੋਵੇਗਾ ਜਾਂ ਜੰਗ ਕਦੋਂ ਤੱਕ ਖਤਮ ਹੋਵੇਗੀ ਜਾਂ ਸਹਿਮਤੀ ਦੇ ਹਾਲਾਤ ਬਣਨਗੇ ਜਾਂ ਨਹੀਂ, ਪਰ ਇੱਕ ਗੱਲ ਸਾਫ ਹੋ ਗਈ ਹੈ ਕਿ ਅਮਰੀਕਾ ਦੇ ਲੋਕਾਂ ਨੂੰ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲੇ ਸਬੰਧੀ ਭਰੋਸਾ ਨਹੀਂ ਹੈ ਅਮਰੀਕਾ ’ਚ ਰਾਸ਼ਟਰਪਤੀ ਅਹੁਦੇ ਦੀ ਚੋਣ ਸਮੇਂ 81 ਫੀਸਦੀ ਅਮਰੀਕੀਆਂ ਨੂੰ ਭਰੋਸਾ ਸੀ ਕਿ ਟਰੰਪ ਵੱਲੋਂ ਜੋ ਫੈਸਲਾ ਲਿਆ ਜਾਵੇਗਾ, ਉਹ ਭਰੋਸੇ ਲਾਇਕ ਹੋਵੇਗਾ ਭਾਵ ਕਿ ਉਹ ਸੋਚ ਸਮਝ ਭਰਿਆ ਫੈਸਲਾ ਹੋਵੇਗਾ ਕਹਿਣ ਦਾ ਮਤਲਬ ਇਹ ਹੈ ਕਿ ਅਮਰੀਕਾ ਦੇ 81 ਫੀਸਦੀ ਨਾਗਰਿਕ ਇਹ ਮੰਨ ਕੇ ਚੱਲ ਰਹੇ ਸਨ।

ਇਹ ਖਬਰ ਵੀ ਪੜ੍ਹੋ : Punjab Schools: ਪੰਜਾਬ ਦੇ ਇਨ੍ਹਾਂ ਸਕੂਲਾਂ ‘ਚ ਆਨਲਾਈਨ ਕਲਾਸਾਂ ਲਾਉਣ ਦੇ ਹੁਕਮ ਹੋਏ ਜਾਰੀ, ਜਾਣੋ ਕਾਰਨ

ਕਿ ਟਰੰਪ ਵੱਲੋਂ ਰੂਸ ਯੁਕਰੇਨ ਜੰਗ ਸਬੰਧੀ ਲਿਆ ਜਾਣ ਵਾਲਾ ਫੈਸਲਾ ਭਰੋਸੇ ਲਾਇਕ ਹੋਵੇਗਾ ਰਾਸ਼ਟਰਪਤੀ ਬਣਨ ਤੋਂ ਬਾਅਦ ਜਿਸ ਤਰ੍ਹਾਂ ਟਰੰਪ ਵੱਲੋਂ ਇੱਕ ਤੋਂ ਬਾਅਦ ਇੱਕ ਤੁਗਲਕੀ ਫੈਸਲੇ ਲਏ ਜਾ ਰਹੇ ਹਨ ਅਤੇ ਜਿਸ ਤਰ੍ਹਾਂ ਨਾਲ ਵਿਸ਼ਵ ਦੇ ਦੇਸ਼ਾਂ ਨੂੰ ਧਮਕਾਉਣਾ ਸ਼ੁਰੂ ਕੀਤਾ ਹੈ ਉਸ ਨਾਲ ਟਰੰਪ ਦੇ ਨਾਲ ਹੀ ਅਮਰੀਕਾ ਦੀ ਫਜੀਅਤ ਹੀ ਜ਼ਿਆਦਾ ਕਰਵਾਈ ਹੈ ਵਿਸ਼ਵ ਮੁਖੀ ਬਣਨ ਦੇ ਯਤਨ ’ਚ ਟਰੰਪ ਅਤੇ ਅਮਰੀਕਾ ਦੋਵਾਂ ਦੀ ਹੀ ਸਾਖ ’ਚ ਤੇਜ਼ੀ ਨਾਲ ਗਿਰਾਵਟ ਆਈ ਹੈ ਟਰੰਪ-ਪੁਤਿਨ ਮੁਲਾਕਾਤ ਤੋਂ ਬਾਅਦ ਵੀ ਸਾਫ ਹੋ ਗਿਆ ਹੈ ਕਿ ਕੋਈ ਠੋਸ ਫੈਸਲਾ ਨਹੀਂ ਹੋ ਸਕਿਆ ਅਤੇ ਭਾਵੇਂ ਯੂਕਰੇਨ ਦੀ ਜੇਲੇਂਸਕੀ ਨੂੰ ਟਰੰਪ ਨੇ ਚਰਚਾ ਲਈ ਅਮਰੀਕਾ ਸੱਦਿਆ ਹੋਵੇ ਅਤੇ ਗੱਲਬਾਤ ਵੀ ਹੋਈ ਹੋਵੇ, ਪਰ ਹਰ ਪਾਸੇ ਇਹੀ ਹੋ ਰਿਹਾ ਹੈ। Donald Trump

ਕਿ ਇਸ ਮੁਲਾਕਾਤ ਤੋਂ ਬਾਅਦ ਅਮਰੀਕਾ ਦੀ ਕਿਰਕਰੀ ਤਾਂ ਸਾਫ ਦਿਖਾਈ ਦੇ ਰਹੀ ਹੈ ਇਸ ਤੋਂ ਪਹਿਲਾਂ ਜੇਲੇਂਸਕੀ ਅਤੇ ਟਰੰਪ ਦੀ ਬੀਤੀ ਦਿਨੀਂ ਮੁਲਾਕਾਤ ਸਮੇਂ ਜਿਸ ਤਰ੍ਹਾਂ ਨਾਲ ਅਮਰੀਕਾ ਦੀ ਕਿਰਕਰੀ ਹੋਈ ਉਹ ਵੀ ਸਾਰਿਆਂ ਦੇ ਸਾਹਮਣੇ ਹੈ ਭਾਵੇਂ ਪੁਤਿਨ ਜੇਲੇਂਸਕੀ ਮੁਲਾਕਾਤ ਕਰਨ ਨੂੰ ਰਾਜ਼ੀ ਹੋ ਗਏ ਹੋਣ ਪਰ ਸੀਜ ਫਾਇਰ ਹੋ ਵੀ ਗਿਆ ਤਾਂ ਉਹ ਸਥਾਈ ਸੀਜਫਾਇਰ ਹੋਵੇਗਾ ਇਹ ਗੱਲ ਜੇ-ਤੇ ਵਾਲੀ ਹੈ ਇਨ੍ਹਾਂ ਹਾਲਾਤਾਂ ’ਚ ਪਿਊ ਰਿਸਰਚ ਵੱਲੋਂ ਹਾਲ ਹੀ ’ਚ ਕੀਤੇ ਗਏ ਸਰਵੇ ’ਚ ਜੋ ਨਤੀਜੇ ਸਾਹਮਣੇ ਆਏ ਹਨ ਉਹ ਕਿਸੇ ਵਿਸ਼ਵ ਆਗੂ ਲਈ ਕਾਫੀ ਵੱਡੀ ਪ੍ਰੇਸ਼ਾਨੀ ਵਾਲੇ ਹਨ 81 ਫੀਸਦੀ ਭਰੋਸੇ ਲਾਇਕ ਆਗੂ ’ਤੇ 40 ਫੀਸਦੀ ਅਮਰੀਕੀਆਂ ਦਾ ਭਰੋਸਾ ਅਤੇ ਇਨ੍ਹਾਂ ’ਚ ਵੀ 25 ਫੀਸਦੀ ਦਾ ਥੋੜ੍ਹਾ ਭਰੋਸਾ ਤਾਂ ਫਿਰ ਦੇਖਿਆ ਜਾਵੇ ਤਾਂ ਸਿਰਫ 15 ਫੀਸਦੀ ਅਮਰੀਕੀ ਹੀ ਟਰੰਪ ’ਤੇ ਪੂਰੀ ਤਰ੍ਹਾਂ ਨਾਲ ਭਰੋਸਾ ਪ੍ਰਗਟਾ ਰਹੇ ਹਨ।

59 ਫੀਸਦੀ ਅਮਰੀਕੀਆਂ ਨੂੰ ਤਾਂ ਟਰੰਪ ’ਤੇ ਹੁਣ ਬਿਲਕੁਲ ਵੀ ਭਰੋਸਾ ਨਹੀਂ ਰਿਹਾ ਹੈ ਦੇਖਿਆ ਜਾਵੇ ਤਾਂ ਜਿੱਥੇ ਦੁਨੀਆ ਦੇ ਦੇਸ਼ ਤਾਂ ਟਰੰਪ ਦੇ ਵਿਹਾਰ ਤੋਂ ਪ੍ਰੇਸ਼ਾਨ ਹਨ ਹੀ ਉਥੇ ਅਮਰੀਕੀਆਂ ਨੂੰ ਵੀ ਅਮਰੀਕਾ ਦਾ ਭਵਿੱਖ ਕੋਈ ਚੰਗਾ ਸੰਕੇਤ ਦਿੰਦਾ ਨਹੀਂ ਲੱਗ ਰਿਹਾ ਹੈ ਟਰੰਪ ਦੀ ਹਰ ਧਮਕੀ ਹਵਾ ਹਵਾਈ ਬਣ ਕੇ ਰਹਿ ਗਈ ਹੈ ਇਸ ਦੇ ਨਾਲ ਹੀ ਟਰੰਪ ਵੱਲੋਂ ਕਹੀਆਂ ਜਾਣ ਵਾਲੀਆਂ ਗੱਲਾਂ ਕਦੋਂ ਤੱਕ ਰਹਿਣਗੀਆਂ ਇਸ ’ਤੇ ਵੀ ਦੁਨੀਆ ਦੇ ਲੋਕਾਂ ਨੂੰ ਸ਼ੱਕ ਹੋਣ ਲੱਗਿਆ ਹੈ ਦੇਖਿਆ ਜਾਵੇ ਤਾਂ ਟਰੰਪ ਕਿਸੇ ਮਸਖਰੇਂ ਦੀ ਛਵੀ ’ਚ ਦੁਨੀਆ ਦੇ ਦੇਸ਼ਾਂ ਸਾਹਮਣੇ ਆ ਰਹੇ ਹਨ ਟੈਰਿਫ ਵਾਰ ਸਾਹਮਣੇ ਹੈ ਟੈਰਿਫ ਦੇ ਨਾਂਅ ’ਤੇ ਦੇਸ਼ਾਂ ਨੂੰ ਧਮਕਾਉਣਾ ਜ਼ਿਆਦਾ ਨਹੀਂ ਚੱਲ ਸਕਦਾ। Donald Trump

ਇਹ ਅਮਰੀਕਾ ਨੂੰ ਸਮਝਣਾ ਪਵੇਗਾ ਇਸ ਤੋਂ ਪਹਿਲਾਂ ਕਨਾਡਾ ਨੂੰ ਆਪਣਾ 51ਵਾਂ ਸੂਬਾ ਕਹਿਣਾ ਦਬੰਗਾਈ ਦਾ ਵੱਡਾ ਨਮੂਨਾ ਹੈ ਭਾਰਤ ਪਾਕਿਸਤਾਨ ਵਿਚਕਾਰ ਆਪ੍ਰੇਸ਼ਨ ਸੰਧੂਰ ਦੌਰਾਨ ਸੀਜਫਾਇਰ ਕਰਨ ਦੇ ਦਾਅਵਿਆਂ ਦੀ ਪੋਲ ਖੁੱਲ੍ਹ ਗਈ ਹੈ ਦੇਖਿਆ ਜਾਵੇ ਤਾਂ ਟਰੰਪ ਸਖਤ ਰਵੱਈਆ ਅਪਣਾਉਂਦੇ ਹੋਏ ਦੁਨੀਆ ਦੇ ਦੇਸ਼ਾਂ ਨੂੰ ਡਰਾਉਣ ਧਮਕਾਉਣ ’ਚ ਲੱਗੇ ਹੋਏ ਹਨ ਹਾਲਾਂਕਿ ਚਾਹੇ ਟੈਰਿਫ ਨੀਤੀ ਹੋਵੇ ਜਾਂ ਉਪਨਿਵੇਸ਼ਵਾਦੀ ਸੋਚ, ਦੇਰ ਸਵੇਰੇ ਇਸ ਦਾ ਖਾਮਿਆਜ਼ਾ ਅਮਰੀਕਾ ਨੂੰ ਹੀ ਭੁਗਤਣਾ ਪਵੇਗਾ ਅਤੇ ਬੀਤੀ ਬੈਠਕ ਦੌਰਾਨ ਵਾੲ੍ਹੀਟ ਹਾਊਸ ’ਚ ਟਰੰਪ ਅਤੇ ਜੇਲੇਂਸਕੀ ਵਿਚਕਾਰ ਤਿੱਖੀ ਬਹਿਸ ਅਤੇ ਨੋਕ-ਝੋਕ ਨਾਲ ਦੁਨੀਆ ਦੇ ਦੇਸ਼ਾਂ ’ਚ ਸਾਹਸ ਦਾ ਸੰਚਾਰ ਹੋਇਆ ਹੈ।

ਵਾੲ੍ਹੀਟ ਹਾਊਸ ਦੀ ਘਟਨਾ ਦਾ ਤੁਰੰਤ ਨਤੀਜਾ ਹੀ ਇਹ ਸਾਹਮਣੇ ਆ ਗਿਆ ਹੈ ਕਿ ਯੂਰਪ ਦੇ ਦੇਸ਼ ਇੱਕ ਪੱਧਰ ’ਚ ਯੂਕਰੇਨ ਨਾਲ ਖੜ੍ਹੇ ਹੋਣ ਲੱਗੇ ਹਨ ਤਾਂ ਦੂਜੇ ਪਾਸੇ ਆਪਣਾ ਨਵਾਂ ਆਗੂ ਚੁਣਨ ’ਤੇ ਵਿਚਾਰ ਕਰਨ ਲੱਗੇ ਹਨ ਹਾਲਾਂਕਿ ਜੇਲੇਂਸਕੀ ਨੇ ਦੇਸ਼ ਹਿੱਤ ਨੂੰ ਪਹਿਲਾ ਦਰਜਾ ਦਿੱਤਾ ਹੈ ਅਤੇ ਅਮਰੀਕਾ ਨਾਲ ਹੁਣ ਵੀ ਖਣਿਜਾਂ ’ਤੇ ਅਧਿਕਾਰ ਦੇਣ ’ਤੇ ਸਹਿਮਤੀ ਸਮਝੌਤਾ ਕਰਨ ਨੂੰ ਲਗਭਗ ਤਿਆਰ ਹੈ ਪਰ ਅਮਰੀਕਾ ਦਬਾਅ ਬਣਾ ਕੇ ਅਤੇ ਡਰਾ ਧਮਕਾ ਕੇ ਸਮਝੌਤਾ ਕਰਨਾ ਚਾਹੁੰਦਾ ਹੈ ਇਹੀ ਕਾਰਨ ਹੈ ਕਿ ਸਮਝੌਤੇ ਦੇ ਰੂਪ ’ਤੇ ਚਰਚਾ ਕਰਨ ਆਏ ਜੇਲੇਂਸਕੀ ਨੂੰ ਹੀ ਰੂਸ ਯੂਕਰੇਨ ਜੰਗ ਦਾ ਜਿੰਮੇਵਾਰ ਦੱਸਦਿਆਂ ਤਿੱਖੀ ਨੋਕ-ਝੋਕ ਤੱਕ ਹਾਲਾਤ ਪਹੁੰਚ ਗਏ ਭਵਿੱਖ ’ਚ ਕੀ ਹੁੰਦਾ ਹੈ।

ਇਹ ਤਾਂ ਵੱਖ ਗੱਲ ਹੈ ਪਰ ਚਾਹੇ ਰੂਸ-ਯੂਕਰੇਨ ਜੰਗ ਹੋਵੇ, ਭਾਵੇਂ ਇਜ਼ਾਰਈਲ ਹਮਾਸ ਜਾਂ ਫਿਰ ਭਾਰਤ-ਪਾਕਿ ਟਰੰਪ ਕਿਸੇ ਬਹਰੂਪੀਏ ਦੀ ਤਰ੍ਹਾਂ ਨਾਲ ਐਕਸਪੋਜ਼ ਹੋ ਗਏ ਹਨ ਇਸ ਨਾਲ ਰੂਸ ਅਤੇ ਪੁਤਿਨ ਦਾ ਵਿਸ਼ਵ ਰਾਜਨੀਤੀ ’ਚ ਉਭਾਰ ਦਾ ਮੌਕਾ ਮਿਲਿਆ ਹੈ, ਉਥੇ ਦੁਨੀਆ ਦੇ ਦੇਸ਼ਾਂ ਦੀ ਕੋਰੋਨਾ ਅਤੇ ਹੋਰ ਨੀਤੀਆਂ ਕਾਰਨ ਚੀਨ ਪ੍ਰਤੀ ਬਣੀ ਸੋਚ ’ਚ ਵੀ ਬਦਲਾਅ ਆਉਣ ਲੱਗਿਆ ਹੈ ਇਸ ਦੇ ਨਾਲ ਹੀ ਦੁਨੀਆ ਦੇ ਦੇਸ਼ਾਂ ’ਚ ਅੱਜ ਭਾਰਤ ਦੀ ਛਵੀ ਵੀ ਬਦਲਾਅ ਆਇਆ ਹੈ ਅਤੇ ਭਾਰਤ ਨੂੰ ਮਜ਼ਬੂਤ ਅਤੇ ਦੁਨੀਆ ਦੀ ਅਗਵਾਈ ਕਰਨ ’ਚ ਸਖ਼ਸ਼ਮ ਦੇਸ਼ ਦੇ ਰੂਪ ’ਚ ਦੇਖਿਆ ਜਾਣ ਲੱਗਿਆ ਹੈ ਟੈਰਿਫ ਵਾਰ ਦੇ ਨਾਂਅ ’ਤੇ ਭਾਰਤ ਨੂੰ ਧਮਕਾਉਣਾ ਅਤੇ ਪਾਕਿਸਤਾਨ ਦੇ ਫੌਜ ਮੁਖੀ ਨਾਲ ਲੰਚ ਕਰਨ ਨਾਲ ਅਮਰੀਕਾ ਤੇ ਟਰੰਪ ਦੋਵਾਂ ਦੀ ਸਾਖ ਨਕਾਰਾਤਮਕ ਰੂਪ ਨਾਲ ਪ੍ਰਭਾਵਿਤ ਹੋਈ ਹੈ। Donald Trump

ਟਰੰਪ ਦੇ ਫੈਸਲੇ ਦੇ ਇਹੀ ਹਾਲਾਤ ਰਹੇ ਤਾਂ ਅਮਰੀਕਾ ਹਾਸ਼ੀਏ ’ਤੇ ਆ ਜਾਵੇ ਤਾਂ ਕੋਈ ਅਚਾਨਕ ਗੱਲ ਨਹੀਂ ਹੋਵੇਗੀ ਟਰੰਪ ਦੇ ਸਲਾਹਕਾਰਾਂ ਨੂੰ ਇਹ ਸਮਝਣਾ ਪਵੇਗਾ ਕਿ ਡਰਾਉਣ ਧਮਕਾਉਣ ਦਾ ਜਾਂ ਦਾਦਾਗਿਰੀ ਦਾ ਸਮਾਂ ਨਹੀਂ ਰਿਹਾ ਹੈ ਛੋਟੇ ਤੋਂ ਛੋਟਾ ਦੇਸ਼ ਆਪਣੀ ਹੋਂਦ ਲਈ ਲੰਮਾ ਸੰਘਰਸ਼ ਕਰਨ ਤੋਂ ਪਿੱਛੇ ਹਟਣ ਵਾਲਾ ਜਾਂ ਝੁਕਣ ਵਾਲਾ ਨਹੀਂ ਹੈ ਰੂਸ ਯੂਕਰੇਨ ਜੰਗ ਇਸ ਦੀ ਜਿਉਂਦੀ ਜਾਗਦੀ ਉਦਾਹਰਨ ਹੈ ਟਰੰਪ ਨੂੰ ਆਪਣੀ ਹੈਸੀਅਤ ਕਾਇਮ ਰੱਖਣੀ ਹੈ ਤਾਂ ਉਸ ਨੂੰ ਆਪਣੀ ਕਾਰਜ਼ਸ਼ੈਲੀ ’ਚ ਬਦਲਾਅ ਲਿਆਉਣਾ ਪਵੇਗਾ ਨਹੀਂ ਤਾਂ ਉਹ ਆਪਣੇ ਦੇਸ਼ ’ਚ ਹੀ ਬਦਨਾਮੀ ਦੇ ਸਿਖਰ ’ਤੇ ਪਹੁੰਚ ਜਾਵੇਗਾ ਟਰੰਪ ਨੂੰ ਆਪਣੇ ਪਰਾਏ ਦੀ ਪਛਾਣ ਕਰਨੀ ਪਵੇਗੀ ਐਲਨ ਮਸਕ ਨੇ ਅੱਜ ਸਾਥ ਛੱਡ ਦਿੱਤਾ ਹੈ ਸਗੋਂ ਟਰੰਪ ਖਿਲਾਫ ਝੰਡਾ ਚੁੱਕ ਲਿਆ ਹੈ। Donald Trump

ਇਹ ਲੇਖਕ ਦੇ ਆਪਣੇ ਵਿਚਾਰ ਹਨ
ਡਾ. ਰਾਜਿੰਦਰ ਪ੍ਰਸ਼ਾਦ ਸ਼ਰਮਾ