Health News: ਪੰਜਾਬ ਦੇ ਇਸ ਜ਼ਿਲ੍ਹੇ ’ਚ ਵੱਧ ਰਹੇ ਖਤਰਨਾਕ ਬਿਮਾਰੀ ਦੇ ਮਰੀਜ਼, ਘਰ-ਘਰ ਕੀਤੀ ਜਾ ਰਹੀ ਅਪੀਲ, ਜਾਣੋ…

Health News
Health News: ਪੰਜਾਬ ਦੇ ਇਸ ਜ਼ਿਲ੍ਹੇ ’ਚ ਵੱਧ ਰਹੇ ਖਤਰਨਾਕ ਬਿਮਾਰੀ ਦੇ ਮਰੀਜ਼, ਘਰ-ਘਰ ਕੀਤੀ ਜਾ ਰਹੀ ਅਪੀਲ, ਜਾਣੋ...

ਹੁਸ਼ਿਆਰਪੁਰ (ਸੱਚ ਕਹੂੰ ਨਿਊਜ਼)। Health News: ਜ਼ਿਲ੍ਹੇ ’ਚ ਚਿਕਨਗੁਨੀਆ ਦੇ 2 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵੀ 24 ਤੱਕ ਪਹੁੰਚ ਗਈ ਹੈ। ਇਸ ਦੌਰਾਨ, ‘ਹਰ ਸ਼ੁੱਕਰਵਾਰ ਡੇਂਗੂ ਅਤੇ ਜੰਗ’ ਮੁਹਿੰਮ ਤਹਿਤ, ਸਿਹਤ ਵਿਭਾਗ ਨੇ ਅੱਜ ਸਿਵਲ ਸਰਜਨ ਡਾ. ਪਵਨ ਕੁਮਾਰ ਸ਼ਗੋਤਰਾ ਦੀ ਅਗਵਾਈ ਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਜਗਦੀਪ ਸਿੰਘ ਦੀ ਅਗਵਾਈ ਹੇਠ ਜ਼ਿਲ੍ਹੇ ਭਰ ’ਚ ਡੇਂਗੂ ਵਿਰੋਧੀ ਗਤੀਵਿਧੀਆਂ ਚਲਾਈਆਂ। ਇਸ ਮੁਹਿੰਮ ਤਹਿਤ, ਲਾਰਵਾ ਵਿਰੋਧੀ ਟੀਮਾਂ ਨੇ ਜ਼ੇਲ੍ਹਾਂ, ਸਰਕਾਰੀ ਦਫ਼ਤਰਾਂ ਤੇ ਘਰਾਂ ਆਦਿ ’ਚ ਮੱਛਰਾਂ ਦੇ ਲਾਰਵੇ ਦੀ ਜਾਂਚ ਕੀਤੀ ਤੇ ਨਗਰ ਨਿਗਮ ਦੀਆਂ ਟੀਮਾਂ ਵੱਲੋਂ 6 ਚਲਾਨ ਜਾਰੀ ਕੀਤੇ ਗਏ। Health News

ਇਹ ਖਬਰ ਵੀ ਪੜ੍ਹੋ : Uttarakhand Cloudburst: ਉਤਰਾਖੰਡ ’ਚ ਅੱਧੀ ਰਾਤ ਫਟਿਆ ਬੱਦਲ…ਭਿਆਨਕ ਤਬਾਹੀ, ਸੁੱਤੇ ਹੋਏ ਲੋਕਾਂ ’ਤੇ ਕਹਿਰ

ਇਨ੍ਹਾਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਪਵਨ ਕੁਮਾਰ ਨੇ ਦੱਸਿਆ ਕਿ ਡੇਂਗੂ ਵਿਰੋਧੀ ਗਤੀਵਿਧੀਆਂ ਤਹਿਤ ਅੱਜ ਹੁਸ਼ਿਆਰਪੁਰ ਸ਼ਹਿਰ ’ਚ ਡਾ. ਜਗਦੀਪ ਸਿੰਘ ਦੀ ਅਗਵਾਈ ਹੇਠ ਲਾਰਵਾ ਵਿਰੋਧੀ ਟੀਮਾਂ ਵੱਲੋਂ ਵੱਖ-ਵੱਖ ਖੇਤਰਾਂ ’ਚ 59 ਸਰਕਾਰੀ ਦਫ਼ਤਰਾਂ ਤੇ 81 ਘਰਾਂ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ, ਸਰਕਾਰੀ ਦਫ਼ਤਰਾਂ ਵਿੱਚ 44 ਡੱਬਿਆਂ ਤੇ ਘਰਾਂ ’ਚ 117 ਡੱਬਿਆਂ ’ਚ ਮੱਛਰਾਂ ਦੇ ਲਾਰਵੇ ਪਾਏ ਗਏ। ਜਿਨ੍ਹਾਂ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ। ਜਿੱਥੇ ਪਾਣੀ ਦਾ ਨਿਕਾਸ ਨਹੀਂ ਹੋ ਸਕਿਆ, ਉੱਥੇ ਲਾਰਵਾ ਮਾਰਨ ਵਾਲਾ ਸਪਰੇਅ ਕੀਤਾ ਗਿਆ। ਇਸ ਦੌਰਾਨ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ।

ਸਿਵਲ ਸਰਜਨ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ’ਚ ਹੁਣ ਤੱਕ ਡੇਂਗੂ ਦੇ 24 ਤੇ ਚਿਕਨਗੁਨੀਆ ਦੇ 2 ਮਾਮਲੇ ਸਾਹਮਣੇ ਆਏ ਹਨ। ਪਰ ਮੀਂਹ ਤੋਂ ਬਾਅਦ ਮੱਛਰਾਂ ਦੇ ਵਾਧੇ ਨੂੰ ਰੋਕਣ ਤੇ ਡੇਂਗੂ ਅਤੇ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਨੂੰ ਰੋਕਣ ਲਈ ਕੁਝ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ। ਕਿਸੇ ਵੀ ਤਰ੍ਹਾਂ ਦੇ ਡੱਬਿਆਂ ’ਚ ਪਾਣੀ ਇਕੱਠਾ ਨਾ ਹੋਣ ਦਿਓ ਤੇ ਹਫ਼ਤੇ ’ਚ ਘੱਟੋ-ਘੱਟ ਇੱਕ ਵਾਰ ਪਾਣੀ ਦੇ ਡੱਬਿਆਂ ਨੂੰ ਸਾਫ਼ ਤੇ ਸੁੱਕਾ ਰੱਖੋ। Health News

ਕਿਉਂਕਿ ਡੇਂਗੂ ਤੇ ਚਿਕਨਗੁਨੀਆ ਫੈਲਾਉਣ ਵਾਲਾ ਏਡੀਜ਼ ਮੱਛਰ ਇਨ੍ਹਾਂ ਡੱਬਿਆਂ/ਭਾਂਡਿਆਂ ਜਿਵੇਂ ਕਿ ਕੂਲਰ, ਟਾਇਰ, ਬਾਲਟੀਆਂ, ਫਰਿੱਜ ਦੇ ਪਿੱਛੇ ਰੱਖੇ ਗਏ ਟਰੇ, ਮਿੱਟੀ ਦੇ ਗਮਲੇ ਆਦਿ ’ਚ ਇਕੱਠੇ ਹੋਏ ਸਾਫ਼ ਪਾਣੀ ’ਚ ਪ੍ਰਜਨਨ ਕਰਦਾ ਹੈ। ਇਸ ਲਈ, ਹਫ਼ਤੇ ’ਚ ਘੱਟੋ-ਘੱਟ ਇੱਕ ਵਾਰ ਪਾਣੀ ਦੇ ਡੱਬਿਆਂ ਨੂੰ ਖਾਲੀ ਕਰਨਾ, ਸਾਫ਼ ਤੇ ਸੁਕਾਉਣਾ ਜ਼ਰੂਰੀ ਹੈ, ਜੋ ਕਿ ਏਡੀਜ਼ ਮੱਛਰਾਂ ਦੀ ਪ੍ਰਜਨਨ ਨੂੰ ਰੋਕਣ ਲਈ ਬਹੁਤ ਜ਼ਰੂਰੀ ਹੈ। ਅਜਿਹਾ ਕਰਕੇ ਹੀ ਡੇਂਗੂ/ਚਿਕਨਗੁਨੀਆ ਨੂੰ ਰੋਕਿਆ ਜਾ ਸਕਦਾ ਹੈ।