
Punjab Weather: ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਯੂਪੀ ਅਤੇ ਹਿਮਾਚਲ ’ਚ ਬਦਲੇਗਾ ਮੌਸਮ
Punjab Weather: ਹਿਸਾਰ/ਫਿਰੋਜ਼ਪੁਰ (ਸੱਚ ਕਹੂੰ/ਸੰਦੀਪ ਸਿੰਹਮਾਰ/ਜਗਦੀਪ। ਚੱਕਰਵਾਤੀ ਸਰਕੂਲੇਸ਼ਨ ਦੇ ਪ੍ਰਭਾਵ ਕਾਰਨ ਅੱਜ ਤੋਂ ਪੂਰੇ ਉੱਤਰੀ ਭਾਰਤ ਦੇ ਨਾਲ-ਨਾਲ ਦੱਖਣ ਵਿੱਚ ਉੱਤਰ-ਪੂਰਬੀ ਭਾਰਤ ਵਿੱਚ ਮੀਂਹ ਦਾ ਪੜਾਅ ਇੱਕ ਵਾਰ ਫਿਰ ਸ਼ੁਰੂ ਹੋਣ ਜਾ ਰਿਹਾ ਹੈ। ਇਹ ਮੌਸਮੀ ਤਬਦੀਲੀ ਐਤਵਾਰ ਤੱਕ ਰਹਿ ਸਕਦੀ ਹੈ।
ਭਾਰਤ ਮੌਸਮ ਵਿਭਾਗ ਅਤੇ ਸਕਾਈਮੇਟ ਮੌਸਮ ਦੇ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਪੱਛਮੀ ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ, ਰਾਜਸਥਾਨ, ਦਿੱਲੀ, ਹਿਮਾਚਲ, ਉੱਤਰਾਖੰਡ ਵਿੱਚ ਦਰਮਿਆਨੇ ਪੱਧਰ ਦਾ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਹੀ, ਤੇਲੰਗਾਨਾ, ਦੱਖਣੀ ਛੱਤੀਸਗੜ੍ਹ, ਵਿਦਰਭ, ਮਰਾਠਵਾੜਾ, ਕੋਂਕਣ-ਗੋਆ ਅਤੇ ਤੱਟਵਰਤੀ ਕਰਨਾਟਕ ਵਿੱਚ ਦਰਮਿਆਨੇ ਤੋਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਉੱਤਰ-ਪੂਰਬੀ ਭਾਰਤ, ਅੰਡੇਮਾਨ-ਨਿਕੋਬਾਰ, ਗੁਜਰਾਤ, ਜੰਮੂ ਅਤੇ ਕਸ਼ਮੀਰ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ। ਪੂਰਬੀ ਅਤੇ ਦੱਖਣੀ ਰਾਜਸਥਾਨ, ਰਾਇਲਸੀਮਾ, ਤਾਮਿਲਨਾਡੂ ਅਤੇ ਲਕਸ਼ਦੀਪ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਮੁੱਖ ਬਾਰਿਸ਼ ਕੇਂਦਰ ਇਸ ਸਮੇਂ ਬੰਗਾਲ ਦੀ ਖਾੜੀ ਤੋਂ ਆਂਧਰਾ-ਓਡੀਸ਼ਾ ਵੱਲ ਵਧ ਰਿਹਾ ਹੈ। ਇਸ ਮੌਸਮ ਪ੍ਰਣਾਲੀ ਦੇ ਕਾਰਨ, ਉੱਤਰੀ ਭਾਰਤ ਵਿੱਚ ਮੀਂਹ ਪੈਣ ਦੀ ਸੰਭਾਵਨਾਾ ਹੈ। ਆਈਐੱਮਡੀ ਦੇ ਮੌਸਮ ਬੁਲੇਟਿਨ ਅਨੁਸਾਰ ਇਸ ਤੋਂ ਬਾਅਦ ਅਗਸਤ ਦੇ ਆਖਰੀ ਦਿਨਾਂ ਵਿੱਚ ਮਾਨਸੂਨੀ ਮੀਂਹ ਇੱਕ ਵਾਰ ਫਿਰ ਸਰਗਰਮ ਹੋ ਸਕਦਾ ਹੈ। Punjab Weather
Read Also : ਏਸੀ ਦਾ ਬਿੱਲ ਲਿਆਉਂਦੈ ਮੁੜ੍ਹਕਾ! ਤਾਂ ਅਪਣਾਓ ਇਹ ਤਰੀਕਾ
ਬਦਲਦੇ ਮੌਸਮ ਦੌਰਾਨ ਪਿਛਲੇ 24 ਘੰਟਿਆਂ ਦੌਰਾਨ ਹਰਿਆਣਾ ਦੇ ਪੰਚਕੂਲਾ, ਯਮੁਨਾਨਗਰ, ਅੰਬਾਲਾ, ਸੋਨੀਪਤ, ਰੋਹਤਕ, ਕੈਥਲ, ਕਰਨਾਲ ਅਤੇ ਪੰਜਾਬ ਦੀ ਰਾਜਧਾਨੀ ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਤਰਨਤਾਰਨ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਫਿਰੋਜ਼ਪੁਰ, ਮੋਗਾ, ਲੁਧਿਆਣਾ, ਚੰਡੀਗੜ੍ਹ, ਰੂਪਨਗਰ ਵਿੱਚ ਵੀ ਮੀਂਹ ਪਿਆ। Haryana Weather
ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹ ਦੀ ਮਾਰ ਹੇਠ
ਪਹਾੜਾਂ ’ਚ ਪੈ ਰਹੇ ਭਾਰੀ ਮੀਂਹ ਤੋਂ ਬਾਅਦ ਡੈਮਾਂ ’ਚੋਂ ਛੱਡੇ ਜਾ ਰਹੇ ਪਾਣੀ ਕਾਰਨ ਪੰਜਾਬ ਦੇ ਕਈ ਸਰਹੱਦੀ ਜ਼ਿਲ੍ਹਿਆਂ ’ਚ ਹੜ੍ਹ ਜਿਹੇ ਹਾਲਾਤ ਬਣ ਗਏ ਹਨ। ਅੱਜ ਹੁਸ਼ਿਆਰਪੁਰ ਦੇ ਇੱਕ ਪਿੰਡ ’ਚ ਬਣੇ ਚੋਏ ’ਚ ਤੇਜ਼ ਪਾਣੀ ਆਉਣ ਕਾਰਨ ਇੱਕ ਕਾਰ ਰੁੜ ਗਈ। ਲੋਕਾਂ ਦੀ ਮੱਦਦ ਨਾਲ ਕਾਰ ਚਾਲਕ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਕਾਰ ਨੂੰ ਰੱਸੀਆਂ ਬੰਨ੍ਹ ਕੇ ਪਾਣੀ ’ਚ ਬਾਹਰ ਖਿੱਚਿਆ ਗਿਆ। ਓਧਰ ਸਤਲੁਜ ਨਦੀ ’ਤੇ ਪਾਕਿਸਤਾਨ ’ਚ ਬਣਿਆ ਇੱਕ ਕੱਚਾ ਬੰਨ੍ਹ ਟੁੱਟਣ ਕਾਰਨ ਫਿਰੋਜ਼ਪੁਰ ਦੇ ਗੱਟੀ ਰਾਜੋਕੇ ਪਿੰਡ ਦੇ ਖੇਤ ਪਾਣੀ ’ਚ ਡੁੱਬ ਗਈ ਅਤੇ ਪਾਣੀ ਬੀਐੱਸਐੱਫ ਦੀ ਚੌਂਕੀ ਤੱਕ ਪਹੁੰਚ ਗਿਆ। ਜਲਾਲਾਬਾਦ ਦੇ ਸਰਹੱਦੀ ਪਿੰਡਾਂ ’ਚ ਵੀ ਹਾਲਾਤ ਖਰਾਬ ਹਨ। ਸਤਲੁਜ ਦਰਿਆ ਦੇ ਪਾਣੀ ਕਾਰਨ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ। ਪਠਾਨਕੋਟ ਦੇ ਕਈ ਹਿੱਸਿਆਂ ’ਚ ਵੀ ਭਾਰੀ ਮੀਂਹ ਪਿਆ ਹੈ। ਪੰਜਾਬ ਦੇ ਸਿੰਚਾਈ ਮੰਤਰੀ ਬਰਿੰਦਰ ਗੋਇਲ ਨੇ ਹਾਲਾਤ ਦਾ ਜਾਇਜ਼ਾ ਲੈਣ ਲਈ ਕਪੂਰਥਲਾ ਦਾ ਦੌਰਾ ਕੀਤਾ।
ਸਿੰਚਾਈ ਮੰਤਰੀ ਬਰਿੰਦਰ ਗੋਇਲ ਅੱਜ ਕਰਨਗੇ ਫਿਰੋਜ਼ਪੁਰ-ਤਰਨਤਾਰਨ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ
ਦਰਿਆਵਾਂ ’ਚ ਵਧੇ ਪਾਣੀ ਦੀ ਮਾਰ ਝੱਲ ਰਹੇ ਲੋਕ ਦਾ ਕਾਫੀ ਨੁਕਸਾਨ ਹੋ ਰਿਹਾ ਹੈ। ਹੜ੍ਹ ਕਾਰਨ ਬਣੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਵੀਰਵਾਰ ਨੂੰ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਫਿਰੋਜ਼ਪੁਰ ਅਤੇ ਤਰਨਤਾਰਨ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨਗੇ।