AC Electricity Bill: ਏਸੀ ਦਾ ਬਿੱਲ ਲਿਆਉਂਦੈ ਮੁੜ੍ਹਕਾ! ਤਾਂ ਅਪਣਾਓ ਇਹ ਤਰੀਕਾ

How To Reduce AC Electricity Bill
AC Electricity Bill: ਏਸੀ ਦਾ ਬਿੱਲ ਲਿਆਉਂਦੈ ਮੁੜ੍ਹਕਾ! ਤਾਂ ਅਪਣਾਓ ਇਹ ਤਰੀਕਾ

How To Reduce AC Electricity Bill: ਹੁੰਮਸ ਭਰੀ ਗਰਮੀ ਤੋਂ ਹਰ ਕੋਈ ਪ੍ਰੇਸ਼ਾਨ ਹੈ ਮਾਨਸੂਨ ਦੀ ਇਸ ਗਰਮੀ ’ਚ ਏਅਰ ਕੰਡੀਸ਼ਨਰ ਦਾ ਇੱਕੋ-ਇੱਕ ਸਹਾਰਾ ਹੈ, ਪਰ ਇੱਕ ਸਮੱਸਿਆ ਇਹ ਵੀ ਹੈ ਕਿ ਜੇਕਰ ਗਰਮੀ ਤੋਂ ਬਚਣ ਲਈ ਲਗਾਤਾਰ ਏਸੀ ਚਲਾਇਆ ਜਾਵੇ ਤਾਂ ਉਸ ਦਾ ਬਿੱਲ ਵੀ ਜ਼ਿਆਦਾ ਆਵੇਗਾ ਜ਼ਿਆਦਾਤਰ ਲੋਕ ਰਾਤ ਨੂੰ ਸੌਣ ਵੇਲੇ ਏਸੀ ਚਲਾ ਕੇ ਸੌਣਾ ਪਸੰਦ ਕਰਦੇ ਹਨ ਦਿਨ ਦੀ ਗਰਮੀ ਨੂੰ ਕਿਸੇ ਵੀ ਤਰੀਕੇ ਬਰਦਾਸ਼ਤ ਕਰ ਲਿਆ ਜਾਂਦਾ ਹੈ, ਪਰ ਰਾਤ ਨੂੰ ਜ਼ਿਆਦਾ ਗਰਮੀ ਨਾਲ ਨੀਂਦ ਨਹੀਂ ਆਉਂਦੀ ਅਕਸਰ ਅਸੀਂ ਰਾਤ ਨੂੰ ਸੌਣ ਸਮੇਂ ਏਸੀ ਚਲਾ ਕੇ ਸੌਂ ਜਾਂਦੇ ਹਾਂ ਤੇ ਉਸ ਨੂੰ ਬੰਦ ਕਰਨਾ ਭੁੱਲ ਜਾਂਦੇ ਹਾਂ ਫਿਰ ਸਵੇਰੇ ਜਦੋਂ ਤੱਕ ਨੀਂਦ ’ਚ ਰਹਿੰਦੇ ਹਾਂ ਏਸੀ ਚੱਲਦਾ ਰਹਿੰਦਾ ਹੈ ਅਜਿਹੇ ’ਚ ਥੋੜ੍ਹਾ ਦਿਮਾਗ ਤੋਂ ਕੰਮ ਲੈਣ ਨਾਲ ਅਸੀਂ ਬਿਜਲੀ ਦਾ ਬਿੱਲ ਬਚਾ ਸਕਦੇ ਹਾਂ ਆਓ! ਜਾਣਦੇ ਹਾਂ ਕੀ ਹੈ ਇਸ ਦਾ ਤਰੀਕਾ…

ਇਹ ਖਬਰ ਵੀ ਪੜ੍ਹੋ : Punjab Water Crisis: ਬਹੁਤ ਖ਼ਤਰਨਾਕ ਹੈ ਪੰਜਾਬ ਦੇ ਪਾਣੀ ਦਾ ਭਵਿੱਖ
  • ਜੇਕਰ ਤੁਸੀਂ ਰਾਤ ਨੂੰ ਏਸੀ ਆਨ ਕਰਕੇ ਸੌਂ ਜਾਂਦੇ ਹੋ ਤੇ ਇਸ ਨੂੰ ਬੰਦ ਕਰਨਾ ਭੁੱਲ ਜਾਂਦੇ ਹੋ ਤਾਂ ਟਾਈਮਰ ਲਾ ਕੇ ਸੌਂਵੋ ਇਸ ਨਾਲ ਬਿਜਲੀ ਦੀ ਬੱਚਤ ਕਰਨ ’ਚ ਮੱਦਦ ਮਿਲੇਗੀ ਜਾਂ ਫਿਰ ਤੁਸੀਂ ਏਸੀ ਆਨ ਕਰਕੇ ਸੌਂ ਜਾਂਦੇ ਹੋ ਤੇ ਵਾਰ-ਵਾਰ ਉੱਠ ਕੇ ਇਸ ਨੂੰ ਆਨ-ਆਫ ਕਰਨ ਦੀ ਪ੍ਰੇਸ਼ਾਨੀ ਤੋਂ ਬਚਣਾ ਚਾਹੁੰਦੇ ਹੋ ਤਾਂ ਟਾਈਮਰ ਲਾਉਣਾ ਸਭ ਤੋਂ ਚੰਗਾ ਤਰੀਕਾ ਹੈ।
  • ਜਦੋਂ ਤੁਸੀਂ ਏਸੀ ’ਚ ਟਾਈਮਰ ਸੈੱਟ ਕਰ ਦਿੰਦੇ ਹੋ ਤਾਂ ਇਹ ਇੱਕ ਤੈਅ ਸਮੇਂ ਤੋਂ ਬਾਅਦ ਆਪਣੇ-ਆਪ ਬੰਦ ਹੋ ਜਾਂਦਾ ਹੈ ਏਸੀ ਨਾਲ ਪੱਖੇ ਦੀ ਵਰਤੋਂ ਕਰਨਾ ਸਹੀ ਉਪਾਅ ਹੈ ਜਦੋਂ ਤੁਸੀਂ ਏਸੀ ਨਾਲ ਪੱਖਾ ਚਲਾਉਂਦੇ ਹੋ ਤਾਂ ਪੱਖਾ ਏਸੀ ਦੀ ਠੰਢੀ ਹਵਾ ਨੂੰ ਰੂਮ ਦੇ ਹਰ ਕੋਨੇ ਤੱਕ ਪਹੁੰਚਾ ਦੇਵੇਗਾ ਇਸ ਨਾਲ ਤੁਹਾਡਾ ਕਮਰਾ ਛੇਤੀ ਠੰਢਾ ਹੋ ਜਾਵੇਗਾ ਫਿਰ ਤੁਸੀਂ ਚਾਹੋ ਤਾਂ ਏਸੀ ਨੂੰ ਜਲਦੀ ਬੰਦ ਕਰ ਸਕਦੇ ਹੋ ਅਜਿਹਾ ਕਰਨ ਨਾਲ ਬਿਜਲੀ ਦੀ ਬੱਚਤ ਹੋਵੇਗੀ।
  • ਏਸੀ ਦੇ ਤਾਪਮਾਨ ਨੂੰ 24 ਡਿਗਰੀ ਸੈਲਸੀਅਸ ਤੋਂ 26 ਡਿਗਰੀ ਸੈਲਸੀਅਸ ਤੱਕ ਸੈੱਟ ਕਰਨਾ ਚਾਹੀਦਾ ਹੈ ਇਸ ਤਾਪਮਾਨ ’ਤੇ ਏਸੀ ਚਲਾਉਣ ਨਾਲ ਤੁਹਾਨੂੰ ਜ਼ਿਆਦਾ ਠੰਢ ਨਹੀਂ ਲੱਗੇਗੀ ਤੇ ਕਮਰਾ ਵੀ ਠੰਢਾ ਰਹੇਗਾ ਜੇਕਰ ਘੱਟ ਤਾਪਮਾਨ ’ਤੇ ਏਸੀ ਚਲਾਇਆ ਜਾਵੇ ਤਾਂ ਬਿਜਲੀ ਦੀ ਖਪਤ ਜ਼ਿਆਦਾ ਹੁੰਦੀ ਹੈ, ਇਸ ਨਾਲ ਤੁਹਾਡਾ ਬਿਜਲੀ ਦਾ ਬਿੱਲ ਵਧ ਕੇ ਆਵੇਗਾ।
  • ਤੁਸੀਂ ਆਪਣੇ ਏਸੀ ਦੇ ਮੋਡ ਨੂੰ ਮੌਸਮ ਅਨੁਸਾਰ ਚੁਣੋ ਜਦੋਂ ਧੁੱਪ ਹੋਵੇ ਤਾਂ ਕੂਲ ਮੋਡ ਚੁਣੋ ਤੇ ਜਦੋਂ ਬਰਸਾਤ ਹੋਵੇ ਅਤੇ ਜ਼ਿਆਦਾ ਹੁੰਮਸ ਹੋਵੇ ਤਾਂ ਡਰਾਈ ਮੋਡ ਦੀ ਵਰਤੋਂ ਕਰੋ ਇਸ ਨਾਲ ਏਸੀ ਠੀਕ ਢੰਗ ਨਾਲ ਚੱਲੇਗਾ ਤੇ ਤੁਹਾਨੂੰ ਗਰਮੀ ਤੋਂ ਜਲਦੀ ਰਾਹਤ ਮਿਲੇਗੀ।

ਸੱਚ ਕਹੂੰ ਡੈਸਕ