ਕਰਮਚਾਰੀਆ ਨੂੰ ਕਲਰਕ ਜਾਂ ਲੈਬ ਟੈਕਨੀਸ਼ਅਨ ਆਦਿ ਦੀ ਤਰੱਕੀ ’ਤੇ ਕੋਰਸ ਕਰ ਚੁੱਕੇ ਸਾਥੀਆ ਨੂੰ ਐਮਪੀਐਚਡਬਲੂ ਮੇਲ ਦੀ ਤਰੱਕੀ ਦੇਣ ਦੀ ਮੰਗ
ਫ਼ਰੀਦਕੋਟ (ਗੁਰਪ੍ਰੀਤ ਪੱਕਾ)। Sanjhi Ekta Employees Association: ਸਾਂਝੀ ਏਕਤਾ ਕਰਮਚਾਰੀ ਐਸੋਸੀਏਸ਼ਨ ਪੰਜਾਬ ਦਾ ਵਫਦ ਕਰਮਚਾਰੀਆ ਦੀਆਂ ਲੰਮੇ ਸਮੇ ਤੋਂ ਲਟਕਦੀਆ ਮੰਗਾਂ ਨੂੰ ਲੈਕੇ ਕੈਬਨਿਟ ਮੰਤਰੀ ਬਲਜੀਤ ਕੌਰ ਨੂੰ ਜਨਰਲ ਸੈਕਟਰੀ ਪੰਜਾਬ ਰੇਸ਼ਮਪਾਲ ਸਿੰਘ ਕਾਨਿਆ ਵਾਲੀ ਦੀ ਅਗਵਾਈ ਹੇਠ ਮਿਲਿਆ। ਇਸ ਮੌੇਕੇ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਉੁਨ੍ਹਾਂ ਦੀਆਂ ਮੰਗਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਪ੍ਰਾਪਤ ਕੀਤੀ। ਜਾਣਕਾਰੀ ਦਿੰਦਿਆ ਰੇਸ਼ਮਪਾਲ ਸਿੰਘ ਕਾਨਿਆ ਵਾਲੀ ਨੇ ਦੱਸਿਆ।
ਇਹ ਖਬਰ ਵੀ ਪੜ੍ਹੋ : Ludhiana News: ਨਸ਼ੀਲੇ ਪਦਾਰਥ ਤੇ ਅਸਲੇ ਸਣੇ ਇੱਕ ਵਿਅਕਤੀ ਗ੍ਰਿਫ਼ਤਾਰ
ਉਨ੍ਹਾਂ ਸਾਥੀ ਕਰਮਚਾਰੀਆ ਦੀ ਮੰਗਾਂ ਬਾਰੇ ਜਾਣਕਾਰੀ ਦਿੰਦਿਆ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਦਰਜਾਚਾਰ ਕਰਮਚਾਰੀਆ ਨੂੰ ਕਲਰਕ ਜਾਂ ਲੈਬ ਟੈਕਨੀਸ਼ਅਨ ਜਾਂ ਈਸੀਜੀ ਸਹਾਇਕ ਡਰਾਇਵਰ ਦੀ ਤਰੱਕੀ ਦਿੱਤੀ ਜਾਵੇ । ਉਹਨਾਂ ਕਿਹਾ ਕਿ ਕੋਰਸ ਕਰ ਚੁੱਕੇ ਸਾਥੀਆ ਨੂੰ ਐਮਪੀਐਚਡਬਲੂ ਮੇਲ ਦੀ ਤਰੱਕੀ ਦਿੱਤੀ ਜਾਵੇ। ਇਸ ਮੌਕੇ ਬਲਜੀਤ ਕੌਰ ਕੈਬਨਿਟ ਮੰਤਰੀ ਨੇ ਉਹਨਾਂ ਦੀਆਂ ਜਾਇਜ ਮੰਗਾਂ ’ਤੇ ਜਲਦੀ ਵਿਚਾਰ ਚਰਚਾ ਕਰਕੇ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਤਰਲੋਕ ਸਿੰਘ ਜਿਲਾ ਪ੍ਰਧਾਨ ਫਰੀਦਕੋਟ ਲਖਵਿੰਦਰ ਸਿੰਘ ਸਿਵਲ ਹਸਪਤਾਲ ਕੌਟਕਪੂਰਾ ਅਤੇ ਹੋਰ ਸਾਥੀ ਹਾਜਿਰ ਸਨ। Sanjhi Ekta Employees Association