Punjab Government: ਪੰਜਾਬ ਸਰਕਾਰ ਤੇ ਯੂਟੀ ਵੱਲੋਂ ਅੰਗਦਾਨੀ ਵੰਸ਼ ਇੰਸਾਂ ਨੂੰ ਸਲਾਮ

Punjab Government
Punjab Government: ਪੰਜਾਬ ਸਰਕਾਰ ਤੇ ਯੂਟੀ ਵੱਲੋਂ ਅੰਗਦਾਨੀ ਵੰਸ਼ ਇੰਸਾਂ ਨੂੰ ਸਲਾਮ

Punjab Government: ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਅੰਗਦਾਨੀ ਦੇ ਪਰਿਵਾਰ ਨੂੰ ਕੀਤਾ ਸਨਮਾਨਿਤ

  • ਛੋਟੀ ਉਮਰ ’ਚ ਅੰਗਦਾਨ ’ਚ ਵੰਸ਼ ਇੰਸਾਂ ਬਣਿਆ ਮਿਸਾਲ: ਮੇਅਰ | Punjab Government

Punjab Government: ਸੰਗਰੂਰ/ਚੰਡੀਗੜ੍ਹ (ਐੱਮਕੇ ਸ਼ਾਇਨਾ/ਗੁਰਪ੍ਰੀਤ ਸਿੰਘ)। ਨੰਨ੍ਹੇ ਅੰਗਦਾਨੀ ਵੰਸ਼ ਇੰਸਾਂ ਪੁੱਤਰ ਟੋਨੀ ਬਾਂਸਲ ਇੰਸਾਂ ਨਿਵਾਸੀ ਲਹਿਰਾਗਾਗਾ ਨੂੰ ਮਨੁੱਖਤਾ ਦੀ ਸੇਵਾ ਲਈ ਪੰਜਾਬ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਸਲਾਮ ਕੀਤੀ ਹੈ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਸੰਗਰੂਰ ਵਿਖੇ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਵਿਖੇ ਟੋਨੀ ਬਾਂਸਲ ਇੰਸਾਂ ਨੂੰ ਸ਼ੁੱਕਰਵਾਰ ਨੂੰ ਅਜ਼ਾਦੀ ਦਿਹਾੜੇ ਮੌਕੇ ਹੋਏ ਪ੍ਰੋਗਰਾਮ ਦੌਰਾਨ ਸਨਮਾਨਿਤ ਕੀਤਾ।

ਅਜ਼ਾਦੀ ਦਿਹਾੜੇ ਮੌਕੇ ਹੋਏ ਸਮਾਗਮ ਦੌਰਾਨ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਮਹਾਨ ਤਿਆਗ ਲਈ ਨੰਨ੍ਹੇ ਅੰਗਦਾਨੀ ਵੰਸ਼ ਇੰਸਾਂ ਦੇ ਦਾਦਾ ਗੁਲਜ਼ਾਰੀ ਲਾਲ ਇੰਸਾਂ ਨੂੰ ਸਨਮਾਨਿਤ ਕਰਦਿਆਂ ਅੰਗਦਾਨ ਦੇ ਕਾਰਜ ਨੂੰ ਮਹਾਨ ਦੱਸਿਆ ਅਤੇ ਪਰਿਵਾਰ ਦੀ ਸੋਚ ਨੂੰ ਸਲਾਮ ਕੀਤਾ। Punjab Government

Punjab Government

ਓਧਰ ਚੰਡੀਗੜ੍ਹ ਵਿਖੇ ਹੋਏ ਸਮਾਰੋਹ ਦਾ ਸਭ ਤੋਂ ਭਾਵੁਕ ਪਲ ਉਹ ਸੀ ਜਦੋਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਟੋਨੀ ਬਾਂਸਲ ਇੰਸਾਂ ਨੂੰ ਸਨਮਾਨਿਤ ਕੀਤਾ ਗਿਆ। ਦਰਅਸਲ ਉਨ੍ਹਾਂ ਦੇ 11 ਮਹੀਨੇ ਦੇ ਪੁੱਤਰ ਵੰਸ਼ ਬਾਂਸਲ ਨੇ ਆਪਣੇ ਪੂਰੇ ਅੰਗ ਅਤੇ ਪੂਰਾ ਸਰੀਰ ਦਾਨ ਕਰਕੇ ਮਨੁੱਖਤਾ ਦੀ ਇੱਕ ਮਿਸਾਲ ਕਾਇਮ ਕੀਤੀ ਹੈ। ਇੰਨੀ ਛੋਟੀ ਉਮਰ ਵਿੱਚ ਕੀਤੀ ਗਈ ਇਹ ਕੁਰਬਾਨੀ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੋ ਗਈ ਹੈ। ਇਸ ਲਈ ਉਹਨਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਚੰਡੀਗੜ੍ਹ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਇਸ ਮੌਕੇ ਕਿਹਾ ਕਿ ‘ਵੰਸ਼ ਭਾਵੇਂ ਇਸ ਦੁਨੀਆਂ ਤੋਂ ਚਲਾ ਗਿਆ, ਪਰ ਉਸ ਦੀ ਜ਼ਿੰਦਗੀ ਆਉਣ ਵਾਲੇ ਅਣਗਿਣਤ ਲੋਕਾਂ ਲਈ ਨਵੀਂ ਉਮੀਦ ਬਣ ਗਈ ਹੈ। ਇਹ ਉਦਾਹਰਨ ਸਾਨੂੰ ਅੰਗ ਦਾਨ ਵਰਗੇ ਪਵਿੱਤਰ ਕਾਰਜ ਵੱਲ ਪ੍ਰੇਰਿਤ ਕਰਦੀ ਰਹੇਗੀ। ਐਨੀ ਛੋਟੀ ਉਮਰ ਦੇ ਬੱਚੇ ਦੀ ਇਹ ਪੀਜੀਆਈ ਚੰਡੀਗੜ੍ਹ ਦੇ ਇਤਿਹਾਸ ਵਿੱਚ ਅੰਗ ਦਾਨ ਅਤੇ ਸਰੀਰ ਦਾਨ ਦੀ ਪਹਿਲੀ ਉਦਾਹਰਨ ਹੈ।

Punjab Government

ਚੰਡੀਗੜ੍ਹ ਵਿਖੇ ਅਜ਼ਾਦੀ ਦਿਵਸ ਦੇ ਸਨਮਾਨ ਸਮਾਰੋਹ ਵਿੱਚ ਵੰਸ਼ ਬਾਂਸਲ ਦੀ ਇਸ ਕੁਰਬਾਨੀ ਦੀ ਕਹਾਣੀ ਨੇ ਸਾਰਿਆਂ ਦੇ ਦਿਲਾਂ ਨੂੰ ਡੂੰਘਾਈ ਨਾਲ ਛੂਹ ਲਿਆ। ਸਮਾਗਮ ਵਿੱਚ ਵੰਸ਼ ਦੀ ਵਿਛੜੀ ਆਤਮਾ ਲਈ ਤਾੜੀਆਂ ਦੀ ਗੂੰਜ ਚਾਰੇ ਪਾਸੇ ਫੈਲ ਗਈ। ਸਮਾਰੋਹ ਵਿੱਚ ਮੌਜ਼ੂਦ ਲੋਕ ਭਾਵੁਕ ਹੋ ਗਏ ਅਤੇ ਇਹ ਸੰਦੇਸ਼ ਫੈਲ ਗਿਆ ਕਿ ‘ਮੌਤ ਅੰਤ ਨਹੀਂ ਹੈ, ਸਗੋਂ ਕਈ ਜੀਵਨਾਂ ਦੀ ਇੱਕ ਨਵੀਂ ਸ਼ੁਰੂਆਤ ਹੈ।’ ਉੱਥੇ ਹੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਟੋਨੀ ਬਾਂਸਲ ਇੰਸਾਂ ਨੇ ਕਿਹਾ ਕਿ ਇਹ ਸਨਮਾਨ ਪੂਜਨੀਕ ਗੁਰੂ ਜੀ ਦੇ ਪਵਿੱਤਰ ਚਰਨ-ਕਮਲਾਂ ਵਿਚ ਸਮਰਪਿਤ ਹੈ। ਅਸੀਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਗਵਾਈ ਹੇਠ ਡੇਰਾ ਸੱਚਾ ਸੌਦਾ ਦੇ ਨਾਲ ਚੱਲ ਕੇ ਮਨੁੱਖਤਾ ਦੀ ਸੇਵਾ ਕਰਨ ਲਈ ਹਮੇਸ਼ਾ ਤਿਆਰ ਰਹਾਂਗੇ।

ਤੁਹਾਨੂੰ ਦੱਸ ਦੇਈਏ ਕਿ 23 ਮਈ 2025 ਨੂੰ, 11 ਮਹੀਨੇ ਦੇ ਵੰਸ਼ ਇੰਸਾਂ ਦੀ ਬੈੱਡ ਤੋਂ ਡਿੱਗਣ ਕਾਰਨ ਮੌਤ ਹੋ ਗਈ ਸੀ। ਟੋਨੀ ਬਾਂਸਲ ਅਤੇ ਉਨ੍ਹਾਂ ਦੇ ਪਰਿਵਾਰ ਨੇ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ਦੀ ਪਾਲਣਾ ਕਰਦੇ ਹੋਏ ਬੱਚੇ ਦੇ ਅੰਗਦਾਨ ਅਤੇ ਉਸ ਦਾ ਪੂਰਾ ਸਰੀਰ ਪੀਜੀਆਈ ਹਸਪਤਾਲ ਚੰਡੀਗੜ੍ਹ ਨੂੰ ਦਾਨ ਕਰ ਦਿੱਤਾ। ਭਾਵੇਂ ਵੰਸ਼ ਨੇ ਆਪਣੇ ਮਾਂ-ਬਾਪ ਨੂੰ ਰਵਾ ਦਿੱਤਾ ਹੈ ਪਰ ਅੰਗ ਦਾਨ ਕਰਕੇ ਅੱਜ ਉਹ ਕਈ ਮਾਂ-ਬਾਪ ਦੇ ਚਿਹਰਿਆਂ ਦੀ ਮੁਸਕਰਾਹਟ ਬਣ ਗਿਆ ਹੈ।

ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਵਿੱਚ ਜਿਉਂਦੇ ਜੀ ਰਹਿ ਕੇ ਗੁਰਦੇ ਦਾਨ ਕਰਨ ਦਾ ਪ੍ਰਣ ਲੈਣ ਵਾਲੇ 57000 ਅਤੇ 1.23 ਲੱਖ ਲੋਕਾਂ ਨੇ ਮਰਨ ਉਪਰੰਤ ਸਰੀਰ ਦਾਨ ਕਰਨ ਲਈ ਫਾਰਮ ਭਰੇ ਹਨ ਅਤੇ ਹੁਣ ਤੱਕ ਮਰਨ ਉਪਰੰਤ 18076 ਅੱਖਾਂ ਅਤੇ 2472 ਸਰੀਰ ਦਾਨ ਕਰਕੇ ਡੇਰਾ ਸੱਚਾ ਸੌਦਾ ਇਨਸਾਨੀਅਤ ਦੇ ਇਸ ਕਾਰਜ ਵਿੱਚ ਦੁਨੀਆ ਵਿੱਚ ਪਹਿਲੇ ਸਥਾਨ ’ਤੇ ਖੜ੍ਹਾ ਹੈ।

ਮੈਂ ਪੂਜਨੀਕ ਗੁਰੂ ਜੀ ਨੂੰ ਦਿਲੋਂ ਸਲਾਮ ਕਰਦਾ ਹਾਂ : ਸੀ. ਡਿਪਟੀ ਮੇਅਰ

ਸੀਨੀਅਰ ਡਿਪਟੀ ਮੇਅਰ ਜਸਬੀਰ ਬੰਟੀ ਨੇ ਕਿਹਾ ਕਿ ਮੈਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿਲੋਂ ਸਲਾਮ ਕਰਦਾ ਹਾਂ, ਜੋ ਪੂਰੇ ਸਮਾਜ ਲਈ ਇੱਕ ਮਹਾਨ ਉਦਾਹਰਨ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਅਜਿਹੇ ਦੁੱਖ ਦੇ ਸਮੇਂ, ਖਾਸ ਕਰਕੇ ਜਦੋਂ ਕੋਈ ਛੋਟਾ ਬੱਚਾ ਇਸ ਦੁਨੀਆਂ ਤੋਂ ਚਲਾ ਜਾਂਦਾ ਹੈ, ਤਾਂ ਇਨਸਾਨ ਨੂੰ ਕੁਝ ਸਮਝ ਨਹੀਂ ਆਉਂਦਾ ਪਰ ਸਰੀਰਦਾਨ ਜਾਂ ਅੰਗ ਦਾਨ ਕਰਨਾ ਬਹੁਤ ਵੱਡੀ ਗੱਲ ਹੈ। ਉਨ੍ਹਾਂ ਦੱਸਿਆ ਕਿ ਮੈਂ ਪਹਿਲਾਂ ਵੀ ਸੁਣਿਆ ਹੈ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਦਿਹਾਂਤ ਤੋਂ ਬਾਅਦ ਮੈਡੀਕਲ ਸਿੱਖਿਆ ਲਈ ਆਪਣੇ ਸਰੀਰ ਦਾਨ ਕਰਦੇ ਹਨ, ਇਹ ਸਭ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ਦਾ ਪ੍ਰਭਾਵ ਹੈ।