
ਸਮਾਜ ਦੇ ਇੱਕ ਕੋਨੇ ‘ਚ ਚੱਲਦੇ ਹਾਂ, ਜਿੱਥੇ ਬੇਟੇ, ਨੂੰ ਹਾਂ, ਪੋਤੇ-ਪੋਤੀਆਂ ਨਾਲ ਭਰੇ ਪਰਿਵਾਰ ਹੋਣ ਦੇ ਬਾਵਜ਼ੂਦ ਬਜ਼ੁਰਗ ਘਰ ‘ਚ ਵੀ ਇਕੱਲੇਪਣ ਦੇ ਦੁਖਾਂਤ ਦਾ ਸੰਤਾਪ ਝੱਲਦੇ ਹਨ ਤੇ ਫਿਰ ਬੱਚੇ ਆਪਣੇ ਮਾਤਾ-ਪਿਤਾ ਨੂੰ ਬਿਰਧ ਆਸ਼ਰਮ ‘ਚ ਛੱਡ ਆਉਂਦੇ ਹਨ, ਫਿਰ ਉਨ੍ਹਾਂ ਨੂੰ ਮਿਲਣ ਕੌਣ ਜਾਂਦਾ ਹੈ, ਜੇਕਰ ਮਿਲਣਾ ਹੀ ਹੁੰਦਾ ਤਾਂ ਬੱਚੇ ਉਨ੍ਹਾਂ ਨੂੰ ਬਿਰਧ ਆਸ਼ਰਮ ‘ਚ ਕਿਉਂ ਛੱਡ ਕੇ ਆਉਂਦੇ ? ਇੱਥੇ ਵੀ ਫਰਿਸ਼ਤੇ ਪਹੁੰਚਦੇ ਹਨ, ਕੋਈ ਮੋਟਰਸਾਈਕਲ ਤੋਂ ਉਤਰਦਾ ਹੈ, ਤੇ ਕੋਈ ਕਾਰ ‘ਚੋਂ।
ਹੱਥ ‘ਚ ਫ਼ਲ-ਫਰੂਟ ਤੇ ਖਾਣ-ਪੀਣ ਦੀਆਂ ਹੋਰ ਵਸਤਾਂ ਲੈ ਕੇ ਫਰਿਸ਼ਤੇ ਅਣਜਾਣ ਬਜ਼ੁਰਗਾਂ ਕੋਲ ਇਸ ਤਰ੍ਹਾਂ ਜਾਂਦੇ ਹਨ ਜਿਵੇਂ ਉਹ ਆਪਣੇ ਮਾਤਾ-ਪਿਤਾ ਕੋਲ ਆਏ ਹੋਣ।’ਇਹ ਫਰਿਸ਼ਤੇ ਖਾਣ-ਪੀਣ ਦਾ ਸਾਮਾਨ ਛੱਡਣ ਨਹੀਂ ਆਉਂਦੇ, ਸਗੋਂ ਆਪਣਿਆਂ ਦੀ ਭਾਵਨਾ ਤੇ ਸਤਿਕਾਰ ਲੈ ਕੇ ਆਉਂਦੇ ਹਨ, ਉਨ੍ਹਾਂ ਨਾਲ ਗੱਲਾਂ ਕਰਦੇ ਹਨ, ਉਨ੍ਹਾਂ ਨਾਲ ਸਮਾਂ ਬਿਤਾਉਂਦੇ ਹਨ। ਇਨ੍ਹਾਂ ਫਰਿਸ਼ਤਿਆਂ ਨਾਲ ਗੱਲ ਕਰਕੇ ਬਜ਼ੁਰਗਾਂ ਦੀ ਤਨਹਾਈ ਖੰਭ ਲਾ ਕੇ ਉੱਡ ਜਾਂਦੀ ਹੈ। ਚਿਹਰੇ ‘ਤੇ ਮੁਸਕਾਰਟ ਆਉਣ ਲੱਗਦੀ ਹੈ। ਗੱਲਾਂ ਕਰਕੇ ਬਜ਼ੁਰਗਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਅਸਲੀ ਪਰਿਵਾਰ ਪਹੁੰਚ ਗਿਆ ਹੈ। ਚਿਹਰੇ ਤੋਂ ਨਿਰਾਸ਼ਾ ਉੱਡ ਜਾਂਦੀ ਹੈ, ਖੁਸ਼ੀਆਂ ਪੱਕਾ ਟਿਕਾਣਾ ਬਣਾ ਲੈਂਦੀਆਂ ਹਨ। ਇਨ੍ਹਾਂ ਫਰਿਸ਼ਤਿਆਂ ਨੂੰ ਪੂਜਨੀਕ ਗੁਰੂ ਜੀ ਨੇ ਆਪਣੇ ਮਿਸ਼ਨ ਮੁਸਕੁਰਾਹਟ ‘ਤੇ ਭੇਜਿਆ ਹੁੰਦਾ ਹੈ।
ਮਿਸ਼ਨ ਮੁਸਕੁਰਾਹਟ | Dera Sacha Sauda
ਅਤੀਤ ਦੀ ਸੁਨਹਿਰੀ ਜੀਵਨ ਸ਼ੈਲੀ ਤੋਂ ਟੁੱਟੇ ਤੇ ਆਧੁਨਿਕ ਯੁੱਗ ਦੀ ਟੈਨਸ਼ਨ ਭਰੀ ਜ਼ਿੰਦਗੀ ‘ਚ ਲੋਕ ਹੱਸਣਾ ਤੇ ਕੂਕਣਾ ਤਾਂ ਛੱਡੋ ਮੁਸਕਰਾਉਣਾ ਹੀ ਭੁੱਲ ਗਏ ਹਨ। ਅਜਿਹੇ ਮਾਹੌਲ ‘ਚ ਗਮਗੀਨ ਚਿਹਰਿਆਂ ਲਈ ਹਾਸਾ ਇੱਕ ਤੋਹਫਾ ਜਾਂ ਰੱਬੀ ਦਾਤ ਹੀ ਹੁੰਦਾ ਹੈ। ਪੂਜਨੀਕ ਗੁਰੂ ਜੀ ਸਾਧ-ਸੰਗਤ ਨੂੰ ਆਤਮ ਗਿਆਨ ਦੇਣ ਦੇ ਨਾਲ ਨਾਲ ਕਿਵੇਂ ਨਾ ਕਿਵੇਂ ਹਸਾ ਕੇ ਮਨੁੱਖ ਲਈ ਹਾਸੇ ਦੀ ਜ਼ਰੂਰੀ ਖੁਰਾਕ ਨੂੰ ਪੂਰਾ ਕਰਦੇ ਹਨ। ਆਪ ਜੀ ਫਰਮਾਉਂਦੇ ਹਨ ਕਿ ਸਾਡਾ ਆਪਣੇ ਬੱਚਿਆਂ (ਮਨੁੱਖਤਾ) ਨੂੰ ਖੁਸ਼ੀਆਂ ਦੇਣਾ, ਸਭ ਨੂੰ ਹੱਸਦਾ ਵੇਖਣਾ ਹੀ ਜ਼ਿੰਦਗੀ ਦਾ ਵੱਡਾ ਮਕਸਦ ਹੈ। ਸਮਾਜਿਕ ਤੇ ਵਿਗਿਆਨਕ ਨਜ਼ਰੀਏ ਅਨੁਸਾਰ ਇੱਕ ਪਿਤਾ ਹੀ ਆਪਣੇ ਬੱਚਿਆਂ ਦਾ ਸਭ ਤੋਂ ਵੱਡਾ ਸ਼ੁਭਚਿੰਤਕ ਹੁੰਦਾ ਹੈ, ਜੋ ਉਨ੍ਹਾਂ ਦੀ ਉਦਾਸੀ ‘ਤੇ ਚਿੰਤਤ ਰਹਿੰਦਾ ਹੈ।
Read Also : Saint MSG: ਆਇਆ ਦਿਨ ਖੁਸ਼ੀਆਂ ਭਰਿਆ
ਪੂਜਨੀਕ ਗੁਰੂ ਜੀ ਵੱਲੋਂ ਮਨੁੱਖਤਾ ਨੂੰ ਖੁਸ਼ੀ ਦੇਣ ਦਾ ਦਾਇਰਾ ਬਹੁਤ ਹੀ ਵੱਡਾ ਹੈ। ਰੂਹਾਨੀਅਤ ਦਾ ਇਹ ਮਹਾਨ ਸੱਚ ਹੈ ਕਿ ਪੂਰਨ ਸਤਿਗੁਰੂ ਜਦੋਂ ਹੱਸਦੇ ਹਨ ਤਾਂ ਰਹਿਮਤਾਂ ਵਰਸਾਉਂਦੇ ਹਨ। ਪਰ ਖੁਸ਼ੀਆਂ ਦੀ ਦੌਲਤ ਵੰਡਣ ਦਾ ਇਹ ਘੇਰਾ ਸਿਰਫ ਸਾਧ-ਸੰਗਤ ਤੱਕ ਸੀਮਤ ਨਹੀਂ। ਪੂਜਨੀਕ ਗੁਰੂ ਜੀ ਕਿਸ ਕਿਸ ਤਰੀਕੇ ਨਾਲ ਦੁਖੀ ਮਨੁੱਖਤਾ ਨੂੰ ਖੁਸ਼ੀਆਂ ਵੰਡਦੇ ਹਨ। ਇਸ ਦੀਆਂ ਕੁਝ ਮਿਸਾਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ :
ਆਪ ਜੀ ਦਾ ਧਿਆਨ ਕੁੱਲ ਆਲਮ ‘ਤੇ ਹੈ। ਆਪ ਜੀ ਉਹਨਾਂ ਚਿਹਰਿਆਂ ਦਾ ਵੀ ਫਿਕਰ ਕਰਦੇ ਹਨ ਜੋ ਆਪਣਿਆਂ ਦੇ ਵਿੱਛੜਨ ਕਾਰਨ ਬੇਹੱਦ ਦੁਖੀ ਹਨ। ਜਿਹੜੀ ਮਾਂ ਦਾ ਲਾਡਲਾ 5-10 ਸਾਲ ਤੋਂ ਘਰੋਂ ਗਿਆ ਵਾਪਸ ਨਹੀਂ ਆਇਆ ਉਸ ਮਾਂ ਨੂੰ ਰੋਟੀ ਨਹੀਂ ਚੰਗੀ ਲੱਗਦੀ, ਬਾਪ ਕੁਝ ਬੋਲਦਾ ਨਹੀਂ ਪਰ ਅੰਦਰੋਂ ਟੁੱਟ ਜਾਂਦਾ ਹੈ। ਪੂਜਨੀਕ ਗੁਰੂ ਜੀ ਦੇ ਯਤਨਾਂ ਦਾ ਨਤੀਜਾ ਹੈ ਕਿ ਅਜਿਹੇ ਪਰਿਵਾਰਾਂ ‘ਚ ਮੁਸਕਰਾਹਟ ਹਾਸੇ ਮੁੜ ਆਉਂਦੇ ਹਨ ਜਦੋਂ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਵਿੱਛੜੇ ਵਿਅਕਤੀ ਨੂੰ ਸੈਂਕੜੇ ਕਿਲੋਮੀਟਰ ਦੂਰ ਉਸ ਦੇ ਘਰ ਛੱਡ ਕੇ ਆਉਂਦੇ ਹਨ। ਆਪਣੇ ਜਿਗਰ ਦੇ ਟੁੱਕੜੇ ਨੂੰ ਗਲ ਲਾ ਕੇ ਮਾਂ-ਬਾਪ ਖੁਸ਼ੀ ਦੇ ਹੰਝੂ ਤਾਂ ਵਹਾਉਂਦੇ ਪਰ ਇੱਥੋਂ ਸ਼ੁਰੂ ਹੋ ਜਾਂਦਾ ਹੈ ਮੁਸਕਰਾਹਟਾਂ, ਹਾਸਿਆਂ ਦਾ ਸਫਰ।
Dera Sacha Sauda
ਸੰਗਰੂਰ, ਸੰਗਰੀਆ, ਕੇਸਰੀ ਸਿੰਘ ਪੁਰ, ਮਲੋਟ ਸਮੇਤ ਅਨੇਕਾਂ ਬਲਾਕਾਂ ਦੇ ਡੇਰਾ ਸ਼ਰਧਾਲੂ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਖੁਸ਼ੀਆਂ ਵੰਡਣ ਦੀ ਇਸ ਮੁਹਿੰਮ ‘ਚ ਸੇਵਾ ਕਰਨ ਦਾ ਸੁਭਾਗ ਲੁੱਟ ਰਹੇ ਹਨ। ਸੇਵਾਦਾਰਾਂ ਵੱਲੋਂ ਸੈਂਕੜੇ ਗੰੁਮਸ਼ੁਦਾ ਵਿਅਕਤੀਆਂ ਦੀ ਸੰਭਾਲ ਕਰਨਾ, ਇਲਾਜ ਕਰਵਾਉਣਾ, ਨਹਾਉਣਾ, ਕੱਪੜੇ ਦੇਣੇ, ਰੋਟੀ ਪਾਣੀ ਦੇਣਾ ਸਤਿਯੁੱਗ ਦਾ ਦਿ੍ਸ਼ ਹੀ ਤਾਂ ਪੇਸ਼ ਕਰਦਾ ਹੈ । ਰੋਟੀ ਨਾ ਜੁੜੇ ਤਾਂ ਕੌਣ ਖੁਸ਼ ਰਹਿ ਸਕਦਾ ਹੈ। ਫਿਰ ਜੋ ਬਜ਼ੁਰਗ ਹੋਵੇ, ਇਕੱਲਾ ਰਹਿ ਰਿਹਾ ਹੋਵੇ, ਅਪੰਗ ਹੋਵੇ ਉਸ ਨੂੰ ਮਹੀਨੇ ਭਰ ਦਾ ਰਾਸ਼ਨ ਸੇਵਾਦਾਰ ਘਰ ਆ ਕੇ ਦੇ ਜਾਣ ਤਾਂ ਫਿਰ ਚਿਹਰੇ ‘ਤੇ ਖੁਸ਼ੀ ਆਉਣੀ ਤੈਅ ਹੈ।
ਦੂਜਿਆਂ ਦੀ ਖੁਸ਼ੀ ‘ਚ ਹੀ ਆਪਣੀ ਖੁਸ਼ੀ, ਇਹੀ ਹੈ ਪੂਜਨੀਕ ਗੁਰੂ ਜੀ ਦੀ ਖੁਸ਼ੀ ਵੰਡਣ ਦਾ ਮਿਸ਼ਨ। ਅਨਾਜ ਦੇ ਭਰੇ ਭੰਡਾਰਾਂ ‘ਚ ਕੋਈ ਭੁੱਖਾ ਸੌਂ ਜਾਵੇ ਇਨਸਾਨੀਅਤ ਦੇ ਖਿਲਾਫ ਹੈ। ਮੌਤ ਦੇ ਮੂੰਹ ‘ਚ ਪਏ ਮਰੀਜ਼ ਨੂੰ ਜਦੋਂ ਖੂਨ ਨਹੀਂ ਮਿਲਦਾ ਤਾਂ ਮਰੀਜ਼ ਦੇ ਚਿਹਰੇ ਤੋਂ ਰੰਗ ਉੱਡ ਜਾਂਦਾ ਹੈ। ਅਜਿਹੇ ਹਾਲਾਤਾਂ ‘ਚ ਕੋਈ ਡੇਰਾ ਸ਼ਰਧਾਲੂ ਭੱਜਿਆ-ਭੱਜਿਆ ਆ ਕੇ ਖੂਨਦਾਨ ਕਰਦਾ ਤਾਂ ਕਿਸੇ ਦੀ ਜਾਨ ਬਚਾਉਣ ਦਾ ਸਕੂਨ ਪਾ ਕੇ ਖੁਦ ਸੇਵਾਦਾਰ ਵੀ ਖੁਸ਼ ਹੋ ਉੱਠਦਾ ਹੈ, ਮਰੀਜ਼ ਤੇ ਉਸ ਦੇ ਪਰਿਵਾਰ ‘ਚ ਖੁਸ਼ੀਆਂ ਦਾ ਹੜ੍ਹ ਆ ਜਾਂਦਾ ਹੈ।
ਸੜਕ ਹਾਦਸੇ ‘ਚ ਤੜਫ ਰਹੇ ਜ਼ਖਮੀਆਂ ਨੂੰ ਮੌਤ ਦਾ ਡਰ ਵੱਢ-ਵੱਢ ਖਾ ਜਾਂਦਾ ਹੈ, ਜ਼ਖਮੀ ਹੋਰ ਵੀ ਦੁਖੀ ਹੋ ਜਾਂਦੇ ਹਨ ਜਦੋਂ ਉਹ ਆਪਣੇ ਕੋਲ ਤੇਜ਼ ਰਫਤਾਰ ਨਾਲ ਜਾ ਰਹੀਆਂ ਗੱਡੀਆਂ ਨੂੰ ਵੇਖਦੇ ਹਨ। ਕੋਈ ਹਿੰਮਤ ਨਹੀਂ ਕਰਦਾ ਕਿ ਜ਼ਖਮੀਆਂ ਦੀ ਮੱਦਦ ਕਰੇ ਇਸ ਦੌਰਾਨ ਫਰਿਸ਼ਤੇ ਆਉਂਦੇ ਹਨ ਪਰ ਉਹ ਅਸਮਾਨੋਂ ਨਹੀਂ ਉੱਤਰਦੇ। ਆਮ ਇਨਸਾਨਾਂ ਦੀ ਭੀੜ ਵਿੱਚ ਹੀ ਇਹ ਫਰਿਸ਼ਤੇ ਨਿਕਲਦੇ ਹਨ ਤੇ ਬਿਨਾਂ ਕਿਸੇ ਦੇਰੀ ਦੇ ਜ਼ਖਮੀਆਂ ਨੂੰ ਗੋਦ ‘ਚ ਲੈ ਕੇ ਹਸਪਤਾਲ ਪਹੰੁਚਾਉਂਦੇ ਹਨ।
ਜ਼ਖਮੀ ਸਮੇਂ ਸਿਰ ਇਲਾਜ ਮਿਲਣ ਨਾਲ ਜ਼ਿੰਦਗੀ ਦੀ ਜੰਗ ਜਿੱਤ ਜਾਂਦੇ ਹਨ। ਮਰੀਜ਼ ਤੇ ਉਸ ਦੇ ਘਬਰਾਏ ਹੋਏ ਪਰਿਵਾਰਕ ਮੈਂਬਰਾਂ ਦੇ ਚਿਹਰਿਆਂ ‘ਤੇ ਖੁਸ਼ੀਆਂ ਦਾ ਕੋਈ ਅੰਤ ਨਹੀਂ ਰਹਿੰਦਾ।
Dera Sacha Sauda
ਸਮਾਜ ਦੇ ਇੱਕ ਕੋਨੇ ‘ਚ ਚੱਲਦੇ ਹਨ, ਜਿੱਥੇ ਬੇਟੇ, ਨੂੰ ਹਾਂ, ਪੋਤੇ-ਪੋਤੀਆਂ ਨਾਲ ਭਰੇ ਪਰਿਵਾਰ ਹੋਣ ਦੇ ਬਾਵਜ਼ੂਦ ਬਜ਼ੁਰਗ ਘਰ ਵਿੱਚ ਵੀ ਇਕੱਲੇਪਣ ਦੇ ਦੁਖਾਂਤ ਦਾ ਸੰਤਾਪ ਝੱਲਦੇ ਹਨ ਤੇ ਫਿਰ ਬੱਚੇ ਆਪਣੇ ਮਾਤਾ-ਪਿਤਾ ਨੂੰ ਬਿਰਧ ਆਸ਼ਰਮ ‘ਚ ਛੱਡ ਆਉਂਦੇ ਹਨ ਤੇ ਫਿਰ ਉਨ੍ਹਾਂ ਨੂੰ ਮਿਲਣ ਕੌਣ ਜਾਂਦਾ ਹੈ, ਜੇਕਰ ਮਿਲਣਾ ਹੀ ਹੁੰਦਾ ਤਾਂ ਬੱਚੇ ਉਨ੍ਹਾਂ ਨੂੰ ਬਿਰਧ ਆਸ਼ਰਮ ‘ਚ ਕਿਉਂ ਛੱਡ ਕੇ ਆਉਂਦੇ ਹਨ? ਇੱਥੇ ਵੀ ਫਰਿਸ਼ਤੇ ਪਹੁੰਚਦੇ ਹਨ, ਕੋਈ ਮੋਟਰਸਾਈਕਲ ਤੋਂ ਉੱਤਰਦਾ ਹੈ ਤੇ ਕੋਈ ਕਾਰ ‘ਚੋਂ। ਹੱਥ ‘ਚ ਫਲ-ਫਰੂਟ ਅਤੇ ਖਾਣ ਪੀਣ ਦੀਆਂ ਹੋਰ ਵਸਤਾਂ ਲੈ ਕੇ ਫਰਿਸ਼ਤੇ ਅਣਜਾਣ ਬਜ਼ੁਰਗਾਂ ਕੋਲ ਇਸ ਤਰ੍ਹਾਂ ਜਾਂਦੇ ਹਨ ਜਿਵੇਂ ਉਹ ਆਪਣੇ ਮਾਤਾ-ਪਿਤਾ ਕੋਲ ਆਏ ਹੋਣ।
‘ਇਹ ਫਰਿਸ਼ਤੇ ਖਾਣ-ਪੀਣ ਦਾ ਸਾਮਾਨ ਛੱਡਣ ਨਹੀਂ ਆਉਂਦੇ, ਸਗੋਂ ਆਪਣਿਆਂ ਦੀ ਭਾਵਨਾ ਤੇ ਸਤਿਕਾਰ ਲੈ ਕੇ ਆਉਂਦੇ ਹਨ, ਉਨ੍ਹਾਂ ਨਾਲ ਗੱਲਾਂ ਕਰਦੇ ਹਨ, ਉਨ੍ਹਾਂ ਨਾਲ ਸਮਾਂ ਬਿਤਾਉਂਦੇ ਹਨ। ਇਨ੍ਹਾਂ ਫਰਿਸ਼ਤਾਂ ਨਾਲ ਗੱਲ ਕਰਕੇ ਬਜ਼ੁਰਗਾਂ ਦੀ ਤਨਹਾਈ ਖੰਭ ਲਾ ਕੇ ਉੱਡ ਜਾਂਦੀ ਹੈ। ਚਿਹਰੇ ‘ਤੇ ਮੁਸਕਾਰਟ ਆਉਣ ਲੱਗਦੀ ਹੈ। ਗੱਲਾਂ ਕਰਕੇ ਬਜ਼ੁਰਗਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਅਸਲੀ ਪਰਿਵਾਰ ਪਹੁੰਚ ਗਿਆ ਹੈ। ਚਿਹਰੇ ਤੋਂ ਨਿਰਾਸ਼ਾ ੳੱੁਡ ਜਾਂਦੀ ਹੈ, ਖੁਸ਼ੀਆਂ ਪੱਕਾ ਟਿਕਾਣਾ ਬਣਾ ਲੈਂਦੀਆਂ ਹਨ। ਇਨ੍ਹਾਂ ਫਰਿਸ਼ਤਿਆਂ ਨੂੰ ਪੂਜਨੀਕ ਗੁਰੂ ਜੀ ਨੇ ਆਪਣੇ ਮਿਸ਼ਨ ਮੁਸਕਰਾਹਟ ‘ਤੇ ਭੇਜਿਆ ਹੁੰਦਾ ਹੈ।
ਸੰਪਾਦਕ