ਅਸਟਰੇਲੀਆ ਦੇ ਟਿਮ ਡੇਵਿਡ ਟੀ20 ਦੇ ਟਾਪ-10 ’ਚ ਸ਼ਾਮਲ
ਸਪੋਰਟਸ ਡੈਸਕ। Rohit Sharma: ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਆਈਸੀਸੀ ਵਨਡੇ ਰੈਂਕਿੰਗ ’ਚ ਪਾਕਿਸਤਾਨੀ ਬੱਲੇਬਾਜ਼ ਬਾਬਰ ਆਜ਼ਮ ਨੂੰ ਪਛਾੜ ਦਿੱਤਾ ਹੈ। ਵੈਸਟਇੰਡੀਜ਼ ਦੌਰੇ ’ਤੇ ਮਾੜੇ ਪ੍ਰਦਰਸ਼ਨ ਕਾਰਨ ਬਾਬਰ ਨੂੰ ਨੁਕਸਾਨ ਝੱਲਣਾ ਪਿਆ ਹੈ। ਸ਼ੁਭਮਨ ਗਿੱਲ ਇਸ ’ਚ ਨੰਬਰ-1 ’ਤੇ ਹਨ। ਆਈਸੀਸੀ ਨੇ ਬੁੱਧਵਾਰ ਨੂੰ ਆਪਣੀ ਤਾਜ਼ਾ ਰੈਂਕਿੰਗ ਜਾਰੀ ਕੀਤੀ। ਇਸ ਅਨੁਸਾਰ, 22 ਸਾਲਾ ਦੱਖਣੀ ਅਫਰੀਕਾ ਦੇ ਬੱਲੇਬਾਜ਼ ਡੇਵਾਲਡ ਬ੍ਰੇਵਿਸ, ਜਿਸਨੇ ਇੱਕ ਦਿਨ ਪਹਿਲਾਂ ਮੰਗਲਵਾਰ, 12 ਅਗਸਤ ਨੂੰ ਕੰਗਾਰੂਆਂ ਵਿਰੁੱਧ ਦੂਜੇ ਮੈਚ ’ਚ 41 ਗੇਂਦਾਂ ’ਚ ਸੈਂਕੜਾ ਜੜਿਆ ਸੀ, ਨੇ ਟੀ-20 ਬੱਲੇਬਾਜ਼ਾਂ ਦੀ ਰੈਂਕਿੰਗ ’ਚ 80 ਸਥਾਨਾਂ ਦਾ ਫਾਇਦਾ ਉਠਾਇਆ ਹੈ।
ਇਹ ਖਬਰ ਵੀ ਪੜ੍ਹੋ : Rajinder Pal Kaur: ਗੱਡੀ ਹਾਦਸਾਗ੍ਰਸਤ ਹੋਣ ਕਾਰਨ ‘ਆਪ’ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਜਖ਼ਮੀ
ਬ੍ਰੇਵਿਸ ਨੇ 125 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਹ 21ਵੇਂ ਨੰਬਰ ’ਤੇ ਪਹੁੰਚ ਗਿਆ ਹੈ। ਬ੍ਰੇਵਿਸ ਤੋਂ ਇਲਾਵਾ, ਦੱਖਣੀ ਅਫਰੀਕਾ ਵਿਰੁੱਧ ਪਹਿਲੇ ਟੀ-20 ਵਿੱਚ 83 ਦੌੜਾਂ ਦੀ ਵਿਸਫੋਟਕ ਪਾਰੀ ਖੇਡਣ ਵਾਲੇ ਟਿਮ ਡੇਵਿਡ 6 ਸਥਾਨਾਂ ਦੀ ਛਾਲ ਮਾਰ ਕੇ 10ਵੇਂ ਸਥਾਨ ’ਤੇ ਪਹੁੰਚ ਗਏ ਹਨ। ਇਹ ਟਿਮ ਡੇਵਿਡ ਦੇ ਕਰੀਅਰ ਦੀ ਸਭ ਤੋਂ ਵਧੀਆ ਰੈਂਕਿੰਗ ਹੈ। ਭਾਰਤ ਦੇ ਅਭਿਸ਼ੇਕ ਸ਼ਰਮਾ 829 ਰੇਟਿੰਗ ਅੰਕਾਂ ਨਾਲ ਨੰਬਰ-1 ’ਤੇ ਹਨ, ਜਦੋਂ ਕਿ ਤਿਲਕ ਵਰਮਾ (804 ਰੇਟਿੰਗ ਅੰਕ) ਇੰਗਲੈਂਡ ਦੇ ਫਿਲ ਸਾਲਟ (791 ਅੰਕ) ਨੂੰ ਪਛਾੜ ਕੇ ਨੰਬਰ-2 ’ਤੇ ਆ ਗਏ ਹਨ। Rohit Sharma
ਰੋਹਿਤ ਵਨਡੇ ਰੈਂਕਿੰਗ ’ਚ ਬਾਬਰ ਤੋਂ ਕਿਵੇਂ ਅੱਗੇ ਆਏ | Rohit Sharma
ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ 9 ਮਾਰਚ, 2025 ਤੋਂ ਬਾਅਦ ਕੋਈ ਵਨਡੇ ਮੈਚ ਨਹੀਂ ਖੇਡਿਆ ਹੈ। ਫਿਰ ਵੀ ਉਨ੍ਹਾਂ ਨੂੰ ਇੱਕ ਸਥਾਨ ਦਾ ਫਾਇਦਾ ਹੋਇਆ ਹੈ। ਉਨ੍ਹਾਂ ਦੇ 756 ਰੇਟਿੰਗ ਅੰਕ ਹਨ। ਪਿਛਲੇ ਹਫ਼ਤੇ ਬਾਬਰ ਆਜ਼ਮ ਦੂਜੇ ਨੰਬਰ ’ਤੇ ਸਨ, ਪਰ ਵੈਸਟਇੰਡੀਜ਼ ਵਿਰੁੱਧ ਵਨਡੇ ਸੀਰੀਜ਼ ’ਚ ਬਾਬਰ ਆਜ਼ਮ ਦਾ ਪ੍ਰਦਰਸ਼ਨ ਬਹੁਤ ਮਾੜਾ ਰਿਹਾ। ਉਹ 3 ਮੈਚਾਂ ’ਚ ਸਿਰਫ਼ 56 ਦੌੜਾਂ ਹੀ ਬਣਾ ਸਕਿਆ। ਇਸ ਤੋਂ ਬਾਅਦ ਬਾਬਰ ਆਜ਼ਮ ਦਾ ਔਸਤ ਹੇਠਾਂ ਆ ਗਿਆ ਹੈ, ਇਸ ਦੇ ਨਾਲ ਹੀ ਉਹ ਰੈਂਕਿੰਗ ’ਚ ਵੀ ਹੇਠਾਂ ਆ ਗਿਆ ਹੈ। ਬਾਬਰ ਆਜ਼ਮ ਦੀ ਰੇਟਿੰਗ ਹੁਣ 751 ’ਤੇ ਆ ਗਈ ਹੈ। ਜੇਕਰ ਬਾਬਰ ਇਸੇ ਤਰ੍ਹਾਂ ਖੇਡਦਾ ਰਹਿੰਦਾ ਹੈ, ਤਾਂ ਵਿਰਾਟ ਕੋਹਲੀ ਵੀ ਉਨ੍ਹਾਂ ਨੂੰ ਪਿੱਛੇ ਛੱਡ ਦੇਣਗੇ, ਜੋ ਇਸ ਸਮੇਂ ਚੌਥੇ ਨੰਬਰ ’ਤੇ ਹੈ। ਸ਼ੁਭਮਨ ਗਿੱਲ 784 ਰੇਟਿੰਗ ਅੰਕਾਂ ਨਾਲ ਇਸ ਸੂਚੀ ’ਚ ਨੰਬਰ-1 ’ਤੇ ਹਨ।
ਮੈਟ ਹੈਨਰੀ ਨੂੰ ਟੈਸਟ ਗੇਂਦਬਾਜ਼ੀ ’ਚ ਕਰੀਅਰ ਦੀ ਸਰਵੋਤਮ ਰੇਟਿੰਗ
ਨਿਊਜ਼ੀਲੈਂਡ ਦੇ ਗੇਂਦਬਾਜ਼ ਮੈਟ ਹੈਨਰੀ ਨੂੰ ਟੈਸਟ ਗੇਂਦਬਾਜ਼ੀ ਰੈਂਕਿੰਗ ਵਿੱਚ ਇੱਕ ਸਥਾਨ ਦਾ ਫਾਇਦਾ ਹੋਇਆ ਹੈ। ਉਹ 846 ਰੇਟਿੰਗ ਅੰਕਾਂ ਨਾਲ ਨੰਬਰ-3 ’ਤੇ ਆ ਗਿਆ ਹੈ। ਉਸਨੇ ਅਸਟਰੇਲੀਆਈ ਕਪਤਾਨ ਪੈਟ ਕਮਿੰਸ (838 ਅੰਕ) ਨੂੰ ਪਿੱਛੇ ਛੱਡ ਦਿੱਤਾ ਹੈ। ਹੈਨਰੀ ਨੇ ਕਰੀਅਰ ਦੇ ਸਰਵੋਤਮ ਰੇਟਿੰਗ ਅੰਕ ਪ੍ਰਾਪਤ ਕੀਤੇ ਹਨ। ਉਸਨੇ ਜ਼ਿੰਬਾਬਵੇ ਖਿਲਾਫ 16 ਵਿਕਟਾਂ ਲਈਆਂ।