Welfare work: ਸੰਗਰੂਰ (ਗੁਰਪ੍ਰੀਤ ਸਿੰਘ)। ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇੇ ਮੰਦਬੁੱਧੀ ਨੌਜਵਾਨ ਦੀ ਸਾਂਭ-ਸੰਭਾਲ ਕੀਤੀ ਤੇ ਉਸਨੂੰ ਪਰਿਵਾਰ ਨਾਲ ਮਿਲਾ ਕੇ ਇਨਸਾਨੀਅਤ ਦਾ ਫਰਜ਼ ਨਿਭਾਇਆ। ਜਾਣਕਾਰੀ ਅਨੁਸਾਰ ਇੱਕ ਮੰਦਬੁੱਧੀ ਨੌਜਵਾਨ ਗਊਸ਼ਾਲਾ ਸੜਕ ਸੰਗਰੂਰ ਵਿਖੇ ਪੈਦਲ ਲਾਵਾਰਿਸ ਹਾਲਤ ’ਚ ਜਾ ਰਿਹਾ ਸੀ, ਜਿਸ ਦੀ ਹਾਲਤ ਤਰਸਯੋਗ ਸੀ।
ਇਸ ਸਬੰਧੀ ਜਦੋਂ ਸੇਵਾਦਾਰਾਂ ਨੂੰ ਪਤਾ ਲੱਗਿਆ ਤਾਂ ਤੁਰੰਤ ਸੇਵਾਦਾਰ ਦਿਕਸ਼ਾਂਤ ਇੰਸਾਂ ਤੇ ਸਤਪਾਲ ਇੰਸਾਂ ਨੇ ਮੰਦਬੁੱਧੀ ਨੌਜਵਾਨ ਨੂੰ ਸੰਭਾਲਿਆ ਤੇ ਉਸਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸੰਗਰੂਰ ਵਿਖੇ ਲਿਆਂਦਾ ਗਿਆ, ਜਿਸਨੇ ਪੁੱਛਣ ’ਤੇ ਆਪਣਾ ਨਾਂਅ ਰਾਜੈ ਪੁੱਤਰ ਜਗਦੀਸ਼ ਪ੍ਰਸਾਦ ਵਾਸੀ ਨਦੀਆ ਮੁਹੱਲਾ ਭਰਤਪੁਰ (ਰਾਜਸਥਾਨ) ਦੱਸਿਆ, ਜਿਸਦੇ ਪਰਿਵਾਰਕ ਮੈਂਬਰਾਂ ਨਾਲ ਲੋਕਲ ਪੁਲਿਸ ਜਰੀਏ ਫੋਨ ਰਾਹੀਂ ਸੰਪਰਕ ਕੀਤਾ ਗਿਆ ਤੇ ਉਸ ਸਬੰਧੀ ਥਾਣੇ ’ਚ ਵੀ ਰਪਟ ਦਰਜ ਕਰਵਾਈ। Welfare work
Read Also : ਮ੍ਰਿਤਕ ਦੇਹ ਲਾਈ ਮਾਨਵਤਾ ਦੇ ਲੇਖੇ, ਸਰੀਰਦਾਨੀ ਬਣੇ ਰਾਜ ਕੁਮਾਰ ਇੰਸਾਂ, ਹੋਣਗੀਆਂ ਖੋਜਾਂ
ਇਸ ਉਪਰੰਤ ਮੰਦਬੁੱਧੀ ਨੌਜਵਾਨ ਦਾ ਚਾਚਾ ਵਿਸ਼ਨੂ ਪ੍ਰਸਾਦ ਉਸਨੂੰ ਲੈਣ ਲਈ ਸੰਗਰੂਰ ਪਹੁੰਚਿਆ ਇਸ ਮੌਕੇ ਉਨ੍ਹਾਂ ਦੱਸਿਆ ਕਿ ਇਹ ਦੋ ਮਹੀਨੇ ਪਹਿਲਾਂ ਤੋਂ ਲਾਪਤਾ ਸੀ। ਉਨ੍ਹਾਂ ਇਸ ਦੀ ਕਾਫ਼ੀ ਤਲਾਸ਼ ਕੀਤੀ ਪਰ ਇਹ ਨਹੀਂ ਮਿਲਿਆ। ਪਰਿਵਾਰਕ ਮੈਂਬਰਾਂ ਵੱਲੋਂ ਸਾਰੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ। ਇਸ ਸੇਵਾ ਕਾਰਜ ’ਚ ਪ੍ਰੇਮੀ ਧਰੁਵ ਇੰਸਾਂ, ਜਸਕਰਨ ਇੰਸਾਂ, ਰਵੀ ਸਿਬੀਆ ਤੇ ਹੋਰ ਸੇਵਾਦਾਰਾਂ ਦਾ ਖਾਸ ਯੋਗਦਾਨ ਰਿਹਾ ਹੈ। Welfare work