ਭਿਖਾਰੀਆਂ ਦੇ ਬੱਚਿਆਂ ਦਾ ਹੋਵੇਗਾ ਡੀਐੱਨਏ ਟੈਸਟ, ਗੁਆਚੇ ਬੱਚਿਆਂ ਦੀ ਭਾਲ ਕਰਨ ਦੀ ਅਹਿਮ ਕੋਸ਼ਿਸ਼
- ਪ੍ਰਾਜੈਕਟ ਜੀਵਨਜੋਤ ਦੀ ਕੀਤੀ ਗਈ ਸ਼ੁਰੂਆਤ, ਮਾਪਿਆਂ ਅਤੇ ਬੱਚੇ ਦੋਵਾਂ ਦਾ ਹੋਵੇਗਾ ਡੀਐੱਨਏ ਟੈਸਟ
- ਬਾਲ ਘਰਾਂ ਵਿੱਚ ਰੱਖਿਆ ਜਾਵੇਗਾ ਬੱਚਿਆਂ ਨੂੰ, ਡੀਅੱੈਨਏ ਦੀ ਰਿਪੋਰਟ ਆਉਣ ਤੋਂ ਬਾਅਦ ਮਿਲਣਗੇ ਬੱਚੇ
ਚੰਡੀਗੜ੍ਹ (ਅਸ਼ਵਨੀ ਚਾਵਲਾ)। DNA Test For Beggars Children: ਪੰਜਾਬ ਭਰ ਵਿੱਚ ਭਿਖਾਰੀਆਂ ਦੇ ਬੱਚਿਆਂ ਦਾ ਹੁਣ ਡੀਐੱਨਏ ਟੈਸਟ ਹੋਵੇਗਾ ਅਤੇ ਇਸ ਡੀਐੱਨਏ ਟੈਸਟ ਵਿੱਚ ਭੀਖ ਮੰਗਣ ਵਾਲੇ ਮਾਪਿਆਂ ਦਾ ਵੀ ਡੀਐੱਨਏ ਹੋਵੇਗਾ ਤਾਂ ਕਿ ਇਹ ਪਤਾ ਲੱਗੇ ਕਿ ਇਹ ਬੱਚੇ ਭਿਖਾਰੀਆਂ ਦੇ ਹੀ ਹਨ ਜਾਂ ਫਿਰ ਆਸਿਓਂ-ਪਾਸਿਓਂ ਚੁੱਕ ਕੇ ਬੱਚਿਆਂ ਨੂੰ ਇਸ ਕੰਮ ਵਿੱਚ ਲਾਇਆ ਗਿਆ ਹੈ। ਇਸ ਨਾਲ ਗੁਆਚੇ ਬੱਚਿਆਂ ਦੀ ਭਾਲ ਕਰਨ ਦੀ ਕੋਸ਼ਿਸ਼ ਵਿੱਚ ਵੀ ਅਹਿਮ ਸਫ਼ਲਤਾ ਮਿਲਣ ਦੀ ਉਮੀਦ ਹੈ। ਜਦੋਂ ਤੱਕ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਡੀਐੱਨਏ ਦਾ ਮਿਲਾਣ ਨਹੀਂ ਹੋ ਜਾਂਦਾ ਹੈ, ਉਸ ਸਮੇਂ ਤੱਕ ਭੀਖ ਮੰਗਣ ਵਾਲੇ ਸਾਰੇ ਬੱਚੇ ਹਰ ਜ਼ਿਲੇ੍ਹ ਵਿੱਚ ਪਹਿਲਾਂ ਤੋਂ ਤਿਆਰ ਬਾਲ ਘਰਾਂ ਵਿੱਚ ਹੀ ਰਹਿਣਗੇ। DNA Test For Beggars Children
ਇਹ ਖਬਰ ਵੀ ਪੜ੍ਹੋ : Patiala Attack CBI Investigation: ਪਟਿਆਲਾ ਹਮਲੇ ਦੇ ਮਾਮਲੇ ਦੀ ਜਾਂਚ ਹੁਣ ਸੀਬੀਆਈ ਕਰੇਗੀ, ਹਾਈ ਕੋਰਟ ਨੇ ਸੌਂਪੀ ਜ਼ਿੰਮੇਵਾਰੀ
ਡੀਐੱਨਏ ਟੈਸਟ ਦੇ ਮਿਲਾਣ ਹੋਣ ਤੋਂ ਬਾਅਦ ਹੀ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਦਿੱਤਾ ਜਾਵੇਗਾ। ਇਸ ਸਬੰਧੀ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰਾਂ ਨੂੰ ਤੁਰੰਤ ਹੀ ਇਸ ’ਤੇ ਕੰਮ ਕਰਨ ਲਈ ਕਿਹਾ ਗਿਆ ਹੈ। ਜਾਣਕਾਰੀ ਅਨੁਸਾਰ ਪੰਜਾਬ ਭਰ ਵਿੱਚ ਸੜਕਾਂ ’ਤੇ ਵੱਡੇ ਭਿਖਾਰੀਆਂ ਦੇ ਨਾਲ ਹੀ ਛੋਟੇ ਬੱਚੇ ਭੀਖ ਮੰਗਦੇ ਹੋਏ ਆਮ ਹੀ ਨਜ਼ਰ ਆ ਜਾਂਦੇ ਹਨ ਅਤੇ ਇਨ੍ਹਾਂ ਬੱਚਿਆਂ ਤੋਂ ਇਸ ਭੀਖ ਦਾ ਕੰਮ ਨਾ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਕਈ ਵਾਰ ਕੋਸ਼ਿਸ਼ ਕੀਤੀ ਗਈ ਅਤੇ ਇਸ ਕੋਸ਼ਿਸ਼ ਦੇ ਨਾਲ ਹੀ ਮਾਪਿਆਂ ਨੂੰ ਇੱਕ ਵਿੱਤੀ ਸਹਾਇਤਾ ਵੀ ਦਿੱਤੀ ਗਈ।
ਤਾਂ ਕਿ ਉਹਨਾਂ ਦੇ ਬੱਚੇ ਨਾਲ ਲਗਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਕਰ ਸਕਣ, ਪਰ ਇਸ ਦੇ ਬਾਵਜ਼ੂਦ ਭਿਖਾਰੀਆਂ ਵੱਲੋਂ ਆਪਣੇ ਬੱਚਿਆਂ ਤੋਂ ਭੀਖ ਮੰਗਵਾਉਣ ਦਾ ਕੰਮ ਜਾਰੀ ਰੱਖਿਆ ਗਿਆ। ਸਰਕਾਰ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਇਹ ਚੈੱਕ ਕਰਨ ਦੀ ਜ਼ਰੂਰਤ ਹੈ ਕਿ ਜਿਹੜੇ ਬੱਚੇ ਸੜਕਾਂ ’ਤੇ ਘੁੰਮ ਰਹੇ ਹਨ, ਉਹ ਭਿਖਾਰੀਆਂ ਦੇ ਬੱਚੇ ਵੀ ਹਨ ਜਾਂ ਫਿਰ ਉਹਨਾਂ ਵੱਲੋਂ ਆਸਿਓਂ-ਪਾਸਿਓਂ ਬੱਚਿਆਂ ਨੂੰ ਅਗਵਾ ਜਾਂ ਫਿਰ ਚੋਰੀ ਕਰਦੇ ਹੋਏ ਆਪਣੇ ਨਾਲ ਰੱਖਿਆ ਹੋਇਆ ਹੈ। DNA Test For Beggars Children
ਇਸੇ ਕਰਕੇ ਹੁਣ ਸਰਕਾਰ ਵੱਲੋਂ ਅਹਿਮ ਫੈਸਲਾ ਕਰਦੇ ਹੋਏ ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਆਪਣੇ ਜ਼ਿਲ੍ਹੇ ਅੰਦਰ ਭਿਖਾਰੀਆਂ ਅਤੇ ਉਹਨਾਂ ਦੇ ਬੱਚਿਆਂ ਦੇ ਡੀਐੱਨਏ ਟੈਸਟ ਕਰਵਾਉਣਗੇ। ਇਸ ਟੈਸਟ ਦੀ ਰਿਪੋਰਟ ਆਉਣ ਤੱਕ ਬੱਚਿਆਂ ਨੂੰ ਬਾਲ ਘਰਾਂ ਵਿੱਚ ਹੀ ਰੱਖਿਆ ਜਾਵੇ ਅਤੇ ਜਦੋਂ ਡੀਐੱਨਏ ਟੈਸਟ ਦਾ ਮਿਲਾਣ ਹੋ ਜਾਵੇ, ਉਸ ਤੋਂ ਬਾਅਦ ਹੀ ਬੱਚਿਆਂ ਨੂੰ ਵਾਪਸ ਮਾਪਿਆਂ ਕੋਲ ਸੌਂਪਿਆ ਜਾਵੇ। DNA Test For Beggars Children
ਭੀਖ ਮੰਗਵਾਉਣਾ ਗਲਤ, ਟੈਸਟ ਕਰਵਾਉਣਾ ਜ਼ਰੂਰੀ : ਬਲਜੀਤ ਕੌਰ
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦਾ ਕਹਿਣਾ ਹੈ ਕਿ ਛੋਟੇ ਬੱਚਿਆਂ ਤੋਂ ਭੀਖ ਮੰਗਵਾਉਣਾ ਗਲਤ ਹੈ ਅਤੇ ਕੋਈ ਵੀ ਮਾਪੇ ਇਸ ਤਰ੍ਹ੍ਹਾਂ ਦੀ ਕਾਰਵਾਈ ਨਹੀਂ ਕਰਵਾ ਸਕਦੇ ਹਨ। ਉਨ੍ਹਾਂ ਵੱਲੋਂ ਪ੍ਰਸ਼ਾਸਨ ਦੀ ਮਦਦ ਨਾਲ ਬੱਚਿਆਂ ਨੂੰ ਪਹਿਲਾਂ ਪੜ੍ਹਾਈ ਕਰਵਾਉਣ ਲਈ ਸਕੂਲਾਂ ਵਿੱਚ ਭੇਜਣ ਦੇ ਨਾਲ ਹੀ ਕੁਝ ਵਿੱਤੀ ਸਹਾਇਤਾ ਵੀ ਦਿੱਤੀ ਗਈ ਸੀ ਪਰ ਫਿਰ ਵੀ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਦੀ ਥਾਂ ’ਤੇ ਭੀਖ ਮੰਗਣ ਲਈ ਹੀ ਭੇਜਦੇ ਸਨ, ਜਿਸ ਕਾਰਨ ਹੀ ਉਨ੍ਹਾਂ ਨੂੰ ਸ਼ੱਕ ਹੈ ਕਿ ਇਹ ਭਿਖਾਰੀ ਅਸਲੀ ਮਾਪੇ ਵੀ ਹਨ ਜਾਂ ਫਿਰ ਇਨ੍ਹਾਂ ਵੱਲੋਂ ਬੱਚਿਆ ਨੂੰ ਚੋਰੀ ਕੀਤਾ ਗਿਆ ਹੈ। ਇਸ ਗੱਲ ਦੀ ਸੱਚਾਈ ਦਾ ਪਤਾ ਕਰਵਾਉਣ ਲਈ ਹੀ ਉਨ੍ਹਾਂ ਵੱਲੋਂ ਡੀਐੱਨਏ ਟੈਸਟ ਕਰਵਾਉਣ ਦਾ ਆਦੇਸ਼ ਦਿੱਤਾ ਗਿਆ ਹੈ। DNA Test For Beggars Children