Malerkotla News: ਦਰਖਤ ਡਿੱਗਣ ਕਾਰਨ ਮਹਿਲਾ ਦੀ ਮੌਤ, 2 ਗੰਭੀਰ ਜਖ਼ਮੀ

Malerkotla News
Malerkotla News: ਦਰਖਤ ਡਿੱਗਣ ਕਾਰਨ ਮਹਿਲਾ ਦੀ ਮੌਤ, 2 ਗੰਭੀਰ ਜਖ਼ਮੀ

ਪਿੰਡ ਵਾਸੀਆਂ ਤੇ ਮਨਰੇਗਾ ਯੂਨੀਅਨ ਨੇ ਕੀਤੀ ਮੁਆਵਜੇ ਦੀ ਮੰਗ

ਮਾਲੇਰਕੋਟਲਾ (ਗੁਰਤੇਜ ਜੋਸ਼ੀ)। Malerkotla News: ਪੰਜ਼ਾਬ ਦੇ ਜਿਲ੍ਹਾ ਮਾਲੇਰਕੋਟਲਾ ’ਚ ਅੱਜ ਮੀਂਹ ਨਾਲ ਆਏ ਤੇਜ਼ ਝੱਖੜ ਕਾਰਨ ਪਿੰਡ ਮਾਹੋਰਾਣਾ ਦੀ ਨਰਸਰੀ ਵਿਖੇ ਕੰਮ ਕਰ ਰਹੀਆਂ ਮਹਿਲਾ ਮਨਰੇਗਾ ਮਜ਼ਦੂਰਾਂ ’ਤੇ ਦਰਖਤ ਡਿੱਗ ਗਿਆ, ਜਿਸ ਨਾਲ ਇੱਕ ਮਹਿਲਾ ਮਨਰੇਗਾ ਮਜ਼ਦੂਰ ਦੀ ਮੌਤ ਗਈ। ਮੌਕੇ ’ਤੇ ਪਹੁੰਚੇ ਪਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮੌਕੇ ’ਤੇ ਹਾਜ਼ਰ ਕੁਝ ਮਨਰੇਗਾ ਮਜ਼ਦੂਰ ਮਹਿਲਾਵਾਂ ਨੇ ਦੱਸਿਆ ਕਿ ਉਹ ਅੱਜ 16 ਜਣੀਆ ਮਨਰੇਗਾ ਤਹਿਤ ਨਰਸਰੀ ’ਚ ਜੰਗਲਾਤ ਮਹਿਕਮੇ ਦੇ ਅਧੀਨ ਕੰਮ ਕਰ ਰਹੀਆਂ ਸਨ। ਜਦੋਂ ਅੱਜ ਆਏ ਤੇਜ ਮੀਂਹ ਤੇ ਝੱਖੜ ਤੋਂ ਬਚਣ ਲਈ ਉਹ ਸੈਡ ਵੱਲ ਨੂੰ ਭੱਜੀਆਂ ਤਾਂ ਕਈ ਸਾਲ ਪੁਰਾਣਾ ਖੜਾ ਪਾਪੂਲਰ ਦਾ ਦਰਖਤ ਉਨਾਂ ਉੱਪਰ ਡਿੱਗ ਗਿਆ। Malerkotla News

ਇਹ ਖਬਰ ਵੀ ਪੜ੍ਹੋ : Philippines Earthquake: ਭੂਚਾਲ ਦੇ ਝਟਕਿਆਂ ਨਾਲ ਕੰਬਿਆ ਫਿਲੀਪੀਨਜ਼, ਲੋਕਾਂ ’ਚ ਦਹਿਸ਼ਤ

ਜਿਸ ਨਾਲ ਕੋਲ ਖੜ੍ਹਾ ਬਿਜਲੀ ਦਾ ਖੰਭਾ ਵੀ ਟੁੱਟ ਗਿਆ। ਘਟਨਾ ਵਾਪਰਦੇ ਹੀ ਬਾਕੀ ਮਜ਼ਦੂਰਾਂ ਤੇ ਮੌਕੇ ’ਤੇ ਨਰਸਰੀ ਦੇ ਮੁਲਾਜ਼ਮ ਨਾਜਰ ਸਿੰਘ ਨੇ ਉਨ੍ਹਾਂ ਨੂੰ ਬਹੁਤ ਮੁਸ਼ੱਕਤ ਨਾਲ ਹੇਠੋਂ ਕੱਢਿਆ ਤੇ ਮੁਢਲੀ ਸਹਾਇਤਾ ਉਪਰੰਤ ਤੁਰੰਤ ਸਿਵਲ ਹਸਪਤਾਲ ਮਾਲੇਰਕੋਟਲਾ ਪਹੁੰਚਾਇਆ, ਜਿੱਥੋਂ ਤਿੰਨ ਦੀ ਹਾਲਤ ਗੰਭੀਰ ਵੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਈ ਰੈਫਰ ਕਰ ਦਿੱਤਾ। ਜਿਨਾਂ ’ਚੋਂ ਗੁਰਮੇਲ ਕੌਰ (58) ਦੀ ਰਾਹ ’ਚ ਜਾਂਦਿਆਂ ਹੀ ਮੌਤ ਹੋ ਗਈ। ਮੌਕੇ ’ਤੇ ਪਹੁੰਚੇ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਦੇ ਭਰਾਤਾ ਕੁਲਵੰਤ ਸਿੰਘ ਗੱਜਣ ਮਾਜਰਾ ਨੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹੋਏ।

Malerkotla News

ਜਿੱਥੇ ਸਰਕਾਰ ਨੂੰ ਮਿਆਦ ਪੁਗਾ ਚੁੱਕੇ ਦਰਖਤਾਂ ਨੂੰ ਵੱਢਣ ਦੀ ਅਪੀਲ ਕੀਤੀ, ਉਥੇ ਹੀ ਉਨ੍ਹਾਂ ਪੀੜਤ ਗਰੀਬ ਮਜ਼ਦੂਰ ਪਰਿਵਾਰ ਤੇ ਜਖਮੀਆਂ ਲਈ ਮੁਆਵਜੇ ਦੀ ਮੰਗ ਵੀ ਕੀਤੀ। ਪਿੰਡ ਦੇ ਸਰਪੰਚ ਜਗਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਮੇਲ ਕੌਰ ਤਿੰਨ ਧੀਆਂ ਤੇ ਦੋ ਪੁੱਤਰਾਂ ਦੀ ਮਾਂ ਸੀ, ਜਿਸ ਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਸਰਪੰਚ ਨੇ ਕਿਹਾ ਕਿਹਾ ਕਿ ਇਸ ਦੁੱਖ ਦੀ ਘੜੀ ’ਚ ਅਸੀਂ ਪਰਿਵਾਰ ਦੇ ਨਾਲ ਹਾਂ, ਪਰਿਵਾਰ ਜੋ ਵੀ ਫੈਸਲਾ ਲਵੇਗਾ ਅਸੀਂ ਉਸ ਨਾਲ ਡੱਟ ਕੇ ਖੜਾਗੇ। ਇਸ ਸਮੇਂ ਮੌਕੇ ’ਤੇ ਪਹੁੰਚੇ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਮੈਡਮ ਰਿੰਪੀ ਗਰਗ ਨੂੰ ਜਦੋਂ ਪੂਰੀ ਘਟਨਾ ਸਬੰਧੀ ਪੁੱਛਿਆ। Malerkotla News

ਤਾਂ ਉਨ੍ਹਾਂ ਮਜ਼ਦੂਰ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਕਿਹਾ ਕਿ ਐਕਸਗਰੇਸੀਆ ਤਹਿਤ ਮਿਲਣ ਵਾਲੀ ਸਹਾਇਤਾ ਤੇ ਹੋਰ ਕਿਸੇ ਵੀ ਸਹਾਇਤਾ ਰਾਸ਼ੀ ਲਈ ਅਸੀਂ ਪਰਿਵਾਰ ਦੀ ਪੂਰੀ ਤਰ੍ਹਾਂ ਮਦਦ ਕਰਾਂਗੇ। ਮਨਰੇਗਾ ਅਧਿਕਾਰ ਅੰਦੋਲਨ ਪੰਜਾਬ ਦੇ ਆਗੂ ਚਰਨਜੀਤ ਸਿੰਘ ਹੁਮਾਂਯੂਪੁਰਾ, ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ ਤੋਲਾਵਾਲਾ ਤੇ ਭੱਠਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸਿੰਦਰ ਸਿੰਘ ਸਮੇਤ ਪਿੰਡ ਵਾਸੀਆਂ ਨੇ ਮ੍ਰਿਤਕ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਤੇ ਗੰਭੀਰ ਜਖਮੀਆਂ ਦੇ ਪਰਿਵਾਰਾਂ ਲਈ ਪੰਜਾਬ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ ਹੈ। Malerkotla News