PM Modiï ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨਿੱਚਰਵਾਰ ਨੂੰ ਇੱਥੇ 16ਵੇਂ ਰੁਜ਼ਗਾਰ ਮੇਲੇ ’ਚ ਵੀਡੀਓ ਕਾਨਫਰੰਸਿੰਗ ਰਾਹੀਂ ਵੱਖ-ਵੱਖ ਸਰਕਾਰੀ ਵਿਭਾਗਾਂ ਤੇ ਸੰਗਠਨਾਂ ’ਚ 51 ਹਜ਼ਾਰ ਤੋਂ ਵੱਧ ਨਵ-ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣਗੇ। ਪ੍ਰਧਾਨ ਮੰਤਰੀ ਦਫ਼ਤਰ ਨੇ ਇੱਥੇ ਕਿਹਾ ਕਿ ਮੋਦੀ ਇਸ ਮੌਕੇ ਨਵ-ਨਿਯੁਕਤ ਕਰਮਚਾਰੀਆਂ ਨੂੰ ਸੰਬੋਧਨ ਵੀ ਕਰਨਗੇ।
Read Also : ਹਰਿਆਣਾ ਸਰਕਾਰ ਨੇ ਸ਼ੁਰੂ ਕੀਤੀ ਨਵੀਂ ਯੋਜਨਾ, ਜਲਦੀ ਵੇਖੋ ਕੀ ਹੈ ਯੋਜਨਾ
ਇਹ ਰੁਜ਼ਗਾਰ ਮੇਲਾ ਦੇਸ਼ ਭਰ ’ਚ 47 ਥਾਵਾਂ ’ਤੇ ਲਾਇਆ ਜਾਵੇਗਾ। ਦੇਸ਼ ਭਰ ਤੋਂ ਚੁਣੇ ਗਏ ਨਵੇਂ ਕਰਮਚਾਰੀ ਰੇਲਵੇ ਮੰਤਰਾਲੇ, ਗ੍ਰਹਿ ਮੰਤਰਾਲੇ, ਡਾਕ ਵਿਭਾਗ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ, ਵਿੱਤੀ ਸੇਵਾਵਾਂ ਵਿਭਾਗ, ਕਿਰਤ ਤੇ ਰੁਜ਼ਗਾਰ ਮੰਤਰਾਲੇ ਤੇ ਹੋਰ ਵਿਭਾਗਾਂ ਤੇ ਮੰਤਰਾਲਿਆਂ ’ਚ ਸ਼ਾਮਲ ਹੋਣਗੇ। PM Modi