Electrical Shock Incident: ਮਨੋਜ ਗੋਇਲ ,ਬਾਦਸ਼ਾਹਪੁਰ। ਬੀਤੇ ਦਿਨੀ ਇੱਕ ਨੌਜਵਾਨ ਦੀ ਇਨਵਰਟਰ ਤੋਂ ਕਰੰਟ ਲੱਗਣ ਕਾਰਨ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਗੁਰਪਿੰਦਰ ਸਿੰਘ (33) ਪੁੱਤਰ ਬਿੰਦਰ ਸਿੰਘ ਡੇਰਾ ਬੀਕਾਨੇਰੀਆ ਸਧਾਰਨਪੁਰ ਨੂੰ ਮੀਂਹ ਆਉਣ ਤੋਂ ਬਾਅਦ ਘਰ ਦੀ ਲਾਈਟ ਖਰਾਬ ਹੋਣ ਕਰਕੇ ਇਨਵਰਟਰ ਚੈੱਕ ਕਰਨ ਲਈ ਗਿਆ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਇਨਵਰਟਰ ਚੈੱਕ ਕਰਦੇ ਸਮੇਂ ਉਸ ਨੂੰ ਜ਼ੋਰਦਾਰ ਝਟਕਾ ਲੱਗਿਆ।
ਇਹ ਵੀ ਪੜ੍ਹੋ: Punjab Cabinet Ministers: ਪੰਜਾਬ ਦੇ ਕੈਬਨਿਟ ਮੰਤਰੀਆਂ ’ਤੇ ਐਫਆਈਆਰ ਦਰਜ, ਜਾਣੋ ਕੀ ਹੈ ਮਾਮਲਾ
ਮੌਕੇ ’ਤੇ ਮੌਜੂਦ ਉਸ ਦੇ ਵੱਡੇ ਭਰਾ ਗੁਰਪ੍ਰੀਤ ਨੇ ਹੋਰ ਸਾਥੀਆਂ ਦੀ ਮੱਦਦ ਨਾਲ ਉਸ ਨੂੰ ਹਸਪਤਾਲ ਲਿਜਾਣ ਲਈ ਗੱਡੀ ਵਿੱਚ ਪਾਇਆ ਤਾਂ ਰਸਤੇ ’ਚ ਹੀ ਉਸ ਦੀ ਮੌਤ ਹੋ ਗਈ। ਇਸ ਮੌਤ ਨਾਲ ਪਰਿਵਾਰ ਨੂੰ ਬਹੁਤ ਵੱਡਾ ਸਦਮਾ ਪਹੁੰਚਿਆ ਅਤੇ ਪੂਰੇ ਪਿੰਡ ਵਿੱਚ ਇਸ ਹੋਈ ਬੇਵਕਤੀ ਮੌਤ ਨਾਲ ਮਾਤਮ ਛਾ ਗਿਆ, ਕਿਉਂਕਿ ਗੁਰਪਿੰਦਰ ਸਿੰਘ ਦੀ ਬਹੁਤ ਹੀ ਛੋਟੀ ਉਮਰ ਸੀ ਉਹ ਆਪਣੇ ਪਿੱਛੇ ਦੋ ਛੋਟੇ ਬੱਚੇ ਅਤੇ ਪਤਨੀ ਨੂੰ ਛੱਡ ਗਿਆ। ਇਸ ਖਬਰ ਨਾਲ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ। Electrical Shock Incident